No Result
View All Result
Tuesday, March 3, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪਿੰਡ ਟਿਵਾਣਾ ਨੇੜੇ ਘੱਗਰ ਨੂੰ ਚੌੜਾ ਕਰਨ ਅਤੇ ਬੰਨ੍ਹ ਨੂੰ ਮਿੱਟੀ ਪਾ ਕੇ ਮਜ਼ਬੂਤ ਕਰਨ ਦੀ ਤਜਵੀਜ਼ ਵਿਚਾਰ ਅਧੀਨ: ਬਰਿੰਦਰ ਕੁਮਾਰ ਗੋਇਲ

admin by admin
July 15, 2025
in BREAKING, CHANDIGARH, COVER STORY, INDIA, National, POLITICS, PUNJAB
0
ਪਿੰਡ ਟਿਵਾਣਾ ਨੇੜੇ ਘੱਗਰ ਨੂੰ ਚੌੜਾ ਕਰਨ ਅਤੇ ਬੰਨ੍ਹ ਨੂੰ ਮਿੱਟੀ ਪਾ ਕੇ ਮਜ਼ਬੂਤ ਕਰਨ ਦੀ ਤਜਵੀਜ਼ ਵਿਚਾਰ ਅਧੀਨ: ਬਰਿੰਦਰ ਕੁਮਾਰ ਗੋਇਲ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 15 ਜੁਲਾਈ:

ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਇਕ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਦੱਸਿਆ ਕਿ ਡੇਰਾ ਬੱਸੀ ਹਲਕੇ ਦੇ ਪਿੰਡ ਟਿਵਾਣਾ ਨੇੜੇ ਘੱਗਰ ਨੂੰ ਚੌੜਾ ਕਰਨ ਅਤੇ ਇਸ ਦੇ ਬੰਨ੍ਹ ਨੂੰ ਮਿੱਟੀ ਪਾ ਕੇ ਮਜ਼ਬੂਤ ਕਰਨ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ।

ਵਿਧਾਨ ਸਭਾ ਹਲਕਾ ਡੇਰਾ ਬੱਸੀ ਤੋਂ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਵਲੋਂ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਜਲ ਸਰੋਤ ਮੰਤਰੀ ਨੇ ਦੱਸਿਆ ਕਿ ਸਾਲ 2023 ਵਿੱਚ ਆਈ ਭਾਰੀ ਬਰਸਾਤ ਕਾਰਨ ਪਿੰਡ ਟਿਵਾਣਾ ਵਿਖੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਸੀ ਜਿਸ ਕਾਰਨ ਘੱਗਰ ਦਰਿਆ ਦੇ ਹੜ੍ਹ ਦੇ ਪਾਣੀ ਨਾਲ ਖੱਬੇ ਪਾਸੇ ਲੱਗਦੀਆਂ ਵਾਹੀਯੋਗ ਜ਼ਮੀਨਾਂ ਵਿੱਚ ਪਾਣੀ ਭਰ ਗਿਆ ਸੀ ਅਤੇ ਨਾਲ ਹੀ ਖੋਰਾ ਪੈਣ ਨਾਲ ਜ਼ਮੀਨ ਦਾ ਪੱਧਰ ਲਗਭਗ 8 ਤੋਂ 10 ਫੁੱਟ ਨੀਵਾਂ ਹੋ ਗਿਆ ਸੀ ਜਿਸ ਉਪਰੰਤ ਵਿਭਾਗ ਵਲੋਂ ਵਾਹੀਯੋਗ ਜ਼ਮੀਨ ਨੂੰ ਖੋਰ ਤੋਂ ਬਚਾਉਣ ਲਈ 2500 ਫੁੱਟ ਦੀ ਲੰਬਾਈ ਵਿੱਚ ਪੱਥਰਾਂ ਦੀ ਰਿਵੈਟਮੈਂਟ ਅਤੇ ਸਟੱਡ ਲਗਾਏ ਗਏ ਸਨ ਇਸ ਰਿਵੈਟਮੈਂਟ ਨੂੰ ਸਪੋਰਟ ਕਰਨ ਲਈ ਇਸ ਦੇ ਪਿੱਛੇ ਮਿੱਟੀ ਦੀ ਭਰਤੀ ਕਰਦੇ ਹੋਏ ਬੰਨ੍ਹ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਇਸ ਕੰਮ ਨੂੰ ਕਰਨ ਲਈ ਵਿਭਾਗ ਵਲੋਂ 5.06 ਕਰੋੜ ਦਾ ਖਰਚਾ ਕੀਤਾ ਗਿਆ ਸੀ।

ਸ੍ਰੀ ਗੋਇਲ ਨੇ ਦੱਸਿਆ ਕਿ 29 ਜੂਨ, 2025 ਨੂੰ ਘੱਗਰ ਦੇ ਕੈਚਮੈਂਟ ਏਰੀਏ ਵਿੱਚ ਭਾਰੀ ਬਰਸਾਤ ਹੋਣ ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਸੀ ਪਰ ਪੱਥਰਾਂ ਦੀ ਰਿਵੈਟਮੈਂਟ ਬਿਲਕੁਲ ਠੀਕ ਹੈ। ਹਾਲਾਂਕਿ ਰਿਵੈਟਮੈਂਟ ਦੇ ਪਿੱਛੇ ਲੱਗੇ ਮਿੱਟੀ ਦੇ ਬੰਨ੍ਹ ਨੂੰ ਥੋੜੀ ਜਗ੍ਹਾ ਤੋਂ ਖੋਰਾ ਲੱਗ ਗਿਆ ਸੀ। ਵਿਭਾਗ ਵਲੋਂ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦੇ ਹੋਏ ਬੰਨ੍ਹ ਦੀ ਮੁਰੰਮਤ ਕਰਵਾ ਦਿਤੀ ਗਈ ਹੈ। ਇਹ ਮੁਰੰਮਤ ਦਾ ਕੰਮ ਵਿਭਾਗ ਨੇ ਆਪਣੇ ਪੱਧਰ ‘ਤੇ ਮੁਕੰਮਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਵਿੱਚ 8 ਜੁਲਾਈ, 2025 ਨੂੰ ਦੁਬਾਰਾ ਕਾਫੀ ਪਾਣੀ ਆਇਆ ਸੀ, ਪਰੰਤੂ ਇਸ ਬੰਨ੍ਹ ਨੂੰ ਕੋਈ ਨੁਕਸਾਨ ਨਾ ਕਰਦੇ ਹੋਏ ਅੱਗੇ ਨਿਕਲ ਗਿਆ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਘੱਗਰ ਦਰਿਆ ਦੇ ਸੱਜੇ ਪਾਸੇ ਪਿੰਡ ਟਿਵਾਣਾ ਵਿੱਚ ਘੱਗਰ ਨੂੰ ਚੌੜਾ ਕਰਨ ਅਤੇ ਇਸ ਮਿੱਟੀ ਨੂੰ ਬੈਂਕ ਦੇ ਖੱਬੇ ਪਾਸੇ ਪਾ ਕੇ ਬੈਂਕ ਨੂੰ ਚੌੜਾ/ਮਜ਼ਬੂਤ ਕਰਨ ਲਈ ਤਜਵੀਜ਼ ਵੀ ਵਿਚਾਰ ਅਧੀਨ ਹੈ। ਉਨ੍ਹਾਂ ਦੱਸਿਆ ਕਿ ਤਜਵੀਜ਼ ਅਨੁਸਾਰ ਇਹ ਕੰਮ ਵਿਭਾਗ ਵੱਲੋਂ ਲਗਭਗ 11 ਲੱਖ ਰੁਪਏ ਦੀ ਲਾਗਤ ਨਾਲ ਤੁਰੰਤ ਪ੍ਰਭਾਵ ਨਾਲ ਕਰਵਾਇਆ ਜਾਵੇਗਾ।

Post Views: 19
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #ghaggar riverMLA Dera Bassi S. Kuljit Singh RandhawaPunjab Water Resources Minister Sh. Barindar Kumar Goyal
Previous Post

ਆਰ ਐਨ ਆਈ ਦੇ ਪ੍ਰੈਸ ਸਰਵਿਸ ਪੋਰਟਲ ਦੇ ਆਨਲਾਈਨ ਹੋਣ ਨਾਲ ਅਖ਼ਬਾਰ ਮਾਲਕ ਹੁਣ ਸਰਕਾਰੀ ਦਫ਼ਤਰਾਂ ਦੀਆਂ ਪਰੇਸ਼ਾਨੀਆਂ ਤੋਂ ਬਚਣਗੇ

Next Post

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ “ਡੇਅਰੀ ਪਾਲਣ” ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਹੋਇਆ ਸਮਾਪਤ

Next Post
ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ “ਡੇਅਰੀ ਪਾਲਣ” ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਹੋਇਆ ਸਮਾਪਤ

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ "ਡੇਅਰੀ ਪਾਲਣ" ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਹੋਇਆ ਸਮਾਪਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800