ਪਟਿਆਲਾ, 31 ਜਨਵਰੀ (ਪ੍ਰੈਸ ਕੀ ਤਾਕਤ ਬਿਊਰੋ): ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ ਦੇ ਕਰਮਚਾਰੀ (ਕਲੀਨਰ) ਸ੍ਰੀ ਪ੍ਰੇਮ ਬਹਾਦਰ ਅੱਜ 35 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋ ਗਏ। ਉਨ੍ਹਾਂ ਦੀ ਸੇਵਾ ਨਵਿਰਤੀ ਮੌਕੇ ਅੱਜ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਇਸ਼ਵਿੰਦਰ ਸਿੰਘ ਗਰੇਵਾਲ ਅਤੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਸ੍ਰੀ ਪ੍ਰੇਮ ਬਹਾਦਰ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸ੍ਰੀ ਪ੍ਰੇਮ ਬਹਾਦਰ ਸਮੇਤ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਗਿਆਨੂ ਮਾਇਆ ਅਤੇ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਇਸ਼ਵਿੰਦਰ ਸਿੰਘ ਗਰੇਵਾਲ ਨੇ ਸ੍ਰੀ ਪ੍ਰੇਮ ਬਹਾਦਰ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇੱਕ ਕਰਮਸ਼ੀਲ ਅਤੇ ਆਪਣੀਆਂ ਸੇਵਾਵਾਂ ਪ੍ਰਤੀ ਵਚਨਬੱਧ ਕਰਮਚਾਰੀ ਦੱਸਿਆ। ਉਨ੍ਹਾਂ ਸ੍ਰੀ ਪ੍ਰੇਮ ਬਹਾਦਰ ਦੀ ਸੇਵਾ ਮੁਕਤੀ ਮਗਰੋਂ ਚੰਗੀ ਸਿਹਤ ਅਤੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਸ੍ਰੀ ਪ੍ਰੇਮ ਬਹਾਦਰ ਨੇ ਇਸ ਮੌਕੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।
ਇਸ ਮੌਕੇ ਏ.ਪੀ.ਆਰ.ਓ. ਸ੍ਰੀ ਭੁਪੇਸ਼ ਚੱਠਾ, ਸ. ਜਸਤਰਨ ਸਿੰਘ, ਸ. ਹਰਦੀਪ ਸਿੰਘ, ਸੀਨੀਅਰ ਸਹਾਇਕ ਸ੍ਰੀਮਤੀ ਸਰਬਜੀਤ ਕੌਰ, ਸਟੈਨੋ ਸ੍ਰੀਮਤੀ ਸਰਬਜੀਤ ਕੌਰ, ਜੂਨੀਅਰ ਸਹਾਇਕ ਸ੍ਰੀ ਲਕਸ਼ਮਣ ਸਿੰਘ, ਬਲਜਿੰਦਰ ਸਿੰਘ, ਕਲਾਕਾਰ ਸ੍ਰੀ ਕਰਮ ਸਿੰਘ, ਸ੍ਰੀਮਤੀ ਰਸ਼ਮੀ ਜੁਨੇਜਾ, ਸ੍ਰੀ ਰਜਿੰਦਰ ਵਿਰਕ, ਸ੍ਰੀ ਸਲੀਮ ਅਖ਼ਤਰ, ਸ੍ਰੀ ਪਾਲ ਸਿੰਘ, ਸ੍ਰੀ ਟਿੰਕੂ, ਸ੍ਰੀ ਰਜਿੰਦਰ ਕੁਮਾਰ, ਸ੍ਰੀ ਰਮੇਸ਼ ਕੁਮਾਰ ਸਮੇਤ ਹੋਰ ਪਤਵੰਤੇ ਮੌਜੂਦ ਸਨ।
