ਫ਼ਤਹਿਗੜ੍ਹ ਸਾਹਿਬ 1 ਦਸੰਬਰ (ਨਾਗਪਾਲ): ਬਾਬਾ ਫਰੀਦ ਸਰਬਧਰਮ ਸੇਵਾ ਸੁਸਾਇਟੀ ਵਲੋਂ ਗੱਦੀ ਨਸ਼ੀਨ ਹਾਜੀ ਬਾਬਾ ਦਿਲਸਾਦ ਅਹਿਮਦ ਦੀ ਅਗਵਾਈ ਵਿਚ 19 ਵਾਂ ਉਰਸ ਮੁਬਾਰਕ ਬੇਰੀ ਵਾਲੇ ਸਈਅਦ ਪੀਰ ਦੀ ਦਰਗਾਹ ਵਿਖੇ ਕੱਵਾਲੀ ਦਰਬਾਰ ਕਰਵਾਇਆ ਗਿਆ। ਜਿਸ ਦੀ ਸੁਰੂਆਤ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆ ਨੇ ਕਰਵਾਈ। ਜਿਸ ਵਿਚ ਕੱਵਾਲ ਅਨਵਾਰ ਰਹਿਮਤ ਕੱਵਾਲ ਐਂਡ ਪਾਰਟੀ ਅਤੇ ਗਾਇਕ ਰਵੀ ਸਲੀਮ ਨੇ ਕੱਵਾਲੀ ਕਰਕੇ ਅੱਲਾ ਦੀ ਰਹਿਮਤ ਦਾ ਗੁਣਗਾਨ ਕੀਤਾ। ਸੁਸਾਇਟੀ ਵਲੋਂ ਹਾਜੀ ਬਾਬਾ ਨੇ ਆਪਣੀ ਪੋਤੀ ਰੁਖਸਾਰ ਦੇ ਜਨਮ ਦਿੰਨ ਤੇ ਲੋੜਵੰਦ ਲੋਕਾ ਨੂੰ ਕੰਬਲ ਤੇ ਹੋਰ ਸਮਾਨ ਦਿੱਤਾ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਏਕਤਾ ਤੇ ਸਾਂਝ ਨੂੰ ਮਜਬੂਤ ਕਰਦੇ ਹਨ ਉੱਥੇ ਹੀ ਸਾਨੂੰ ਇਕ ਪਲੇਟਫਾਰਮ ਤੇ ਇਕੱਤਰ ਕਰਦੇ ਹਨ। ਇਸ ਮੌਕੇ ਆਏ ਪੰਤਵੰਤੇ ਸੱਜਨਾ ਨੂੰ ਹਾਰ ਪਾਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹੰਤ ਸਲਮਾ , ਪ੍ਰਧਾਨ ਹਰਵਿੰਦਰ ਸਿੰਘ ਬੱਬਲ, ਸਾਬਕਾ ਸਰਪੰਚ ਬਲਵੰਤ ਸਿੰਘ ਮਹਾਦੀਆ, ਸਮਾਜ ਸੇਵਕ ਕੁਲਵੰਤ ਸਿੰਘ ਰਾਠੋਰ,ਆੜਤੀ ਐਸੋਸੀਏਸ਼ਨ ਮੀਤ ਪ੍ਰਧਾਨ ਸਾਧੂ ਰਾਮ ਭੱਟਮਾਜਰਾ,ਮਨਜੀਤ ਸਿੰਘ , ਵਿਸ਼ਵ ਸੁਫੀ ਸੰਤ ਸਮਾਜ ਦੇ ਤਿੰਨ ਸਟੇਟਾ ਦਾ ਪ੍ਰਧਾਨ ਜਗਮੋਹਨ ਬਿੱਟੂ,ਚੇਅਰਮੈਨ ਨਵਾਬ ਅਲੀ, ਪ੍ਰਿੰਸ ਆਰਟਿਸ, ਬਾਬਾ ਰਵਿੰਦਰ ਸਿੰਘ ਗੋਰਾਇਆ, ਬਾਬਾ ਬਾਓੂ ਦੇਵਾ ਭੀਖੀ, ਕੋਮਲ ਸਾਂਈ,ਰਾਜ ਸਾਂਈ, ਬਾਬਾ ਮਲਕੀਤ ਸਿੰਘ, ਮੀਤਾ ਭਗਤ ਮੱਲਾਵਾਲਾ , ਗੁਲਾਮ ਏ ਹੈਦਰ, ਸਵਰਨ ਸਿੰਘ , ਜੀਐਸ ਰੁਪਾਲ ਆਦਿ ਮੌਜੂਦ ਸਨ।
