ਬਰਤਾਨੀਆ ਸਰਕਾਰ ਵੱਲੋਂ ਚਲਾਈ ਜਾ ਰਹੀ ਨੈਸ਼ਨਲ ਹੈਲਥ ਸਰਵਿਸ ਦੇ ਹਜ਼ਾਰਾਂ ਡਾਕਟਰ ਅਗਸਤ ਵਿੱਚ ਚਾਰ ਦਿਨ ਹੜਤਾਲ ’ਤੇ ਰਹਿਣਗੇ ਕਿਉਂਕ ਸਰਕਾਰ ਨਾਲ ਉਨ੍ਹਾਂ ਦੀਆਂ ਤਨਖਾਹਾਂ ਦੇ ਮਸਲੇ ਦਾ ਹੱਲ ਨਿਕਲਣ ਦੇ ਸੰਕੇਤ ਬਹੁਤ ਘੱਟ ਦਿਖਾਈ ਦੇ ਰਹੇ ਹਨ। ਅੱਜ ਇਹ ਜਾਣਕਾਰੀ ਡਾਕਟਰਾਂ ਦੀ ਯੂਨੀਅਨ ਨੇ ਦਿੱਤੀ। ਪੰਜ ਦਨਿਾਂ ਹੜਤਾਲ ਦੌਰਾਨ ਡਾਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ 11 ਤੋਂ 15 ਅਗਸਤ ਦੌਰਾਨ ਇੰਗਲੈਂਡ ਵਿੱਚ ਪ੍ਰਦਰਸ਼ਨ ਕਰਨਗੇ। ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਦੀ ਜੂਨੀਅਰ ਡਾਕਟਰਾਂ ਦੀ ਕਮੇਟੀ ਦੇ ਸਹਿ-ਪ੍ਰਧਾਨ ਡਾ. ਰੌਬਰਟ ਲੌਰੇਨਸਨ ਅਤੇ ਡਾ. ਵਿਵੇਕ ਤ੍ਰਿਵੇਦੀ ਨੇ ਕਿਹਾ, ‘‘ਇਸ ਮੁੱਦੇ ਨੂੰ ਕਦੇ ਵੀ ਉਸ ਪੱਧਰ ’ਤੇ ਨਹੀਂ ਪਹੁੰਚਣਾ ਚਾਹੀਦਾ ਜਿੱਥੇ ਸਾਨੂੰ ਪੰਜਵੇਂ ਗੇੜ ਦੀ ਹੜਤਾਲ ਦਾ ਐਲਾਨ ਕਰਨ ਦੀ ਲੋੜ ਪਵੇ।’’ ਆਗੂ ਨੇ ਆਖਿਆ, ‘ਇੱਕ ਭਰੋਸੇਯੋਗ ਪ੍ਰਸਤਾਵ ਮਿਲਣ ’ਤੇ ਇਨ੍ਹਾਂ ਹੜਤਾਲਾਂ ਨੂੰ ਅੱਗੇ ਵਧਾਉਣ ਦੀ ਕੋਈ ਵੀ ਲੋੜ ਨਹੀਂ ਹੈ।’