ਬਰਨਾਲਾ, 12 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਬਿਨਾਂ ਮਨਜੂਰੀ ਤੋਂ ਵਿਆਹ ਸਮਾਗਮ ਦਾ ਆਯੋਜਨ ਕਰਨ ਵਾਲੇ ਹੋਟਲ ‘ਬਿੱਗ ਵੇਅ’ ਦੇ ਖਿਲਾਫ ਕਾਰਵਾਈ ਕਰਦਿਆਂ ਬਰਨਾਲਾ ਪੁਲਸ ਵੱਲੋਂ ਹੋਟਲ ਪ੍ਰਬੰਧਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਏ.ਐਸ.ਆਈ. ਸਤਵਿੰਦਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਦਸਿਆ ਪੁਲਸ ਨੂੰ ਮੁਖਬਰੀ ਮਿਲੀ ਸੀ ਕਿ 25 ਏਕੜ ਬਰਨਾਲਾ ਵਿੱਖੇ ਹੋਟਲ ‘ਬਿੱਗ ਵੇਅ’ ਵਿੱਚ ਬਿਨਾਂ ਮਨਜੂਰੀ ਤੋਂ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 50-60 ਵਿਅਕਤੀ ਸ਼ਾਮਲ ਹਨ, ਜਦੋਂ ਕਿ ਕਰੋਨਾ ਮਹਾਂਮਾਰੀ ਦੇ ਚੱਲਦੇ ਤੇ ਅੱਜ ਕੱਲ ਦੇ ਹਾਲਾਤਾਂ ਮੁਤਾਬਿਕ ਕੋਰੋਨਾ ਵਾਇਰਸ ਦੀ ਬਿਮਾਰੀ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸਨਰ ਬਰਨਾਲਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਉਲੰਘਣਾ ਹੈ। ਇਸ ‘ਤੇ ਥਾਣਾ ਸਿਟੀ-1 ਵਿੱਚ ਰੁੱਕਾ ਭੇਜ ਕੇ ਇਸ ਹੋਟਲ ‘ਬਿੱਗ ਵੇਅ’ ਨੂੰ ਕਿਰਾਏ ‘ਤੇ ਚਲਾ ਰਹੇ ਸੰਤੋਸ ਕੁਮਾਰ ਪੁੱਤਰ ਰਾਮ ਲਖਣ ਵਾਸੀ ਸੰਧੂ ਪੱਤੀ ਬਰਨਾਲਾ ਅਤੇ ਮਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਦੇ ਬਰਖਿਲਾਫ ਐਫ.ਆਈ.ਆਰ ਨੰਬਰ 307, ਮਿਤੀ 10 ਜੂਨ 2020, ਧਾਰਾ 188, 269, 51 ਡਿਸਾਟਰ ਮੈਨੇਜਮੈਂਟ ਐਕਟ 2005 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਪੁਲਸ ਨੇ ਮੌਕੇ ‘ਤੇ ਛਾਪਾ ਮਾਰ ਕੇ ਸੰਤੋਸ਼ ਕੁਮਾਰ ਨੂੰ ਗ੍ਰਿਫਤਾਰ ਕਰਕੇ ਬਰਜਮਾਨਤ ਰਿਹਾਅ ਕਰ ਦਿੱਤਾ ਹੈ ਮਨਦੀਪ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ।