No Result
View All Result
Sunday, October 12, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਦੋਂ ਹੈ? ਵਰਤ ਰੱਖਣ, ਅਤੇ ਪੂਜਾ ਵਿਧੀ ਦੇ ਨਿਯਮਾਂ ਨੂੰ ਜਾਣੋ

admin by admin
August 27, 2021
in PUNJAB
0
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਦੋਂ ਹੈ? ਵਰਤ ਰੱਖਣ, ਅਤੇ ਪੂਜਾ ਵਿਧੀ ਦੇ ਨਿਯਮਾਂ ਨੂੰ ਜਾਣੋ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਜਲੰਧਰ,27ਅਗਸਤ (ਪ੍ਰੈਸ ਕੀ ਤਾਕਤ ਬਿਊਰੋ) : ਹਿੰਦੂ ਧਰਮ ‘ਚ ਹਰ ਸਾਲ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਜਨਮ ਅਸ਼ਟਮੀ ਹੁਣ ਕੁਝ ਹੀ ਦਿਨਾਂ ਬਾਅਦ ਆਣ ਜਾ ਰਹੀ ਹੈ। 30 ਅਗਸਤ ਦਿਨ ਸੋਮਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਹਿੰਦੂ ਪੰਚਾਂਗ ਅਨੁਸਾਰ ਇਸ ਵਾਰ ਆ ਰਹੀ ਜਨਮ ਅਸ਼ਟਮੀ ਦੇ ਅਵਸਰ ‘ਤੇ ਕਈ ਸਾਲਾਂ ਬਾਅਦ ਇਕ ਅਜਿਹਾ ਸੰਯੋਗ ਬਣ ਰਿਹਾ ਹੈ ਜਿਹੜਾ ਬੇਹੱਦ ਹੀ ਖੁਸ਼ੀ ਹੈ।

ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼੍ਰੀਕ੍ਰਿਸ਼ਨ ਜੀ ਦਾ ਜਨਮ ਭਾਦੋਂ ਕ੍ਰਿਸ਼ਨ ਅਸ਼ਟਮੀ ਤਰੀਕ, ਬੁੱਧਵਾਰ, ਰੋਹਿਣੀ ਨਕਸ਼ੱਤਰ ਤੇ ਬ੍ਰਿਖ ਰਾਸ਼ੀ ਵਿਚ ਅੱਧੀ ਰਾਤ ਨੂੰ ਹੋਇਆ ਸੀ। ਅੱਜ ਅਸੀਂ ਇਸ ਸਾਲ ਜਨਮ ਅਸ਼ਟਮੀ ਦੇ ਅਵਸਰ ‘ਤੇ ਬਣਨ ਜਾ ਰਹੇ ਦੁਰਲੱਭ ਸੰਯੋਗ ਬਾਰੇ ਜਾਣਦੇ ਹਾਂ ਤੇ ਇਸ ਦੌਰਾਨ ਵਰਤ ਕਰਨ ਦਾ ਫਲ ਕਿਸ ਤਰ੍ਹਾਂ ਨਾਲ ਤੁਹਾਨੂੰ ਪ੍ਰਾਪਤ ਹੁੰਦਾ ਹੈ।

