No Result
View All Result
Wednesday, July 30, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਪੰਜਾਬ ’ਚ ਅੱਤਵਾਦ ਦੀ ਅੱਗ ਵਿਚ ਮੁੜ ਧੱਕਣ ਦੀ ਕੋਸ਼ਿਸ਼, ਡੀ.ਜੀ.ਪੀ. ਦਾ ਵੱਡਾ ਖ਼ੁਲਾਸਾ:

admin by admin
August 10, 2021
in PUNJAB
0
Following inputs of Punjab Police, STF Kolkata neutralises two most wanted drug smugglers Jaipal Bhullar & Jaspreet Jassi
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 10 ਅਗਸਤ (ਸ਼ਿਵ ਨਾਰਾਇਣ ਜਾਂਗੜਾ)- ਪੰਜਾਬ ਨੂੰ ਇਕ ਵਾਰ ਫਿਰ ਅੱਤਵਾਦ ਦੀ ਅੱਗ ਦੇ ਭੈੜੇ ਦੌਰ ਵਿਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਦੇਸ਼ ਵਿਚ ਪਹਿਲੀ ਵਾਰ ਪੰਜਾਬ ਪੁਲਸ ਨੇ ਹੀ ਡਰੋਨ ਦਾ ਅੱਤਵਾਦੀ ਗਤੀਵਿਧੀਆਂ ਲਈ ਇਸਤੇਮਾਲ ਕੀਤੇ ਜਾਣ ਦਾ ਖੁਲਾਸਾ ਕੀਤਾ ਸੀ। ਇਸ ਨਾਲ ਨਾ ਸਿਰਫ਼ ਪੰਜਾਬ ਦੇ ਨਾਲ ਲੱਗਦੀ ਅੰਤਰ-ਰਾਸ਼ਟਰੀ ਸਰਹੱਦ , ਸਗੋਂ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਅੰਤਰ-ਰਾਸ਼ਟਰੀ ਸਰਹੱਦਾਂ ’ਤੇ ਡਰੋਨ ਐਕਟੀਵਿਟੀ ਨੂੰ ਲੈ ਕੇ ਏਜੰਸੀਆਂ ਚੌਕਸ ਹੋਈਆਂ। 2017 ਤੋਂ ਬਾਅਦ 45 ਅੱਤਵਾਦੀ ਮਾਡਿਊਲ ਖ਼ਤਮ ਕਰਕੇ 284 ਅੱਤਵਾਦੀ ਅਤੇ ਉਨ੍ਹਾਂ ਦੇ ਸਮਰਥਕ ਫੜ੍ਹੇ ਗਏ।

ਅੰਮ੍ਰਿਤਸਰ ਵਿਚ ਬਰਾਮਦ ਟਿਫਿਨ ਬੰਬ ਨੂੰ ਲੈ ਕੇ ਸੂਬਾ ਸਰਕਾਰ ਅਲਰਟ ’ਤੇ ਆ ਗਈ ਹੈ। ਸਰਕਾਰ ਵੱਲੋਂ ਪੂਰੇ ਸੂਬੇ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਇਸੇ ਦਰਮਿਆਨ ਇਕ ਖਾਸ ਜਾਣਕਾਰੀ ਸਾਹਮਣੇ ਆਈ ਹੈ ਕਿ ਜੋ ਟਿਫਿਨ ਬੰਬ ਪੁਲਸ ਨੂੰ ਬਰਾਮਦ ਹੋਇਆ ਹੈ, ਉਸ ਦਾ ਸਿੱਧਾ ਸਬੰਧ ਪਾਕਿਸਤਾਨ ਨਾਲ ਪਾਇਆ ਗਿਆ ਹੈ। ਇਹ ਬਹੁਤ ਗੰਭੀਰ ਮਾਮਲਾ ਹੈ, ਕਿਉਂਕਿ ਇਸ ਨੂੰ ਬੱਚਿਆਂ ਦੇ ਬਹੁਤ ਹੀ ਲੁਭਾਵਣੇ ਟਿਫ਼ਿਨ ਬਾਕਸ ਵਿਚ ਫਿੱਟ ਕੀਤਾ ਗਿਆ ਸੀ। ਅੱਤਵਾਦੀ ਸੰਗਠਨ ਕਿਸੇ ਵੀ ਭੀੜ-ਭਾੜ ਵਾਲੇ ਇਲਾਕੇ ਵਿਚ ਇਸ ਨੂੰ ਪਲਾਂਟ ਕਰ ਸਕਦੇ ਸਨ। ਲਾਵਾਰਿਸ ਪਏ ਖੂਬਸੂਰਤ ਕਾਰਟੂਨ ਦੀਆਂ ਸ਼ਕਲਾਂ ਵਾਲੇ ਡਬਲ ਡੈਕਰ ਟਿਫ਼ਿਨ ਬਾਕਸ ਨੂੰ ਕੋਈ ਵੀ ਬੱਚਾ ਜਾਂ ਵੱਡਾ ਚੁੱਕਣ ਲਈ ਲਲਚਾ ਸਕਦਾ ਹੈ, ਜੋ ਧਮਾਕੇ ਦਾ ਕਾਰਨ ਬਣ ਸਕਦਾ ਸੀ।

ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿਚ ਇਸ ਤਰ੍ਹਾਂ ਦਾ ਟਿਫਿਨ ਆਨਲਾਈਨ ਬਾਜ਼ਾਰ ਵਿਚ ਵਿਕ ਰਿਹਾ ਹੈ। ਬਰਾਮਦ ਕੀਤੇ ਗਏ ਟਿਫਿਨ ਬੰਬ ਦੇ ਉਪਰ ਕਾਰਟੂਨ ਕਰੈਕਟਰ ਮਿਨੀਅਨ ਦੀ ਫੋਟੋ ਲੱਗੀ ਹੈ।  ਪਾਕਿਸਤਾਨ ਵਿਚ ਚੱਲਣ ਵਾਲੀ ਈ-ਕਾਮਰਸ ਵੈੱਬਸਾਈਟ ’ਤੇ ਇਹ ਲੰਚ ਬਾਕਸ ਵਿਕਰੀ ਲਈ ਉਪਲਬਧ ਹੈ, ਜਿਸ ਦੀ ਕੀਮਤ ਤਕਰੀਬਨ 400 ਰੁਪਏ ਲਿਖੀ ਗਈ ਹੈ। ਇਸ ਟਿਫਿਨ ਬਾਕਸ ਵਿਚ ਮਿਨੀਅਨ ਤੋਂ ਇਲਾਵਾ ਕੁਝ ਹੋਰ ਕਾਰਟੂਨ ਕਰੈਕਟਰਜ਼ ਦੀਆਂ ਫੋਟੋਆਂ ਵੀ ਉਪਲਬਧ ਹਨ। ਜੋ ਟਿਫਿਨ ਬੰਬ ਅੰਮ੍ਰਿਤਸਰ ਵਿਚ ਬਰਾਮਦ ਹੋਇਆ ਹੈ, ਉਸ ਦੇ ਨਾਲ ਹੂ-ਬ-ਹੂ ਇਸ ਆਨਲਾਈਨ ਉਪਲਬਧ ਟਿਫਿਨ ਬਾਕਸ ਦੀ ਫੋਟੋ ਮੈਚ ਕਰਦੀ ਹੈ। ਇਸ ਵੈੱਬਸਾਈਟ ਦਾ ਸੰਪਰਕ ਨੰਬਰ ਵੀ ਪਾਕਿਸਤਾਨ ਦਾ ਹੀ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਵੀ ਇਹ ਵੈੱਬਸਾਈਟ ਸਾਮਾਨ ਵੇਚ ਰਹੀ ਹੈ। ਵੈੱਬਸਾਈਟ ’ਤੇ ਜਿਸ ਈ-ਕਾਮਰਸ ਮੈਨੇਜਰ ਬਾਰੇ ਜਾਣਕਾਰੀ ਦਿੱਤੀ ਗਈ ਹੈ, ਉਸਦਾ ਨਾਂ ਬਿਲਾਲ ਸ਼ੇਖ ਲਿਖਿਆ ਗਿਆ ਹੈ ਅਤੇ ਉਸਦੀ ਲੋਕੇਸ਼ਨ ਵੀ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਦੱਸੀ ਗਈ ਹੈ। ਇਸ ਖੁਲਾਸੇ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਹੈ ਕਿ ਬਰਾਮਦ ਕੀਤੇ ਗਏ ਟਿਫਿਨ ਬੰਬ ਦਾ ਸਿੱਧਾ ਸਬੰਧ ਪਾਕਿਸਤਾਨ ਦੇ ਨਾਲ ਹੀ ਹੈ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਵਿਦੇਸ਼ਾਂ ਵਿਚ ਬੈਠੇ ਅੱਤਵਾਦੀ ਅਤੇ ਉਨ੍ਹਾਂ ਦੇ ਸਮਰਥਕ ਪੰਜਾਬ ਵਿਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਲਗਾਤਾਰ ਬਿਹਤਰ ਟ੍ਰੇਨਿੰਗ ਅਤੇ ਤਕਨੀਕੀ ਸਹਿਯੋਗ ਨਾਲ ਪੰਜਾਬ ਪੁਲਸ ਵੀ ਅੱਤਵਾਦੀ ਸੰਗਠਨਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਵਿਚ ਕਾਮਯਾਬ ਹੁੰਦੀ ਰਹੀ ਹੈ। ਡੀ.ਜੀ.ਪੀ. ਗੁਪਤਾ ਨੇ ਕਿਹਾ ਕਿ ਡਰੋਨ ਐਕਟੀਵਿਟੀ ਨੂੰ ਪੂਰੀ ਤਰ੍ਹਾਂ ਰੋਕ ਸਕਣਾ ਹਾਲਾਂਕਿ ਅਜੇ ਵੀ ਵੱਡੀ ਚੁਣੌਤੀ ਬਣਿਆ ਹੋਇਆ ਹੈ ਪਰ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਮਦਦ ਅਤੇ ਅੰਤਰ-ਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿਚ ਵਸਣ ਵਾਲੇ ਲੋਕਾਂ ਦੇ ਸਹਿਯੋਗ ਨਾਲ ਪੁਲਸ ਕਾਫ਼ੀ ਹੱਦ ਤਕ ਇਸ ’ਤੇ ਕਾਬੂ ਪਾਉਣ ਵਿਚ ਕਾਮਯਾਬ ਰਹੀ ਹੈ। ਜਿਵੇਂ ਹੀ ਕਿਸੇ ਤਰ੍ਹਾਂ ਦੀ ਡਰੋਨ ਐਕਟੀਵਿਟੀ ਦਾ ਪਤਾ ਚੱਲਦਾ ਹੈ ਤਾਂ ਲੋਕ ਤੁਰੰਤ ਪੁਲਸ ਨੂੰ ਸੂਚਿਤ ਕਰਨ ਲੱਗੇ ਹਨ, ਜਿਸ ਦੇ ਨਾਲ ਕਈ ਗੰਭੀਰ ਮਾਮਲਿਆਂ ਵਿਚ ਬਰਾਮਦਗੀ ਹੋਈ ਹੈ।

