No Result
View All Result
Friday, October 10, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਯੂਨਾਈਟਿਡ ਸਿੱਖ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਵਿੱਚ ਰਾਹਤ ਕਾਰਜ ਜ਼ੋਰਾਂ ਤੇ

admin by admin
September 2, 2025
in BREAKING, CHANDIGARH, COVER STORY, INDIA, National, POLITICS, PUNJAB
0
ਯੂਨਾਈਟਿਡ ਸਿੱਖ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਵਿੱਚ ਰਾਹਤ ਕਾਰਜ ਜ਼ੋਰਾਂ ਤੇ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ 2 ਸਤੰਬਰ, 2025

                         ਯੂਨਾਈਟਿਡ ਸਿੱਖ, ਜੋ ਕਿ ਸੰਯੁਕਤ ਰਾਸ਼ਟਰ (UN) ਨਾਲ ਸੰਬੰਧਤ ਅਮਰੀਕਾ ਅਧਾਰਿਤ ਐਡਵੋਕੇਸੀ ਗਰੁੱਪ ਹੈ, 13 ਅਗਸਤ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਹੜ੍ਹ ਰਾਹਤ ਕਾਰਜ ਚਲਾ ਰਿਹਾ ਹੈ, ਜਦੋਂ ਸਭ ਤੋਂ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਖੇਤਰਾਂ ਵਿੱਚ ਪਾਣੀ ਦਾਖਲ ਹੋਇਆ ਸੀ।

                         “ਸਾਡੇ ਸੰਗਠਨ ਵੱਲੋਂ ਇਸ ਵੇਲੇ ਅਜਨਾਲਾ, ਡੇਰਾ ਬਾਬਾ ਨਾਨਕ, ਰਮਦਾਸ, ਗੁਰਦਾਸਪੁਰ ਅਤੇ ਫਿਰੋਜ਼ਪੁਰ ਵਿੱਚ ਰਾਹਤ ਕੈਂਪ ਚਲਾਏ ਜਾ ਰਹੇ ਹਨ,” ਪੰਜਾਬ ਵਿੱਚ ਯੂਨਾਈਟਿਡ ਸਿੱਖਸ ਦੀ ਪ੍ਰਤੀਨਿਧਤਾ ਕਰਦੇ ਅਤੇ ਰਾਹਤ ਕਾਰਜਾਂ ਦਾ ਚਲਾ ਰਹੇ ਅਮ੍ਰਿਤਪਾਲ ਸਿੰਘ ਨੇ ਕਿਹਾ।

                       ਉਨ੍ਹਾਂ ਕਿਹਾ ਕਿ, “ਅਸੀਂ ਹਜ਼ਾਰਾਂ ਪਰਿਵਾਰਾਂ ਨੂੰ ਹੜ ਦੇ ਪਾਣੀ ਵਿੱਚ ਡੁੱਬੇ ਪਿੰਡਾਂ ਤੋਂ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ ਹੈ, ਖ਼ਾਸ ਕਰਕੇ ਗੁਰਦੁਆਰਿਆਂ, ਧਰਮਸ਼ਾਲਾ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਅਤੇ ਨਾਲ ਹੀ  ਲੰਗਰ ਦੀ ਸੇਵਾ ਵੀ ਕਰ ਰਹੇ ਹਾਂ। ਦਿਨ-ਰਾਤ ਕਰੀਬ ਇੱਕ ਦਰਜਨ ਕਿਸ਼ਤੀਆਂ ਚਲ ਰਹੀਆਂ ਹਨ, ਜੋ ਹੜ੍ਹ ਪੀੜਤਾਂ ਨੂੰ 15 ਫੁੱਟ ਤੱਕ ਡੁੱਬੇ ਇਲਾਕਿਆਂ ਤੋਂ ਕੱਢ ਰਹੀਆਂ ਹਨ। ਪਿੰਡ ਵਾਸੀ ਕਹਿ ਰਹੇ ਹਨ ਕਿ ਇਹ ਸਥਿਤੀ 1988 ਦੇ ਹੜ੍ਹ ਨਾਲੋਂ ਵੀ ਭਿਆਨਕ ਹੈ।”

                     ਫਿਰੋਜ਼ਪੁਰ ਵਿੱਚ ਸੇਵਾ ਨਿਭਾ ਰਹੇ ਯੂਨਾਈਟਿਡ ਸਿੱਖਸ ਦੇ ਸੇਵਾਦਾਰ ਸਰਦਾਰ ਦੇਵਿੰਦਰ ਸਿੰਘ ਨੇ ਕਿਹਾ, “ਅਸੀਂ ਇਸ ਵੇਲੇ ਬਚਾਅ ਕਾਰਜਾਂ ਵਿੱਚ ਰੁਝੇ ਹੋਏ ਹਾ, ਅਤੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਰੂਰੀ ਦਵਾਈਆਂ ਅਤੇ ਤਾਜ਼ਾ ਬਣਿਆ ਹੋਇਆ  ਖਾਣੇ ਲੋਕਾਂ ਤਕ ਪਹੁੰਚ ਰਹੇ ਹਾਂ