ਸਾਰੇ ਤੱਤਾਂ ਨਾਲ ਮਿਲ ਕੇ ਬਣੇਗਾ ਖ਼ਾਸ ਸੰਯੋਗ

ਇਸ ਵਾਰ ਜਨਮ ਅਸ਼ਟਮੀ ਦਾ ਤਿਉਹਾਰ 30 ਅਗਸਤ 2021 ਦਿਨ ਸੋਮਵਾਰ ਨੂੰ ਹੈ। ਸ਼ਾਸਤਰਾਂ ਅਨੁਸਾਰ ਇਹ ਸਮਾਂ ਬੇਹੱਦ ਖ਼ਾਸ ਰਹਿਣ ਵਾਲਾ ਹੈ ਕਿਉਂਕਿ ਇਸ ਮੌਕੇ ‘ਤੇ 6 ਤੱਤਾਂ ਦਾ ਇਕੱਠੇ ਮਿਲਣਾ ਬਹੁਤ ਹੀ ਦੁਰਲੱਭ ਹੁੰਦਾ ਹੈ। ਇਨ੍ਹਾਂ 6 ਤੱਤਾਂ ਦੀ ਜੇਕਰ ਗੱਲ ਕਰੀਏ ਤਾਂ ਇਹ ਭਾਦੋਂ ਕ੍ਰਿਸ਼ਨ ਪੱਖ, ਅੱਧੀ ਰਾਤ ਕਾਲੀਨ ਅਸ਼ਟਮੀ ਤਰੀਕ, ਰੋਹਿਣੀ ਨਕਸ਼ੱਤਰ, ਬ੍ਰਿਖ ਰਾਸ਼ੀ ‘ਚ ਚੰਦਰਮਾ, ਇਨ੍ਹਾਂ ਨਾਲ ਸੋਮਵਾਰ ਜਾਂ ਬੁੱਧਵਾਰ ਦਾ ਹੋਣਾ ਬੌਤ੍ਹ ਹੀ ਖੁਸ਼ੀ ਦੀ ਗੱਲ ਹੈ। ਇਸ ਤਰ੍ਹਾਂ ਨਾਲ ਹੀ ਸਾਰੇ ਤੱਤ 30 ਅਗਸਤ ਨੂੰ ਮੌਜੂਦ ਰਹਿਣਗੇ। ਸੋਮਵਾਰ ਵਾਲੇ ਦਿਨ ਅਸ਼ਟਮੀ ਹੋਣ ਕਾਰਨ ਸਵੇਰ ਤੋਂ ਹੀ ਅਸ਼ਟਮੀ ਤਿਥੀ ਸ਼ੁਰੂ ਹੋਣ ਵਾਲੀ ਹੈ, ਰਾਤ 12.14 ਵਜੇ ਤਕ ਅਸ਼ਟਮੀ ਤਿਥੀ ਰਹੇਗੀ। ਇਸ ਰਾਤ ਨੂੰ ਨੌਮੀ ਤਿਥੀ ਵੀ ਲੱਗ ਰਹੀ ਹੈ। ਚੰਦਰਮਾ ਦੀ ਸਥਿਤੀ ‘ਤੇ ਜੇਕਰ ਨਜ਼ਰ ਮਾਰੀਏ ਤਾਂ ਇਹ ਬ੍ਰਿਖ ਰਾਸ਼ੀ ‘ਚ ਮੌਜੂਦ ਰਹੇਗਾ। ਇਨ੍ਹਾਂ ਸਾਰੇ ਸੰਯੋਗਾਂ ਦੀ ਵਜ੍ਹਾ ਨਾਲ ਇਸ ਵਾਰ ਦੀ ਅਸ਼ਟਮੀ ਬੇਹੱਦ ਖ਼ਾਸ ਰਹਿਣ ਵਾਲੀ ਹੈ।

*ਬਹੁਤ ਸਾਲ ਬਾਅਦ ਅਜਿਹਾ ਸੰਯੋਗ ਜਨਮ ਅਸ਼ਟਮੀ ਦੇ ਤਿਉਹਾਰ ‘ਤੇ ਬਣਨ ਜਾ ਰਿਹਾ ਹੈ। ਨਿਰਨਯ ਸਿੰਧੂ ਨਾਂ ਦੇ ਗ੍ਰੰਥ ਅਨੁਸਾਰ ਅਜਿਹੇ ਸੰਯੋਗ ਹੁਣ ਜਨਮ ਅਸ਼ਟਮੀ ‘ਤੇ ਬਣਦਾ ਹੈ ਤਾਂ ਇਸ ਖ਼ਾਸ ਮੌਕੇ ਨੂੰ ਇੰਝ ਹੀ ਗਵਾਉਣਾ ਨਹੀਂ ਚਾਹੀਦਾ।

* ਜੇਕਰ ਤੁਸੀਂ ਇਸ ਤਰ੍ਹਾਂ ਨਾਲ ਸੰਯੋਗ ‘ਚ ਵਰਤ ਕਰਦੇ ਹਨ ਤਾਂ 3 ਜਨਮਾਂ ਦੇ ਜਾਣੇ-ਅਣਜਾਣੇ ਹੋਏ ਪਾਪਾਂ ਤੋਂ ਮੁਕਤੀ ਮਿਲਦੀ ਹੈ।

* ਜਿਹੜੇ ਲੋਕ ਇਸ ਸੰਯੋਗ ‘ਚ ਵਰਤ ਰੱਖਣਗੇ ਉਹ ਵਰਤ ਕਰਨ ਤੋਂ ਪ੍ਰੇਤ ਯੋਨੀ ‘ਚ ਭਟਕ ਰਹੇ ਪੂਰਵਜਾਂ ਨੂੰ ਵੀ ਮਨੁੱਖੀ ਵਰਤ ਦੇ ਅਸਰ ਨਾਲ ਮੁਕਤ ਕਰਵਾ ਲੈਣਗੇ।

