ਪਟਿਆਲਾ 25 ਸਤੰਬਰ
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਗਲ ਦੀ ਅਗਵਾਈ ਹੇਠ ਅੱਜ ਵਿਸ਼ਵ ਟੂਰੀਜ਼ਮ ਦਿਵਸ ਮਨਾਉਣ ਸਬੰਧੀ ਇਕ ਮੀਟਿੰਗ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਵ ਟੂਰੀਜ਼ਮ ਦਿਵਸ 27 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਤਰਾ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਗਲ ਨੇ ਜ਼ਿਲ੍ਹਾ ਪਟਿਆਲਾ ਵਿਖੇ ਸਥਿਤ ਵਿਰਾਸਤੀ ਥਾਵਾਂ (ਕਿਲ੍ਹਾ ਮੁਬਾਰਕ, ਸ਼ੀਸ਼ ਮਹਿਲ ਆਦਿ) ਦੇ ਆਲੇ ਦੁਆਲੇ ਸਾਫ ਸਫਾਈ ਮੁਹਿੰਮ ਅਭਿਆਨ ਚਲਾਉਣ ਦੀ ਹਦਾਇਤ ਦਿੱਤੀ। ਉਹਨਾ ਨੇ ਕਿਲ੍ਹਾ ਮੁਬਾਰਕ ਅਤੇ ਸ਼ੀਸ਼ ਮਹਿਲ ਦੇ ਇੰਚਾਰਜ ਨੂੰ ਮਿਤੀ 27 ਸਤੰਬਰ ਤੋਂ 29 ਸਤੰਬਰ ਤੱਕ ਵਿਰਾਸਤੀ ਇਮਾਰਤਾਂ ਅਤੇ ਮਿਊਜ਼ੀਅਮ ਵਿਖੇ ਰਾਤ ਸਮੇਂ ਰੋਸ਼ਨੀਆਂ ਨਾਲ ਚਮਕਾਉਣ ਲਈ ਕਿਹਾ।
ਇਸ ਤੋ ਇਲਾਵਾ ਸੈਰ ਸਪਾਟਾ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹਾ ਖੇਡ ਅਫਸਰ ਅਤੇ ਪੰਜਾਬੀ ਯੂਨੀਵਰਸਿਟੀ ਨਾਲ ਤਾਲਮੇਲ ਕਰਕੇ ਹੈਰੀਟੇਜ ਵਾੱਕ ਕਰਵਾਉਣ ਦੀ ਹਦਾਇਤ ਦਿੱਤੀ ਗਈ । ਉਹਨ੍ਹਾਂ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਸਕੂਲੀ ਬੱਚਿਆਂ ਦੇ ਪੇਟਿੰਗ/ਕਵਿਤਾ/ਲੇਖ ਸਬੰਧੀ ਪ੍ਰਤੀਯੋਗਤਾ ਕਰਵਾਉਣ ਲਈ ਜ਼ਿਲ੍ਹਾ ਸਿਖਿਆ ਅਫਸਰ (ਸੀ:ਸੈ:) ਨੂੰ ਹਦਾਇਤ ਵੀ ਕੀਤੀ ਗਈ। ਈਸ਼ਾ ਸਿੰਗਲ ਨੇ ਹੈਰੀਟੇਜ਼ ਬਿਲਡਿੰਗਾਂ ਅਤੇ ਮਿਊਜ਼ਅਮ ਵਿੱਚ ਲਾਇਟਨਿੰਗ ਦੇ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਤਹਿਸੀਲਦਾਰ ਕੁਲਦੀਪ ਸਿੰਘ ਪਟਿਆਲਾ ਦੀ ਡਿਊਟੀ ਲਗਾਈ । ਮੀਟਿੰਗ ਵਿੱਚ ਜ਼ਿਲ੍ਹਾ ਯਾਤਰਾ ਅਫਸਰ ਹਰਦੀਪ ਸਿੰਘ , ਜ਼ਿਲ੍ਹਾ ਸਿਖਿਆ ਅਫਸਰ ਸੰਜੀਵ ਸ਼ਰਮਾ , ਜ਼ਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ , ਪੰਜਾਬੀ ਯੂਨੀਵਰਸਿਟੀ (ਟੂਰੀਜ਼ਮ ਵਿਭਾਗ) ਪਟਿਆਲਾ ਤੋਂ ਡਾ: ਪਰਮਿੰਦਰ ਸਿੰਘ ਢਿਲੋਂ, ਜ਼ਿਲ੍ਹਾ ਟੀਕਾਕਰਨ ਅਫਸਰ, ਕੁਸ਼ਲਦੀਪ ਕੌਰ ਗਿੱਲ , ਡਾ: ਨਵਿੰਦਰ ਸਿੰਘ ਮੈਡੀਕਲ ਹੈਲਥ ਅਫਸਰ ਤੋ ਇਲਾਵਾ ਹੋਰ ਅਧਿਕਾਰੀ ਵੀ ਸ਼ਾਮਲ ਸਨ।