ਚੰਡੀਗੜ, 15 ਫਰਵਰੀ (ਪਿਯੂਸ਼ ਗੁਪਤਾ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਖੇਡੋ ਇੰਡਿਆ ਯੂਥ ਗੇਮ ਨਵੰਬਰ-ਦਸੰਬਰ, 2020 ਵਿਚ ਹਰਿਆਣਾ ਵਿਚ ਆਯੋਜਿਤ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕਰਨ ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦਿੱਤੀ ਹੈ|
ਇਸ ਸਬੰਧ ਵਿਚ ਹਰਿਆਣਾ ਦੇ ਖੇਡ ਤੇ ਯੁਵਾ ਮਾਮਲੇ ਮੰਤਰੀ ਵੱਲੋਂ ਭੇਜੇ ਗਏ ਇਕ ਪ੍ਰਸਤਾਵ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੀ ਪ੍ਰਵਾਨਗੀ ਦਿੱਤੀ ਹੈ| ਕੇਂਦਰੀ ਯੁਵਾ ਪ੍ਰੋਗ੍ਰਾਮ ਅਤੇ ਖੇਡ ਵਿਭਾਗ ਮੰਤਰਾਲੇ ਨੇ ਸੂਬਾ ਸਰਕਾਰ ਨੂੰ ਖੇਲੋ ਇੰਡਿਆ ਯੂਥ ਗੇਮ 2020 ਜਾਂ 2021 ਦੀ ਮੇਜਬਾਨੀ ਕਰਨ ਦੀ ਇੱਛਾ ਦੇ ਸਬੰਧ ਵਿਚ ਪੱਤਰ ਲਿਖਿਆ ਹੈ| ਪੱਤਰ ਅਨੁਸਾਰ ਨਵੰਬਰ-ਦਸੰਬਰ ਵਿਚ ਖੇਲੋ ਇੰਡਿਆ ਯੂਥ ਗੇਮ ਆਯੋਜਿਤ ਕੀਤੇ ਜਾਣੇ ਹਨ, ਜਿਸ ਦੀ ਮੇਜਬਾਨੀ ਲਈ ਹਰਿਆਣਾ ਵੱਲੋਂ ਇੱਛਾ ਜਤਾਈ ਹੈ|
ਖੇਲੋ ਇੰਡਿਆ ਯੂਥ ਗੇਮ ਸਾਲਾਨਾ ਮੁਕਾਬਲਾ ਹੈ ਅਤੇ ਹਰ ਸਾਲ ਕੀਤੀ ਜਾਂਦੀ ਹੈ| ਮੇਜਬਾਨੀ ਕਰਨ ਵਾਲੇ ਰਾਜ ਕੋਲ ਵੱਖ-ਵੱਖ ਖੇਡ ਮੁਕਾਬਲਿਆਂ ਲਈ ਲੋਂੜੀਦੇ ਮਾਪਦੰਡਾਂ ਨਾਲ ਖੇਡ ਬੁਨਿਆਦੀ ਢਾਂਚਾ ਅਤੇ ਉਪਰਕਣ ਹੋਣੇ ਚਾਹੀਦੇ ਹਨ, ਜਿੰਨਾਂ ਵਿਚ ਖੇਡਾਂ ਦੀ ਲੋਂੜ ਅਨੁਸਾਰ ਬੁਨਿਆਦੀ ਢਾਂਚਾ ਅਤੇ ਉਪਰਕਣ ਨੂੰ ਅਪਗ੍ਰੇਡ ਕਰਨ ਦਾ ਖਰਚ ਸਰਕਾਰ ਨੂੰ ਚੁੱਕਣਾ ਹੋਵੇਗਾ| ਇਸ ਤੋਂ ਇਲਾਵਾ, ਖਿਡਾਰੀਆਂ, ਕੋਚਾਂ, ਤਕਨੀਕੀ ਅਤੇ ਸਹਿਯੋਗ ਅਮਲੇ ਲਈ ਟਰਾਂਸਪੋਰਟ, ਲੋਜਿਸਿਟਕ, ਰਿਹਾਇਸ਼ ਅਤੇ ਖਾਣ-ਪੀਣ ਦੀ ਵਿਵਸਥਾ ਹੋਣੀ ਚਾਹੀਦੀ ਹੈ ਅਤੇ ਖੇਡਾਂ ਦੇ ਸਫਲ ਆਯੋਜਨ ਲਈ ਸਵੈ-ਸੇਵਿਆਂ ਦਾ ਸਹਿਯੋਗ, ਮੈਡੀਕਲ ਵਿਵਸਥਾ ਅਤੇ ਸੁਰੱਖਿਆ ਵਿਵਸਥਾ ਹੋਣੀ ਚਾਹੀਦੀ ਹੈ| ਕੇਂਦਰੀ ਖੇਡ ਮੰਤਰਾਲੇ ਇੰਨਾਂ ਖੇਡ ਮੁਕਾਬਲਿਆਂ ‘ਤੇ 60:40 ਅਨੁਪਾਤ ਵਿਚ ਸਾਂਝਾ ਆਧਾਰ ‘ਤੇ ਖਰਚ ਮਹੁੱਇਆ ਕਰਵਾਏਗੀ|