ਵਰਤ ਰੱਖਣ ਤੋਂ ਪਹਿਲਾਂ ਧਿਆਨ ‘ਚ ਰੱਖਣ ਵਾਲਿਆਂ ਗੱਲਾਂ

ਜੇਕਰ ਤੁਸੀਂ ਵੀ ਇਸ ਜਨਮ ਅਸ਼ਟਮੀ ‘ਤੇ ਵਰਤ ਰੱਖ ਕੇ ਖ਼ਾਸ ਫਾਇਦੇ ਲੈਣੇ ਚਾਹੁੰਦੇ ਹੋ ਤਾਂ ਇਸ ਮੌਕੇ ਨੂੰ ਹੱਥੋਂ ਜਾਣ ਨਾ ਗਵਾਓ ਪਰ ਇਸ ਵਰਤ ਨੂੰ ਰੱਖਣ ਤੋਂ ਪਹਿਲਾਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਅਸਲ ‘ਚ ਜਿਹੜੇ ਲੋਕ ਜਨਮ ਅਸ਼ਟਮੀ ‘ਤੇ ਵਰਤ ਸ਼ੁਰੂ ਕਰਨਾ ਚਾਹ ਰਹੇ ਹਨ, ਉਨ੍ਹਾਂ ਲਈ ਇਹ ਮੌਕਾ ਬੇਹੱਦ ਖ਼ਾਸ ਹੋਵੇਗਾ। ਜਿਹੜੇ ਲੋਕ ਪਹਿਲਾਂ ਤੋਂ ਜਨਮ ਅਸ਼ਟਮੀ ਵਰਤ ਰੱਖ ਰਹੇ ਹਨ, ਉਨ੍ਹਾਂ ਲਈ ਇਸ ਵਾਰ ਜਨਮ ਅਸ਼ਟਮੀ ਦਾ ਵਰਤ ਬੇਹੱਦ ਉੱਤਮ ਸਾਬਿਤ ਹੋਣ ਵਾਲਾ ਹੈ। ਵੈਸ਼ਨਵ ਲਈ 31 ਅਗਸਤ ਦਾ ਦਿਨ ਵਰਤ ਲਈ ਖ਼ਾਸ ਰਹੇਗਾ।

ਜਨਮ ਅਸ਼ਟਮੀ ਪੂਜਾ ਦੀ ਵਿਧੀ

ਇਸ਼ਨਾਨ ਕਰਨ ਤੋਂ ਬਾਅਦ ਪੂਜਾ ਆਰੰਭ ਕਰਨੀ ਹੋਵੇਗੀ। ਇਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲਸਰੂਪ ਦੀ ਪੂਜਾ ਦਾ ਰੁਝਾਨ ਹੋਵੇਗਾ। ਪੂਜਾ ਆਰੰਭ ਕਰਨ ਤੋਂ ਪਹਿਲਾਂ ਭਗਵਾਨ ਨੂੰ ਪੰਚ ਅੰਮ੍ਰਿਤ ਤੇ ਗੰਗਾ ਜਲ ਨਾਲ ਇਸ਼ਨਾਨ ਕਰਵਾਓ। ਇਸ ਤੋਂ ਬਾਅਦ ਨਵੇਂ ਕੱਪੜੇ ਪਾਓ ਤੇ ਸ਼ਿੰਗਾਰ ਕਰੋ। ਭਗਵਾਨ ਨੂੰ ਮਿੱਠੇ ਜਾਂ ਉਨ੍ਹਾਂ ਦੀਆਂ ਪਸੰਦੀਦਾ ਚੀਜ਼ਾਂ ਦਾ ਭੋਗ ਲਗਾਉਣ ਤੋਂ ਬਾਅਦ ਗੰਗਾ ਜਲ ਅਰਪਿਤ ਕਰੋ। ਇਸ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਜੀ ਦੀ ਆਰਤੀ ਕਰੋ।

Post Views: 133
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: August 30thBrikh RashiCarpet eighth dateEvery yearExtremely happyFestivalHinduismIn the moonlatest newslatest updates on punjabMany years later on the occasionMondaypress ki taquat newspunjab newsRare coincidenceRohini constellationThe birth of Lord KrishnaThe eighth birthThe festival is celebrated with much fanfareThe scripturesThe special occasion should not be missed like thistop 10 news
Previous Post

ਕੇਂਦਰੀ ਗ੍ਰਹਿ ਮੰਤਰੀ ਨੇ ਜੇਲ ਮੰਤਰੀ ਰੰਧਾਵਾ ਨੂੰ ਸੁਰੱਖਿਆ ਦੇਣ ਤੋਂ ਕੀਤਾ ਇਨਕਾਰ!

Next Post

ਨਵੀਂ ਕਾਢ : ਪੰਜਾਬ ਪੁਲਸ ਨੇ ਰੱਸਿਆਂ ਨਾਲ ਬੰਨ੍ਹ ਕੇ ਸਰਦਾਰ ਜੀ ਨੂੰ ਕੀਤਾ ਕਾਬੂ

Next Post
ਨਵੀਂ ਕਾਢ : ਪੰਜਾਬ ਪੁਲਸ ਨੇ ਰੱਸਿਆਂ ਨਾਲ ਬੰਨ੍ਹ ਕੇ ਸਰਦਾਰ ਜੀ ਨੂੰ ਕੀਤਾ ਕਾਬੂ

ਨਵੀਂ ਕਾਢ : ਪੰਜਾਬ ਪੁਲਸ ਨੇ ਰੱਸਿਆਂ ਨਾਲ ਬੰਨ੍ਹ ਕੇ ਸਰਦਾਰ ਜੀ ਨੂੰ ਕੀਤਾ ਕਾਬੂ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In