ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਆਪਣੀ ਨਵੀਂ ਫਿਲਮ ‘ਸੈਮ ਬਹਾਦਰ’ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਵਿੱਚ ਉਹ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨਿਕਸ਼ਾਹ ਦੀ ਭੂਮਿਕਾ ਨਿਭਾਏਗਾ। ਵਿੱਕੀ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਪੋਸਟ ਸ਼ੇਅਰ ਕਰਦਿਆਂ ਆਪਣੇ ਪ੍ਰਸ਼ੰਸਕਾਂ ਨਾਲ ਫਿਲਮ ਵਿੱਚ ਆਪਣੇ ਕਿਰਦਾਰ ਦੀ ਇੱਕ ਝਲਕ ਸਾਂਝੀ ਕੀਤੀ ਹੈ। ਉਸ ਨੇ ਫੋਟੋ ਕੈਪਸ਼ਨ ਵਿਚ ਲਿਖਿਆ, ‘ ਜ਼ਿੰਦਗੀ ਜਿਉਣ ਲਈ… ਸੈਮਬਹਾਦਰ।’ ਇਸ ਤਸਵੀਰ ਵਿੱਚ ਵਿੱਕੀ ਮੈਦਾਨ ਵਿੱਚ ਫੌਜ ਦੀ ਵਰਦੀ ਪਾ ਕੇ ਖੜ੍ਹਾ ਹੈ। ਵਿੱਕੀ ਨੇ ਕਿਹਾ, ‘ਮੇਰੀ ਖੁਸ਼ਕਿਸਮਤੀ ਹੈ ਕਿ ਇਸ ਫਿਲਮ ਵਿਚ ਮੈਂ ਅਸਲ ਜੀਵਨ ਦੇ ਹੀਰੋ ਅਤੇ ਦੇਸ਼ਭਗਤ ਦੀ ਭੂਮਿਕਾ ਨਿਭਾਅ ਰਿਹਾ ਹਾਂ ਜਿਸ ਨੂੰ ਅੱਜ ਵੀ ਦੇਸ਼ ਲਈ ਯੋਗਦਾਨ ਪਾਉਣ ਬਦਲੇ ਯਾਦ ਕੀਤਾ ਜਾਂਦਾ ਹੈ।’’ ਇਸ ਤਸਵੀਰ ਦੇ ਅਪਲੋਡ ਕਰਨ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਨੇ ਉਸਾਰੂੂ ਟਿੱਪਣੀਆਂ ਵੀ ਕੀਤੀਆਂ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, ‘ਸਰ, ਅਸੀਂ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ, ਕਿਰਪਾ ਕਰਕੇ ਇਸ ਨੂੰ ਜਲਦੀ ਰਿਲੀਜ਼ ਕਰੋ।’ ਇੱਕ ਹੋਰ ਨੇ ਟਿੱਪਣੀ ਕੀਤੀ, ‘ਬਹੁਤ ਪ੍ਰਭਾਵਸ਼ਾਲੀ… ਫਿਲਮ ਦਾ ਇੰਤਜ਼ਾਰ ਕਰ ਰਹੇ ਹਾਂ।’ ਇਸ ਫਿਲਮ ਨੂੰ ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਜੋ ਪਹਿਲੀ ਦਸੰਬਰ ਨੂੰ ਰਿਲੀਜ਼ ਹੋਵੇਗੀ।