ਪੁਲਿਸ ਮੁਲਾਜਮ ਨੇ ਬੁਰੀ ਤਰਾਂ ਕੁਟਿਆ, ਨਸ਼ੇ ਦਾ ਝੁਠਾ ਪਰਚਾ ਪਾਉਣ ਦੀ ਦਿੱਤੀ ਧਮਕੀ
ਮ੍ਰਿਤਕ ਭਰਾਵਾਂ ਨੇ ਮੋਤ ਤੋਂ ਪਹਿਲਾਂ ਵੀਡੀਓ ਜਾਰੀ ਕਰਕੇ ਟਰੱਕ ਮਾਲਕ ਪੁਲਿਸ ਮੁਲਾਜਮ ਨੂੰ ਠਹਿਰਾਇਆ ਮੌਤ ਦਾ ਜਿੰਮੇਵਾਰ
ਪਾਤੜਾਂ 25 ਜੁਲਾਈ () ਜਿਲਾ ਪਟਿਆਲਾ ਦੀ ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਨਿਆਲ ਦੇ ਦੋ ਡਰਾਈਵਰ ਸਗੇ ਭਰਾਵਾਂ ਦਾ ਸਲਫਾਸ ਨਿਗਲ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਦਵਿੰਦਰ ਸਿੰਘ ਉਰਫ ਗੇਜਾ ਪੁੱਤਰ ਮਲਕੀਤ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ ਬਾੜਾ ਪੁੱਤਰ ਰਾਮਾ ਸਿੰਘ ਦੋਵਾਂ ਵੱਲੋਂ ਅੱਜ ਆਤਮ ਹੱਤਿਆ ਕਰਨ ਤੋਂ ਪਹਿਲਾਂ ਮੋਬਾਇਲ ਵਿੱਚ ਵੀਡੀਓ ਬਣਾ ਕੇ ਕਿਹਾ ਗਿਆ ਕਿ ਉਹਨਾਂ ਨੂੰ ਟਰੱਕ ਮਾਲਕ ਵੱਲੋਂ ਜੋ ਕਿ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹੈ ਉਸ ਵੱਲੋਂ ਤੰਗ ਪਰੇਸ਼ਾਨ ਕੀਤਾ ਗਿਆ ਹੈ। ਦੋਵਾਂ ਵਿਅਕਤੀਆਂ ਨੇ ਵੀਡੀਓ ਵਿੱਚ ਕਿਹਾ ਕਿ ਉਹ ਉਕਤ ਵਿਅਕਤੀ ਦੇ ਟਰੱਕ ਉੱਤੇ ਡਰਾਈਵਰੀ ਕਰਦੇ ਸਨ ਤੇ ਕੁਝ ਦਿਨ ਪਹਿਲਾਂ ਉਹ ਜਦੋਂ ਟਰੱਕ ਦਾ ਚਕੱਰ ਲਾਉਣ ਗਏ ਰਾਤ ਸਮੇਂ ਸੌਂ ਰਹੇ ਸੀ ਤਾਂ ਉਸ ਵਕਤ ਉਹਨਾਂ ਦੇ ਕੋਲੋਂ 65 ਹਜ਼ਾਰ ਰੁਪਏ ਕਿਸੇ ਨੇ ਚੋਰੀ ਕਰ ਲਏ ਸਨ ਜਿਸ ਦਾ ਇਲਜਾਮ ਟਰੱਕ ਮਾਲਕ ਵੱਲੋਂ ਉਹਨਾਂ ਉੱਪਰ ਲਗਾਇਆ ਗਿਆ ਤੇ ਇਸ ਸਬੰਧ ਵਿੱਚ ਟਰੱਕ ਮਾਲਕ ਵੱਲੋਂ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਗਈ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਅਸੀਂ ਦੋਵੇਂ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਾਂ।
ਮ੍ਰਿਤਕ ਨੇ ਵੀਡਿਓ ਵਿੱਚ ਇਹ ਵੀ ਕਿਹਾ ਕਿ ਟਰੱਕ ਮਾਲਕ ਦੇ ਇਕ ਡਰਾਇਵਰ ਦੇਸਾ ਨੇ ਉਸਦਾ ਲਾਇੰਸੇਸ ਲੇ ਕੇ ਐਕਸੀਡੇਂਟ ਕੇਸ ਵਿੱਚ ਲਗਾ ਦਿਤਾ।
ਉਹਨਾਂ ਵੀਡੀਓ ਵਿੱਚ ਇਲਜ਼ਾਮ ਲਗਾਇਆ ਕਿ ਉਹਨਾਂ ਦੀ ਮੌਤ ਦੇ ਜਿੰਮੇਵਾਰ ਟਰੱਕ ਮਾਲਕ ਜ਼ੋਕਿ ਪੁਲਸ ਮੁਲਾਜਮ ਵੀ ਹੈ ਤੇ ਕੁਝ ਹੋਰ ਵਿਅਕਤੀ ਜਿਨਾਂ ਨੇ ਦੋਵੇਂ ਭਰਾਵਾਂ ਨੂੰ ਬੁਰੀ ਤਰਾਂ ਕੁਟਿਆ ਅਤੇ ਝੁਠਾ ਨਸ਼ੇ ਦਾ ਪਰਚਾ ਪਾਉਣ ਦੀ ਧਮਕੀ ਦਿੱਤੀ। ਜਿਸ ਕਾਰਨ ਉਹ ਸਲਫਾਸ ਖਾ ਕੇ ਆਪਣੀ ਜਾਨ ਦੇ ਰਹੇ ਹਨ।
ਬੀਕੇਯੂ ਏਕਤਾ ਆਜ਼ਾਦ ਦੇ ਸੂਬਾਈ ਆਗੂ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੇ ਦੋਨੇ ਵਿਅਕਤੀ ਪਿਛਲੇ ਲੰਮੇ ਸਮੇਂ ਤੋਂ ਇਮਾਨਦਾਰੀ ਨਾਲ ਕੰਮ ਕਰ ਰਹੇ ਸਨ ਤੇ ਉਹਨਾਂ ਉੱਪਰ ਇਸ ਤਰ੍ਹਾਂ ਚੋਰੀ ਦਾ ਇਲਜਾਮ ਲਗਾ ਕੇ ਸਰੀਰਕ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਜੋ ਕਿ ਬਿਲਕੁਲ ਗਲਤ ਕੀਤਾ ਗਿਆ ਹੈ।ਉਹਨਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਵੇਂ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਦੋਂ ਇਸ ਸਬੰਧੀ ਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਕਿਹਾ ਕਿ ਇਸ ਘਟਨਾ ਸਬੰਧੀ ਪਰਿਵਾਰਿਕ ਮੈਂਬਰਾਂ ਦੇ ਬਿਆਨ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜਾਂਚ ਪੜਤਾਲ ਕਰਕੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।