ਮਾਲੇਰਕੋਟਲਾ 4 ਜਨਵਰੀ : ਸਿਹਤ ਮੰਤਰੀ ਪੰਜਾਬ ਸ. ਚੇਤਨ ਸਿੰਘ ਜੋੜਮਾਜਰਾ ਵੱਲੋਂ ਜਾਰੀ ਦਿਸ਼ਾ ਨਿਰਦੇਸਾਂ ਅਨੁਸਾਰ ਅਤੇ ਸਿਵਲ ਸਰਜਨ ਮਾਲੇਰਕੋਟਲਾ ਡਾ. ਹਰਿੰਦਰ ਸ਼ਰਮਾਂ ਦੀ ਅਗਵਾਈ ਅਤੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੀਵ ਬੈਂਸ ਦੀ ਨਿਗਰਾਨੀ ਹੇਠ ਜ਼ਿਲ੍ਹੇ ਭਰ ਦੇ ਵਿੱਚ ਬੱਚਿਆਂ ਨੂੰ ਪੋਲੀਓ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਦੇ ਲਈ ਐਫ. ਆਈ. ਆਈ. ਪੀ. ਵੀ ( ਫੰਕਸ਼ਨਲ ਇਨਐਕਟੀਵੇਟਡ ਪੋਲੀਓ ਵਾਇਰਸ ਵੈਕਸੀਨ ) ਲਗਾਉਣੀ ਸ਼ੁਰੂ ਕੀਤੀ ਗਈ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੀਵ ਬੈਂਸ ਨੇ ਦੱਸਿਆ ਕਿ ਇਹ ਟੀਕਾ ਸੂਬੇ ਭਰ ਦੇ ਨਾਲ ਨਾਲ ਜਿਲ੍ਹਾ ਮਾਲੇਰਕੋਟਲਾ ਵਿੱਚ ਜਨਵਰੀ ਮਹੀਨੇ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਟੀਕਾ ਜਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਲਗਾਇਆ ਜਾਵੇਗਾ ਉਹਨਾਂ ਦੱਸਿਆ ਕਿ ਇਹ ਵੈਕਸੀਨ ਬੱਚੇ ਨੂੰ ਨੌਵੇਂ ਮਹੀਨੇ ਦੀ ਉਮਰ ਤੇ ਲਗਾਈ ਜਾਵੇਗੀ ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਉਹਨਾਂ ਜ਼ਿਲ੍ਹੇ ਦੇ ਸਮੂਹ ਸਿਹਤ ਕਾਮਿਆਂ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਉਹ ਯੋਗ ਬੱਚਿਆਂ ਦਾ ਟੀਕਾਕਰਨ ਜਰੂਰ ਕਰਾਉਣ ਅਤੇ ਜਿਲ੍ਹੇ ਦਾ ਇੱਕ ਵੀ ਬੱਚਾ ਇਸ ਟੀਕਾਕਰਨ ਤੋਂ ਵਾਂਝਾ ਨਾ ਰਹੇ | ਓਹਨਾ ਕਿਹਾ ਕਿ ਯੋਗ ਬੱਚਿਆਂ ਦੀਆਂ ਸੂਚੀਆਂ ਬਣਾ ਕਿ ਪੂਰਨ ਰੂਪ ਵਿੱਚ ਇਸ ਮੁਹਿੰਮ ਨੂੰ ਕਾਮਯਾਬ ਕੀਤਾ ਜਾਵੇਗਾ ਓਹਨਾ ਦੱਸਿਆ ਕਿ ਆਈ. ਪੀ. ਵੀ ਵੈਕਸੀਨ ਦੀਆਂ ਪਹਿਲਾ ਦੋ ਡੋਜ਼ਾਂ ਛੇਵੇਂ ਅਤੇ ਚੌਦਵੇਂ ਹਫ਼ਤੇ ਦਿੱਤੀਆਂ ਜਾਂਦੀਆਂ ਹਨ ਅਤੇ ਹੁਣ ਤੀਜੀ ਖੁਰਾਕ ਨੌਵੇਂ ਮਹੀਨੇ ਲਗਾਈ ਜਾਵੇਗੀ ਉਹਨਾਂ ਦੱਸਿਆ ਕਿ ਤੀਜੀ ਡੋਜ਼ ਬੱਚੇ ਦੀ ਸੱਜੀ ਬਾਂਹ ਦੀ ਚਮੜੀ ਦੀ ਉਪਰਲੀ ਪਰਤ ਵਿੱਚ ਲਗਾਈ ਜਾਵੇਗੀ ਅਤੇ ਇਹ ਟੀਕਾਕਰਨ ਪਿੰਡ, ਸ਼ਹਿਰਾਂ ਤੇ ਝੁੱਗੀਆਂ, ਝੋਪੜੀਆਂ ਸਮੇਤ ਹਰ ਤਰ੍ਹਾਂ ਦੀ ਅਬਾਦੀ ਵਿੱਚ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਨੇ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਅੱਜ ਮੁਹਿੰਮ ਨੂੰ ਸ਼ੁਰੂ ਕਰਵਾਇਆ | ਇਸ ਸਮੇਂ ਸੀਨੀਅਰ ਮੈਡੀਕਲ ਅਫ਼ਸਰ ਮਾਲੇਰਕੋਟਲਾ ਡਾ. ਜਗਜੀਤ ਸਿੰਘ, ਡਾ.ਜੋਤੀ ਕਪੂਰ, ਟੀਕਾਕਰਨ ਅਫ਼ਸਰ ਦੇ ਸਹਾਇਕ ਮੁਹੰਮਦ ਅਕਮਲ ਸਮੇਤ ਸਮੂਹ ਸਟਾਫ਼ ਵੀ ਹਾਜ਼ਰ ਸੀ |