No Result
View All Result
Tuesday, March 3, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਮਨੀਪੁਰ ਨੂੰ ਲੈ ਕੇ ਸੰਸਦ ਵਿੱਚ ਰੌਲਾ-ਰੱਪਾ ਜਾਰੀ

admin by admin
July 29, 2023
in BREAKING, COVER STORY, INDIA, National
0
ਮਨੀਪੁਰ ਨੂੰ ਲੈ ਕੇ ਸੰਸਦ ਵਿੱਚ ਰੌਲਾ-ਰੱਪਾ ਜਾਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਲੋਕ ਸਭਾ ਵਿੱਚ ਕੌਮੀ ਡੈਂਟਲ ਕਮਿਸ਼ਨ ਸਣੇ ਤਿੰਨ ਬਿੱਲ ਪਾਸ

ਮਨੀਪੁਰ ਹਿੰਸਾ ਦੇ ਮੁੱਦੇ ’ਤੇ ਸੰਸਦ ਦੇ ਦੋਵਾਂ ਸਦਨਾਂ- ਲੋਕ ਸਭਾ ਤੇ ਰਾਜ ਸਭਾ ਵਿੱਚ ਵੀ ਅੱਜ ਵੀ ਹੰਗਾਮਾ ਜਾਰੀ ਰਿਹਾ। ਰੌਲੇ ਰੱਪੇ ਦਰਮਿਆਨ ਹੀ ਲੋਕ ਸਭਾ ਵਿੱਚ ਤਿੰਨ ਬਿੱਲ- ਮਾਈਨਜ਼ ਤੇ ਮਿਨਰਲ ਸੋਧ ਬਿੱਲ, ਨੈਸ਼ਨਲ ਨਰਸਿੰਗ ਤੇ ਮਿਡਵਾਈਫਰੀ ਕਮਿਸ਼ਨ ਬਿੱਲ ਅਤੇ ਕੌਮੀ ਡੈਂਟਲ ਕਮਿਸ਼ਨ ਬਿੱਲ ਪਾਸ ਕਰ ਦਿੱਤੇ ਗਏ। ਮੈਂਬਰਾਂ ਨੇ ਕਾਂਗਰਸ ਵੱਲੋਂ ਮੋਦੀ ਸਰਕਾਰ ਖਿਲਾਫ਼ ਰੱਖੇ ਬੇਭਰੋਸਗੀ ਮਤੇ ’ਤੇ ਫੌਰੀ ਚਰਚਾ ਕਰਵਾਏ ਜਾਣ ਦੀ ਮੰਗ ਕੀਤੀ। ਉਧਰ ਰਾਜ ਸਭਾ ਵਿੱਚ ਨੇਮ 267 ਤਹਿਤ ਮਨੀਪੁਰ ਦੇ ਹਾਲਾਤ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਚੇਅਰਮੈਨ ਜਗਦੀਪ ਧਨਖੜ ਤੇ ਟੀਐੱਮਸੀ ਮੈਂਬਰ ਡੈਰੇਕ ਓ’ਬ੍ਰਾਇਨ ਵਿਚਾਲੇ ਤਿੱਖੀ ਬਹਿਸ ਹੋਈ। ਧਨਖੜ ਨੇ ਓ’ਬ੍ਰਾਇਨ ਦੇ ਰਵੱਈਏ ਨੂੰ ‘ਨਾਟਕੀ’ ਕਰਾਰ ਦਿੱਤਾ। ਇਸ ਤੋਂ ਪਹਿਲਾਂ ਅੱਜ ਸਵੇਰੇ 11 ਵਜੇ ਲੋਕ ਸਭਾ ਜੁੜੀ ਤਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਸਰਕਾਰ ਖਿਲਾਫ਼ ਲਿਆਂਦੇ ਬੇਭਰੋੋਸਗੀ ਮਤੇ ’ਤੇ ਫੌਰੀ ਚਰਚਾ ਦੀ ਮੰਗ ਕੀਤੀ। ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਸੰਸਦੀ ਕਾਰਵਾਈ ਵਿੱਚ ਸ਼ਾਮਲ ਹੋਣ ਲਈ ਕਿਹਾ। ਉਨ੍ਹਾਂ ਕਿਹਾ, ‘‘ਕੀ ਤੁਸੀਂ ਚਾਹੁੰਦੇ ਹੋ ਕਿ ਸਦਨ ਦੀ ਕਾਰਵਾਈ ਚੱਲੇ? ਪ੍ਰਸ਼ਨ ਕਾਲ, ਜਿੱਥੇ ਸਰਕਾਰ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੰਦੀ ਹੈ, ਬਹੁਤ ਅਹਿਮ ਹੈ।’’ ਸਦਨ ਵਿਚ ਕਾਂਗਰਸ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ 10 ਮਈ 1978 ਨੂੰ ਸਦਨ ਵਿੱਚ ਬੇਭਰੋਸਗੀ ਮਤਾ ਰੱਖੇ ਜਾਣ ਤੋਂ ਫੌਰੀ ਮਗਰੋਂ ਇਸ ’ਤੇ ਬਹਿਸ ਸ਼ੁਰੂ ਹੋ ਗਈ ਸੀ। ਇਸ ’ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਦਨ ਵਿੱਚ ਸਭ ਕੁਝ ਨੇਮਾਂ ਮੁਤਾਬਕ ਹੋ ਰਿਹੈ ਤੇ ਬੇਭਰੋਸਗੀ ਮਤੇ ’ਤੇ ਬਹਿਸ ਦਸ ਦਿਨਾਂ ਵਿੱਚ ਸ਼ੁਰੂ ਹੋ ਸਕਦੀ ਹੈ। ਜੋਸ਼ੀ ਨੇ ਕਿਹਾ, ‘‘ਸਾਡੇ ਕੋਲ ਲੋੜੀਂਦੇ ਅੰਕੜੇ ਹਨ। ਜੇਕਰ ਤੁਹਾਡੇ ਕੋਲ ਹਨ ਤਾਂ ਸਾਡੇ ਬਿਲਾਂ ਨੂੰ ਪਾਸ ਹੋਣ ਤੋਂ ਰੋਕ ਲਵੋ।’’ ਰੌਲਾ-ਰੱਪਾ ਜਾਰੀ ਰਿਹਾ ਤਾਂ ਸਪੀਕਰ ਨੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਸਦਨ ਮੁੜ ਜੁੜਿਆ ਤਾਂ ਸਰਕਾਰ ਨੇ ਮਾਈਨਜ਼ ਤੇ ਮਿਨਰਲ ਸੋਧ ਬਿੱਲ, ਨੈਸ਼ਨਲ ਨਰਸਿੰਗ ਤੇ ਮਿਡਵਾਈਫਰੀ ਕਮਿਸ਼ਨ ਬਿੱਲ ਅਤੇ ਕੌਮੀ ਡੈਂਟਲ ਕਮਿਸ਼ਨ ਬਿੱਲ ਪੇਸ਼ ਕੀਤੇ, ਜਿਨ੍ਹਾਂ ਨੂੰ ਵਿਰੋਧੀ ਧਿਰਾਂ ਦੇ ਰੌਲੇ ਦਰਮਿਆਨ ਹੀ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਉਸ ਮੌਕੇ ਸਦਨ ਦੀ ਕਾਰਵਾਈ ਚਲਾ ਰਹੇ ਰਾਜੇਂਦਰ ਅਗਰਵਾਲ ਨੇ ਸਦਨ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ। ਉਧਰ ਰਾਜ ਸਭਾ ਵਿੱਚ ਚੇਅਰਮੈਨ ਜਗਦੀਪ ਧਨਖੜ ਤੇ ਟੀਐੱਸਮੀ ਮੈਂਬਰ ਡੈਰੇਕ ਓ’ਬ੍ਰਾਇਨ ਵਿਚਾਲੇ ਹੋਈ ਬਹਿਸ ਕਰਕੇ ਸਦਨ ਦੀ ਕਾਰਵਾਈ ਮਹਿਜ਼ 27 ਮਿੰਟ ਚੱਲਣ ਮਗਰੋਂ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਉਨ੍ਹਾਂ ਕਿਹਾ, “ਜੇ ਮੈਂ ਰਵਾਇਤ ਵੇਖਾਂ, ਤਾਂ ਸਦਨ ਨੂੰ ਪਤਾ ਹੈ ਕਿ ਪਿਛਲੇ 23 ਸਾਲਾਂ ਵਿੱਚ ਅਜਿਹੇ ਕਿੰਨੇ ਨੋਟਿਸ ਸਵੀਕਾਰ ਕੀਤੇ ਗਏ ਹਨ। ਨਤੀਜਿਆਂ ਬਾਰੇ ਸੋਚੋ, ਪੂਰਾ ਦੇਸ਼ ਪ੍ਰਸ਼ਨ ਕਾਲ ਦੀ ਉਡੀਕ ਕਰ ਰਿਹਾ ਹੈ। ਪ੍ਰਸ਼ਨ ਕਾਲ ਸੰਸਦੀ ਕੰਮਕਾਜ ਦਾ ਦਿਲ ਹੁੰਦਾ ਹੈ।” ਇਸ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਦੇ ਡੈਰੇਕ ਓ’ਬ੍ਰਾਇਨ ਨੇ ਟੋਕਦਿਆਂ ਕਿਹਾ, “ਸਰ, ਅਸੀਂ ਸਾਰੇ ਇਸ ਬਾਰੇ ਜਾਣਦੇ ਹਾਂ।” ਧਨਖੜ ਨੇ ਕਿਹਾ, “ਤੁਸੀਂ ਜਾਣਦੇ ਹੋ ਪਰ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ। ਧਨਖੜ ਨੇ ਕਿਹਾ ਕਿ ਉਹ ਸਿਆਸੀ ਪਾਰਟੀਆਂ ਦੇ ਆਗੂਆਂ ਸੱਦ ਨੂੰ ਕੇ ਗੱਲ ਕਰਨਗੇ। ਇਸ ਮਗਰੋਂ ਚੇਅਰਮੈਨ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਸੰਸਦ ਹੁਣ 31 ਜੁਲਾਈ ਨੂੰ ਜੁੜੇਗੀ।ਵਿਰੋਧੀ ਧਿਰਾਂ ਦੇ ਰੌਲੇ-ਰੱਪੇ ਕਰਕੇ ਦੋਵਾਂ ਸਦਨਾਂ ਦੀ ਕਾਰਵਾਈ ਵਿੱਚ ਅੜਿੱਕਾ ਪਿਆ ਤੇ ਇਨ੍ਹਾਂ ਨੂੰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।