                       ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ, “ਜਦੋਂ  ਹੜ ਦੇ ਪਾਣੀ ਦਾ ਪੱਧਰ  ਘਟੇਗਾ ਤਾਂ ਸਾਡਾ ਧਿਆਨ ਸਾਬਣ, ਡਿਟਰਜੈਂਟ, ਮੱਛਰ ਭਜਾਉਣ ਵਾਲੀਆਂ ਦਵਾਈਆਂ ਅਤੇ ਮੱਛਰਦਾਨੀਆਂ ਪ੍ਰਦਾਨ ਕਰਨ ‘ਤੇ ਹੋਵੇਗਾ, ਕਿਉਂਕਿ ਪਾਣੀ ਘੱਟਣ ਤੋਂ ਬਾਅਦ ਮਹਾਂਮਾਰੀਆਂ ਦੇ ਫੈਲਣ ਦਾ ਖ਼ਤਰਾ ਬਣਦਾ ਹੈ ਜੋ ਹੜ੍ਹ ਨਾਲੋਂ ਵੀ ਗੰਭੀਰ ਹੋ ਸਕਦਾ ਹੈ।”

                              ਡੇਰਾ ਬਾਬਾ ਨਾਨਕ ਵਿੱਚ ਸੇਵਾਦਾਰਾਂ ਦੇ ਅਨੁਸਾਰ, ਯੂਨਾਈਟਿਡ ਸਿੱਖ ਵੱਲੋਂ ਡੀਫਾਗਿੰਗ ਮਸ਼ੀਨਾਂ ਦੀ ਵੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਮੱਛਰਾਂ ਅਤੇ ਹੋਰ ਕੀੜਿਆਂ ਦੇ ਪੈਦਾ ਹੋਣ ਨੂੰ ਰੋਕਣ ਲਈ ਛਿੜਕਾਅ ਕੀਤਾ ਜਾ ਸਕੇ।

                              ਸਰਦਾਰ ਅਮ੍ਰਿਤਪਾਲ ਸਿੰਘ ਅਨੁਸਾਰ, ਯੂਨਾਈਟਿਡ ਸਿੱਖਸ ਦੇ ਸੰਸਾਰ  ਭਰ ਵਿੱਚ ਕੰਮ ਕਰ ਰਹੇ ਸਾਰੇ ਗਰੁੱਪ ਪੰਜਾਬ ਅਤੇ ਪੰਜਾਬੀਆਂ ਦੀ ਸਹਾਇਤਾ ਲਈ ਸਰਗਰਮ ਹਨ। ਉਹ ਕਹਿੰਦੇ ਹਨ, “ਸਾਡੇ ਜ਼ਿਆਦਾਤਰ ਸੇਵਾਦਾਰ ਸਿੱਖ ਅਤੇ ਪੰਜਾਬੀ ਹਨ ਜੋ ਦੁਨੀਆ ਵਿੱਚ ਕਿਸੇ ਵੀ ਕੁਦਰਤੀ ਆਫ਼ਤ ਦੇ ਸਮੇਂ ਮਨੁੱਖਤਾ ਦੀ ਸਹਾਇਤਾ ਲਈ ਤਤਪਰ ਰਹਿੰਦੇ  ਹਨ ਅਤੇ ਪੰਜਾਬ ਉਨ੍ਹਾਂ ਵਾਸਤੇ ਹਮੇਸ਼ਾਂ ਹੀ ਸਿਰਮੌਰ ਰਹਿੰਦਾ ਹੈ।”

                        ਸਰਦਾਰ ਅਮ੍ਰਿਤਪਾਲ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ, “ਸਾਡੇ ਕੋਲ ਕਿਸਾਨਾਂ ਦੀ ਸਹਾਇਤਾ ਲਈ ਯੋਜਨਾ ਅਤੇ ਸਮੱਗਰੀ ਤਿਆਰ ਹੈ। ਪਾਣੀ ਪੂਰੀ ਤਰ੍ਹਾਂ ਘਟਣ ਤੋਂ ਬਾਅਦ ਅਸੀਂ ਖੇਤਾਂ ਦੀ ਸਫ਼ਾਈ (ਡੀ-ਸਿਲਟਿੰਗ) ਲਈ ਡੀਜ਼ਲ ਅਤੇ ਰੱਬੀ ਫ਼ਸਲਾਂ ਦੇ ਬੀਜ ਪ੍ਰਦਾਨ ਕਰਾਂਗੇ।”

Post Views: 10
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #flood affectedPunjabpunjab newsUnited Sikhs
Previous Post

ਸਫ਼ਰ-ਏ-ਪੰਜਾਬੀ 2025 : ਮਾਂ ਬੋਲੀ ਦੇ ਸੁਨਹਿਰੀ ਸਫ਼ਿਆਂ ਨੂੰ ਸਮਰਪਿਤ ਵਿਸ਼ਾਲ ਅੰਤਰ-ਸਕੂਲੀ ਮੁਕਾਬਲੇ 9 ਸਤੰਬਰ ਨੂੰ: ਹਰਮੀਤ ਸਿੰਘ ਕਾਲਕਾ

Next Post

ਟਾਂਗਰੀ ਨਦੀ ਦੇ ਵਧਦੇ ਪੱਧਰ ਕਾਰਨ ਜਰੂਰੀ ਚੇਤਾਵਨੀ

Next Post
ਟਾਂਗਰੀ ਨਦੀ ਦੇ ਵਧਦੇ ਪੱਧਰ ਕਾਰਨ ਜਰੂਰੀ ਚੇਤਾਵਨੀ

ਟਾਂਗਰੀ ਨਦੀ ਦੇ ਵਧਦੇ ਪੱਧਰ ਕਾਰਨ ਜਰੂਰੀ ਚੇਤਾਵਨੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In