ਵਾਸ਼ਿੰਗਟਨ(ਪ੍ਰੈਸ ਕੀ ਤਾਕਤ ), 3 ਫਰਵਰੀ – ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਹਿੰਦੂ ਮੰਦਰਾਂ ‘ਤੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਮਰੀਕਾ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਤੇ ਕੱਟੜਤਾ ਦੀ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਬਹੁਲਵਾਦ ਅਮਰੀਕਾ ਦੇ ਮੂਲ ਮੁੱਲਾਂ ਵਿਚੋਂ ਇਕ ਹੈ ਤੇ ਜ਼ੋਰ ਦਿੱਤਾ ਕਿ ਵਾਸ਼ਿੰਗਟਨ ਕਿਸੇ ਵੀ ਅਜਿਹੇ ਅੰਦੋਲਨ ਦੀ ਨਿੰਦਾ ਕਰਦਾ ਹੈ ਜੋ ਇਕ ਵੱਖਰੀ ਨਜ਼ਰ ਨਾਲ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕਰਦਾ ਹੈ।