No Result
View All Result
Wednesday, August 27, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕੇਂਦਰੀ ਜੇਲ੍ਹ ਪਟਿਆਲਾ ਦੀ ਅੰਡਰਟ੍ਰਾਇਲ ਮਹਿਲਾ ਬੰਦੀ ਸੋਨੀਆ ਨੂੰ ਮਿਲਿਆ ‘ਤਿਨਕਾ-ਤਿਨਕਾ ਬੰਦਨੀ ਅਵਾਰਡ 2024’ ਦਾ ਵਕਾਰੀ ਸਨਮਾਨ-ਵਰੁਣ ਸ਼ਰਮਾ

admin by admin
December 19, 2024
in BREAKING, COVER STORY, INDIA, National, PUNJAB
0
ਕੇਂਦਰੀ ਜੇਲ੍ਹ ਪਟਿਆਲਾ ਦੀ ਅੰਡਰਟ੍ਰਾਇਲ ਮਹਿਲਾ ਬੰਦੀ ਸੋਨੀਆ ਨੂੰ ਮਿਲਿਆ ‘ਤਿਨਕਾ-ਤਿਨਕਾ ਬੰਦਨੀ ਅਵਾਰਡ 2024’ ਦਾ ਵਕਾਰੀ ਸਨਮਾਨ-ਵਰੁਣ ਸ਼ਰਮਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਪਟਿਆਲਾ, 19 ਦਸੰਬਰ:
ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਵਰੁਣ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਜੇਲ੍ਹ ਦੀ ਇੱਕ ਅੰਡਰਟ੍ਰਾਇਲ ਮਹਿਲਾ ਬੰਦੀ ਸੋਨੀਆ ਪਤਨੀ ਮਾਨ ਸਿੰਘ ਨੂੰ ਤਿਨਕਾ-ਤਿਨਕਾ ਫਾਊਂਡੇਸ਼ਨ ਵੱਲੋਂ ‘ਤਿਨਕਾ-ਤਿਨਕਾ ਬੰਦਨੀ ਅਵਾਰਡ 2024’ ਨਾਲ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਨੀਆ ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਮਿਤੀ 10 ਦਸੰਬਰ 2024 ਨੂੰ ਸਨਮਾਨਤ ਕੀਤਾ ਗਿਆ ਹੈ।
ਵਰੁਣ ਸ਼ਰਮਾ ਨੇ ਦੱਸਿਆ ਕਿ ਸੋਨੀਆ ਨੂੰ ਇਹ ਵਕਾਰੀ ਸਨਮਾਨ ਉਸ ਨੂੰ ਜੇਲ੍ਹ ਅੰਦਰ ਆਪਣੇ ਸਾਥੀ ਬੰਦੀ ਔਰਤਾਂ ਦੇ ਜੀਵਨ ਨੂੰ ਸਕਾਰਾਤਮਕ ਅਤੇ ਉਸਾਰੂ ਸੋਚ ਤੇ ਸੇਧ ਦੇਣ ਦੀ ਪ੍ਰਕਿਰਿਆ ਵਿੱਚ ਵਿਲੱਖਣ ਯੋਗਦਾਨ ਪਾਉਣ ਲਈ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਅਵਾਰਡ ਜੇਲ੍ਹਾਂ ਵਿੱਚ ਬੰਦ ਹਜਾਰਾਂ ਕੈਦੀ ਔਰਤਾਂ ਨੂੰ ਆਪਣਾ ਹੁਨਰ ਦਿਖਾਉਣ ਅਤੇ ਜੇਲ੍ਹ ਵਿੱਚੋਂ ਰਿਹਾਈ ਤੋ ਬਾਅਦ ਸਮਾਜ ਵਿੱਚ ਪੁਨਰਵਾਸ ਕਰਨ ਅਤੇ ਆਪਣੀ ਰੋਜੀ ਰੋਟੀ ਕਮਾਉਣ ਲਈ ਪ੍ਰੇਰਿਤ ਕਰਦਾ ਹੈ।
ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਅਵਾਰਡ ਨੇ ਕੇਂਦਰੀ ਜੇਲ੍ਹ ਦੇ ਬੰਦੀਆਂ ਦਾ ਨਾ ਸਿਰਫ਼ ਮਨੋਬਲ ਵਧਾਇਆ ਹੈ ਸਗੋਂ ਜੇਲ੍ਹ ਦੇ ਅੰਦਰ ਇੱਕ ਤਬਦੀਲੀ ਵਾਲੇ ਮਾਹੌਲ ਨੂੰ ਵੀ ਉਤਸ਼ਾਹਿਤ ਕੀਤਾ ਹੈ।ਇਸ ਪ੍ਰਾਪਤੀ ਬਾਰੇ ਵਰੁਣ ਸ਼ਰਮਾ ਨੇ ਕਿਹਾ, ‘ਸੋਨੀਆ ਦਾ ਆਪਣੇ ਸਾਥੀ ਕੈਦੀਆਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ਦਾ ਸਮਰਪਣ ਸ਼ਲਾਘਾਯੋਗ ਹੈ।
ਜਿਕਰਯੋਗ ਹੈ ਕਿ ਤਿਨਕਾ-ਤਿਨਕਾ ਫਾਊਂਡੇਸ਼ਨ ਬੰਦੀਆਂ ਲਈ ਇੱਕ ਪ੍ਰੇਰਨਾ ਦੇ ਰੂਪ ਵਿੱਚ ਕੰਮ ਕਰਦੀ ਹੈ ਅਤੇ ਉਸਾਰੂ ਪਹਿਲਕਦਮੀਆਂ ਦੁਆਰਾ ਮੁੜ ਵਸੇਬੇ ਦੇ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ, ਜਿਸਦਾ ਉਦੇਸ਼ ਕੈਦੀਆਂ, ਜੇਲ੍ਹ ਸਟਾਫ ਅਤੇ ਸੰਸਥਾਵਾਂ ਨੂੰ ਮਾਨਤਾ ਦੇਣਾ ਹੈ ਜੋ ਜੇਲ੍ਹਾਂ ਦੇ ਅੰਦਰ ਮਨੁੱਖੀ ਅਧਿਕਾਰਾਂ, ਰਚਨਾਤਮਕਤਾ ਅਤੇ ਪੁਨਰਵਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।
ਵਰੁਣ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਜੇਲ੍ਹ ਦੀ ਮਹਿਲਾ ਬੰਦੀ ਸੋਨੀਆ ਨੂੰ ਅਵਾਰਡ ਮਿਲਣਾ ਕੇਂਦਰੀ ਜੇਲ੍ਹ ਪਟਿਆਲਾ ਦੀ ਮਨੁੱਖੀ ਅਧਿਕਾਰਾਂ ਨੂੰ ਕਾਇਮ ਰੱਖਣ ਅਤੇ ਇਸ ਦੇ ਕੈਦੀਆਂ ਲਈ ਮੁੜ ਵਸੇਬੇ ਦੇ ਮਾਹੌਲ ਨੂੰ ਉਤਸ਼ਾਹਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ। ਜੇਲ੍ਹ ਸੁਪਰਡੈਂਟ ਵੱਲੋਂ ਸੋਨੀਆ ਨੂੰ ਇਸ ਅਵਾਰਡ ਦਾ ਸਰਟੀਫਿਕੇਟ ਸੌਂਪਣ ਸਮੇਂ ਵਧੀਕ ਸੁਪਰਡੈਂਟ ਹਰਚਰਨ ਸਿੰਘ ਗਿੱਲ, ਡਿਪਟੀ ਸੁਪਰਡੈਂਟ ਜੈਦੀਪ ਸਿੰਘ ਤੇ ਸਹਾਇਕ ਸੁਪਰਡੈਂਟ ਗੁਰਜਿੰਦਰ ਕੌਰ ਸਮੇਤ ਹੋਰ ਵੀ ਮੌਜੂਦ ਸਨ।
Post Views: 17
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #Prisonawardsawards for prisonersbandini awardscentral jailPatialapatiala central jailpatiala central jail newspatiala jailpatiala newstinka tinka awardtinka tinka bandini awardsundertrial prisonersundertrialswomen undertrial prisoners
Previous Post