ਡੀ. ਜੀ. ਪੀ. ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਨਤਕ ਸਥਾਨਾਂ ’ਤੇ ਪਈ ਕਿਸੇ ਵੀ ਤਰ੍ਹਾਂ ਦੀ ਲਾਵਾਰਿਸ ਚੀਜ਼ ਨੂੰ ਨਾ ਛੂਹਣ ਅਤੇ ਉਸ ਬਾਰੇ ਤੁਰੰਤ ਪੁਲਸ ਨੂੰ ਸੂਚਨਾ ਦੇਣ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਹਰ ਸਮਾਂ ਸੁਚੇਤ ਰਹਿਣ ਅਤੇ ਰੇਲ ਗੱਡੀ, ਬੱਸ ਜਾਂ ਰੈਸਤਰਾਂ ਸਮੇਤ ਕਿਤੇ ਵੀ ਸ਼ੱਕੀ ਜਾਂ ਲਾਵਾਰਿਸ ਚੀਜ਼ ਨਜ਼ਰ ਆਏ ਤਾਂ ਤੁਰੰਤ ਪੁਲਸ ਨੂੰ ਹੈਲਪਲਾਈਨ ਨੰਬਰ 112 ਜਾਂ 181 ’ਤੇ ਸੰਪਰਕ ਕਰ ਸਕਦੇ ਹਨ।

Post Views: 77
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: A high alertchildren tiffin boxesDGP Dinkar GuptaDirector General of Police (DGP) Punjab Dinkar GuptaExclusive Chat With Gurpatwant Singh PannuFact Check: Truth behind Hindustan Murdabad slogansFact-Check on Farmers Raising Khalistan Zindabad Slogansghost of Khalistan newsGurpatwant Singh Pannu Biography From PunjabHand GrenadesHigh Alert in PunjabImprovised Explosive DeviceKhalistan movementkhalistan movement today latest newskhalistan murdabad challengeKhalistan Zindabad ForceKhalistan Zindabad Force (KZF) is a militant groupLatest News & Videos Photos about Gurpatwant Singh PannuLatest News and Updates on Khalistan MovementLatest News Punjab TerroristsNational Security Guards (NSG) teamPolice Station AmritsarPro Khalistan SJF instigating Sikhs in Armypunjab militancy: Latest News & VideosSAY NO to KhalistanSikh homeland called Khalistan via armed struggleSikh youths lured by Gurpatwant Singh PannuSSP Amritsar RuralThe RDXTiffin Bomb
Previous Post

कोविड-19 से संक्रमित बच्चों की संख्या में लगातार बढ़ोतरी

Next Post

ਪੰਜਾਬ ਦੇ ਸਕੂਲਾਂ ਤੇ ਕੋਰੋਨਾ ਦਾ ਕਹਿਰ , 8 ਵਿਦਿਆਰਥੀਆਂ ਦੀ ਰਿਪੋਰਟ ਆਈ ਪਾਜ਼ੇਟਿਵ

Next Post
ਕੋਰੋਨਾ ਪੀੜਤ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਮਾਨਵਤਾ ਖਤਰੇ ਵਿੱਚ

ਪੰਜਾਬ ਦੇ ਸਕੂਲਾਂ ਤੇ ਕੋਰੋਨਾ ਦਾ ਕਹਿਰ , 8 ਵਿਦਿਆਰਥੀਆਂ ਦੀ ਰਿਪੋਰਟ ਆਈ ਪਾਜ਼ੇਟਿਵ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In