Notice: Function _load_textdomain_just_in_time was called incorrectly. Translation loading for the jnews domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u902433967/domains/ozinews.in/public_html/english/wp-includes/functions.php on line 6114
ਖੇਡ ਜਗਤ, ਸਿਹਤ ਅਤੇ ਤੰਦਰੁਸਤੀ ਦੇ ਮਨੋਵਿਗਿਆਨਕ ਸਰੋਕਾਰਾਂ ਦੇ ਵਿਸ਼ੇ ਉੱਪਰ ਅੰਤਰਰਾਸ਼ਟਰੀ ਕਾਨਫਰੰਸ - Ozi News
  • Login
Sunday, June 22, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home WORLD

ਖੇਡ ਜਗਤ, ਸਿਹਤ ਅਤੇ ਤੰਦਰੁਸਤੀ ਦੇ ਮਨੋਵਿਗਿਆਨਕ ਸਰੋਕਾਰਾਂ ਦੇ ਵਿਸ਼ੇ ਉੱਪਰ ਅੰਤਰਰਾਸ਼ਟਰੀ ਕਾਨਫਰੰਸ

admin by admin
November 28, 2019
in WORLD
0
ਖੇਡ ਜਗਤ, ਸਿਹਤ ਅਤੇ ਤੰਦਰੁਸਤੀ ਦੇ ਮਨੋਵਿਗਿਆਨਕ ਸਰੋਕਾਰਾਂ ਦੇ ਵਿਸ਼ੇ ਉੱਪਰ ਅੰਤਰਰਾਸ਼ਟਰੀ ਕਾਨਫਰੰਸ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ 28 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸ਼ਰੀਰਿਕ ਸਿੱਖਿਆ ਵਿਭਾਗ ਵੱਲੋਂ ਸਪੋਰਟਸ ਸਾਈਕੌਲਜੀ ਐਸੋਸੀਏਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਮੌਜੂਦਾ ਸਮੇਂ ਦੇ ਖੇਡ ਜਗਤ, ਸਿਹਤ ਅਤੇ ਤੰਦਰੁਸਤੀ ਦੇ ਮਨੋਵਿਗਿਆਨਕ ਸਰੋਕਾਰਾਂ ਦੇ ਵਿਸ਼ੇ ਉੱਪਰ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ (ਅਰਜਨ ਐਵਾਰਡੀ) ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਪ੍ਰਧਾਨਗੀ ਹੇਠ ਹੋਏ ਇਸ ਉਦਘਾਟਨੀ ਸਮਾਰੋਹ ਵਿਚ ਪ੍ਰਸਿੱਧ ਅਦਾਕਾਰਾ ਨਿਰਮਲ ਰਿਸ਼ੀ, ਸਪੋਰਟਸ ਸਾਈਕੌਲਜੀ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਅਤੇ ਲਕਸ਼ਮੀ ਬਾਈ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਗਵਾਲੀਅਰ ਦੇ ਵਾਈਸ ਚਾਂਸਲਰ ਪ੍ਰੋ. ਦਲੀਪ ਕੁਮਾਰ ਦੁਰੇਹਾ ਅਤੇ ਮਹਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫ. ਜਨ. ਜਗਬੀਰ ਸਿੰਘ ਚੀਮਾ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ। ਮੁਖੀ ਸ਼ਰੀਰਿਕ ਸਿੱਖਿਆ ਵਿਭਾਗ ਡਾ. ਨਿਸ਼ਾਨ ਸਿੰਘ ਦਿਉਲ ਦੀ ਅਗਵਾਈ ਵਿਚ ਹੋ ਰਹੀ ਇਸ ਕਾਨਫਰੰਸ ਦਾ ਕੁੰਜੀਵਤ ਭਾਸ਼ਣ ਆਸਟਰੇਲੀਆ ਦੀ ਯੂਨੀਵਰਸਿਟੀ ਆਫ਼ ਨਾਰਦਰਨ ਕੁਈਨਲੈਂਡ ਤੋਂ ਪਹੁੰਚੇ ਡਾ. ਸਟੀਵਨ ਕ੍ਰਿਸਟਨਸਨ ਵੱਲੋਂ ਪੜ੍ਹਿਆ ਗਿਆ।
ਇਸ ਮੌਕੇ ਸੰਦੀਪ ਸਿੰਘ ਨੇ ਆਪਣੇ ਪ੍ਰੇਰਣਾਤਮਕ ਭਾਸ਼ਣ ਦੌਰਾਨ ਕਿਹਾ ਕਿ ਸਾਨੂੰ ਆਪਣੇ ਦੇਸ਼ ਵਿਚ ਖੇਡ-ਸਭਿਆਚਾਰ ਸਥਾਪਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਹਰਿਆਣਾ ਦੇ ਖੇਡ ਮੰਤਰੀ ਦੀ ਹੈਸੀਅਤ ਵਿਚ ਪਿੰਡ ਪੱਧਰ ਤਕ ਅਜਿਹੇ ਸਭਿਆਚਾਰ ਦੀ ਸਥਾਪਤੀ ਬਾਰੇ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਅਸਲ ਖਿਡਾਰੀ ਪਿੰਡ ਪੱਧਰ ਤੋਂ ਨਿਕਲ ਕੇ ਆਉਂਦੇ ਹਨ ਪਰ ਆਮ ਤੌਰ ਤੇ ਸਟੇਡੀਅਮ ਜਿਹੀਆਂ ਸਾਰੀਆਂ ਸੁਵਿਧਾਵਾਂ ਪਿੰਡਾਂ ਦੀ ਬਜਾਇ ਸ਼ਹਿਰ ਪੱਧਰ ਤੇ ਪਹਿਲਤਾ ਨਾਲ ਮੁਹਈਆ ਹੁੰਦੀਆਂ ਹਨ। ਉਨ੍ਹਾਂ ਆਪਣੀ ਨਿੱਜੀ ਜਿ਼ੰਦਗੀ ਦੀਆਂ ਉਦਾਹਰਣਾਂ ਦਿੰਦਿਆਂ ਹੋਇਆਂ ਨੌਜਵਾਨ ਖਿਡਾਰੀਆਂ ਨੂੰ ਕਿਹਾ ਕਿ ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਉਨ੍ਹਾਂ ਕਿਹਾ ਕਿ ਵਿਅਕਤੀ ਕੋਲ ਆਪਣੇ ਨਿਸ਼ਾਨੇ ਦੀ ਪੂਰਤੀ ਦਾ ਬਦਲ ਜ਼ਰੂਰ ਹੋਣਾ ਚਾਹੀਦਾ ਹੈ। ਜੇਕਰ ਇਕ ਥਾਂ ਪ੍ਰਥਮ ਨਹੀਂ ਆਇਆ ਗਿਆ ਤਾਂ ਬਦਲ ਵਜੋਂ ਦੂਸਰੀ ਥਾਂ ਵੀ ਹੋਣੀ ਚਾਹੀਦੀ ਹੈ। ਅਜਿਹਾ ਹੋਣ ਨਾਲ ਨਿਰਾਸ਼ਾ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਮੋਬਾਈਲ ਫੋਨ ਦੀ ਵਰਤੋਂ ਅਤੇ ਜੰਕ ਫੂਡ ਦੇ ਸੇਵਨ ਤੋਂ ਵਿਸ਼ੇਸ ਤੌਰ ਤੇ ਬਚਣ ਦੀ ਸਲਾਹ ਦਿੱਤੀ।
ਵਾਈਸ ਚਾਂਸਲਰ ਡਾ. ਘੁੰਮਣ ਨੇ ਕਿਹਾ ਕਿ ਸਿਹਤ ਸੰਬੰਧੀ ਹੁਣ ਰਵਾਇਤੀ ਧਾਰਨਾਵਾਂ ਬਦਲ ਚੁੱਕੀਆਂ ਹਨ। ਹੁਣ ਸਿਰਫ ਸ਼ਰੀਰਿਕ ਤੌਰ ਤੇ ਤੰਦਰੁਸਤ ਵਿਅਕਤੀ ਨੂੰ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਕਿਹਾ ਜਾ ਸਕਦਾ ਬਲਕਿ ਮਾਨਸਿਕ ਸਿਹਤ ਵੀ ਤੰਦਰੁਸਤ ਹੋਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੇ ‘ਤੰਦਰੁਸਤ ਪੰਜਾਬ’ ਮਿਸ਼ਨ ਅਤੇ ਭਾਰਤ ਸਰਕਾਰ ਦੀ ‘ਫਿੱਟ ਇੰਡੀਆ’ ਯੋਜਨਾ ਦਾ ਵਿਸ਼ੇਸ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਵੇਲ਼ਾ ਆ ਗਿਆ ਹੈ ਜਦੋਂ ਸਾਨੂੰ ਬਦਲੇ ਪ੍ਰਤੀਮਾਨਾਂ ਅਨੁਸਾਰ ਆਪਣੀ ਸਿੱਖਿਆ ਪ੍ਰਣਾਲੀ ਨੂੰ ਢਾਲਣਾ ਪਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਆਪਣੀ ਆਉਣ ਵਾਲੀ ਸਕੂਲ ਸਿੱਖਿਆ ਨੀਤੀ, ਜਿਸ ਦੇ ਕਿ ਉਹ ਚੇਅਰਮੈਨ ਹਨ, ਵਿਚ ਸ਼ਰੀਰਿਕ ਸਿੱਖਿਆ ਦੇ ਵਿਸ਼ੇ ਨੂੰ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ ਜਾ ਰਹੀ ਹੈ।
ਇਸ ਸੈਸ਼ਨ ਦੌਰਾਨ ਅਦਾਕਾਰਾ ਨਿਰਮਲ ਰਿਸ਼ੀ ਅਤੇ ਦਰੋਣਾਚਾਰੀਆ ਐਵਾਰਡ ਜੇਤੂ ਪਦਮ ਸ਼੍ਰੀ ਕੋਚ ਸ੍ਰ. ਬਹਾਦਰ ਸਿੰਘ ਨੂੰ ਵਿਭਾਗ ਵੱਲੋਂ ਵਿਸ਼ੇਸ ਐਵਾਰਡ ਦਿੱਤਾ ਗਿਆ। ਵਰਣਨਯੋਗ ਹੈ ਕਿ ਇਸ ਕਾਨਫਰੰਸ ਵਿਚ ਯੂਨੀਵਰਸਿਟੀ ਆਫ਼ ਕਸ਼ਮੀਰ, ਕਨੌਰ ਯੂਨੀਵਰਸਿਟੀ, ਕੇਰਲਾ, ਲਕਸ਼ਮੀ ਬਾਈ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਗਵਾਲੀਅਰ, ਖੇਡ ਯੂਨੀਵਰਸਿਟੀ, ਪਟਿਆਲਾ, ਯੂਨਵਿਰਸਿਟੀ ਆਫ਼ ਚੇਨਈ, ਅੰਨਾਮਲਾਈ ਯੂਨੀਵਰਸਿਟੀ, ਕੇਰਲਾ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹਾ, ਅਲੀਗੜ੍ਹ ਮੁਸਲਿਸਮ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਤ੍ਰਿਵੇਂਦਰਮ ਯੂਨੀਵਰਸਿਟੀ, ਤਾਮਿਲਨਾਡੂ ਯੂਨੀਵਰਸਿਟੀ ,ਸਿ਼ਮਲਾ ਯੂਨੀਵਰਸਿਟੀ, ਮਨੀਪਾਲ ਯੂਨੀਵਰਸਿਟੀ ਜੈਪੁਰ, ਯੂਨੀਵਰਸਿਟੀ ਆਫ਼ ਨਾਰਦਰਨ ਕੁਈਨਲੈਂਡ, ਬ੍ਰਿਸਬੇਨ ਆਸਟਰੇਲੀਆ ਆਦਿ ਹੋਰ ਬਹੁਤ ਸਾਰੇ ਅਦਾਰਿਆਂ ਵਿਚੋਂ ਖੋਜਾਰਥੀ, ਵਿਦਿਆਰਥੀ ਅਤੇ ਫੈਕਲਟੀ ਮੈਂਬਰ ਹਿੱਸਾ ਲੈ ਰਹੇ ਹਨ। ਇਸ ਕਾਨਫਰੰਸ ਵਿਚ 300 ਤੋਂ ਵਧੇਰੇ ਖੋਜ ਪੱਤਰ ਪੜ੍ਹੇ ਜਾਣੇ ਹਨ
ਇਸ ਮੌਕੇ ਸਨਮਾਨਿਤ ਹੋਰਨਾਂ ਅਹਿਮ ਸ਼ਖਸੀਅਤਾਂ ਵਿਚ ਤ੍ਰਿਲੋਕ ਸਿੰਘ ਸੰਧੂ, ਹਰਪਾਲ ਸਿੰਘ, ਗੁਰਦੀਪ ਸਿੰਘ ਪੰਨੂ, ਗੁਰਸ਼ਰਨਜੀਤ ਸਿੰਘ ਸੰਧੂ, ਹਰਮਿੰਦਰ ਸਿੰਘ, ਨਵਜੀਤ ਕੌਰ ਢਿੱਲੋਂ, ਮਨਦੀਪ ਚਾਹਲ, ਯਾਦਵਿੰਦਰ ਸਿੰਘ ਕੈਨੇਡਾ, ਸੁਸੀਲ ਕਸਿ਼ਅਪ, ਡਾ. ਐਂਡਰੀਆ ਲੈਮੋਨੀ ਮਿਲਜ਼ (ਆਸਟਰੇਲੀਆ), ਹੈਬਟੈਮੂ ਟੀ. ਡੈਮਿਸੀ (ਇਥੋਪੀਆ), ਟੈਕੇਟੈੱਲ ਏ. ਕੈਬੀਸੋ (ਇਥੋਪੀਆ) ਸ਼ਾਮਿਲ ਸਨ।