Post Views: 38
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: manipurmanipur in parliamentmanipur issue in parliamentmanipur latest newsmanipur newsmanipur news todaymanipur protestmanipur protestsmanipur violencemanipur violence explainedmanipur violence latestmanipur violence latest newsmanipur violence latest reportmanipur violence latest updatemanipur violence newsmanipur violence news todaymanipur violence reasonmanipur violence todaymanipur violence top newsmanipur violence updatemanipur violence videomanipur viral videomanipur womenno confidence motion in lok sabhano confidence motion in parliamentrahul gandhi in manipursexual assault of woman in manipurviolence in manipurwoman paraded naked in manipur
Previous Post

ਪੰਜਾਬ ‘ਚ ‘ਆਯੁਸ਼ਮਾਨ ਯੋਜਨਾ’ ਦਾ ਲਾਭ

Next Post

‘ਇੰਡੀਆ’ ਦੇ ਸੰਸਦ ਮੈਂਬਰਾਂ ਦਾ ਵਫ਼ਦ ਹਿੰਸਾ ਪ੍ਰਭਾਵਿਤ ਮਨੀਪੁਰ ਰਵਾਨਾ

Next Post
‘ਇੰਡੀਆ’ ਦੇ ਸੰਸਦ ਮੈਂਬਰਾਂ ਦਾ ਵਫ਼ਦ ਹਿੰਸਾ ਪ੍ਰਭਾਵਿਤ ਮਨੀਪੁਰ ਰਵਾਨਾ

‘ਇੰਡੀਆ’ ਦੇ ਸੰਸਦ ਮੈਂਬਰਾਂ ਦਾ ਵਫ਼ਦ ਹਿੰਸਾ ਪ੍ਰਭਾਵਿਤ ਮਨੀਪੁਰ ਰਵਾਨਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800