ਨਸ਼ੇ ਦੇ ਖਿਲਾਫ ਚੰਗਾ ਕੰਮ ਕਰਨ ਵਾਲੇ ਨੂੰ ਸਨਮਾਨਿਤ ਅਤੇ ਲਾਪ੍ਰਵਾਹੀ ਵਰਤਣ ਵਾਲੇ ‘ਤੇ ਕਾਰਵਾਈ ਕਰੇਗੀ ਸਰਕਾਰ – ਮੁੱਖ ਮੰਤਰੀ

Next Post

ਸੂਬੇ ਵਿਚ ਏਅਰਹੋਸਟੇਸ ਤੇ ਪਾਇਲਟ ਸਿਖਲਾਈ ਕੇਂਦਰ ਖੋਲਣ ਦੀ ਦਿਸ਼ਾ ਵਿਚ ਕੀਤਾ ਜਾਵੇ ਕੰਮ – ਸਿਵਲ ਏਵੀਏਸ਼ਨ ਮੰਤਰੀ ਵਿਪੁਲ ਗੋਇਲ

Next Post

ਸੂਬੇ ਵਿਚ ਏਅਰਹੋਸਟੇਸ ਤੇ ਪਾਇਲਟ ਸਿਖਲਾਈ ਕੇਂਦਰ ਖੋਲਣ ਦੀ ਦਿਸ਼ਾ ਵਿਚ ਕੀਤਾ ਜਾਵੇ ਕੰਮ - ਸਿਵਲ ਏਵੀਏਸ਼ਨ ਮੰਤਰੀ ਵਿਪੁਲ ਗੋਇਲ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In