Post Views: 52
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਨਗਰ ਨਿਗਮ ਪਟਿਆਲਾ ਵੱਲੋਂ ਨਾਟਕਾਂ ਰਾਹੀਂ ਸਵੱਛਤਾ ਮੁਹਿੰਮ ਦਾ ਆਗਾਜ਼, ਹਰੇਕ ਵਾਰਡ ਵਿੱਚ ਸਵੱਛਤਾ ਸਬੰਧੀ ਕਰਵਾਇਆ ਜਾਵੇਗਾ ਨਾਟਕ – ਮੇਅਰ

Next Post

ਹਰਿਆਣਾ ਸਰਕਾਰ ਨੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ 3 ਅਧਿਕਾਰੀਆਂ ਨੂੰ ਸੰਯੁਕਤ ਨਿਦੇਸ਼ਕ ਵੱਜੋਂ ਪਦੋਂਉੱਨਤ ਕੀਤਾ

Next Post

ਹਰਿਆਣਾ ਸਰਕਾਰ ਨੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ 3 ਅਧਿਕਾਰੀਆਂ ਨੂੰ ਸੰਯੁਕਤ ਨਿਦੇਸ਼ਕ ਵੱਜੋਂ ਪਦੋਂਉੱਨਤ ਕੀਤਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In