ਚੰਡੀਗੜ੍ਹ, 31 ਦਸੰਬਰ – ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਸੋਨੀਪਤ ਜਿਲ੍ਹੇ ਦੇ ਪਿੰਡ ਰੂਖੀ ਦੀ ਬੇਟੀ ਸਾਨਿਆ ਪਾਂਚਾਲ ਨੂੰ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਮੈਰਾਥਨ ਦੌੜ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਟ੍ਰਾਂਸਪੋਰਟ ਮੰਤਰੀ ਨੇ ਅੰਬਾਲਾ ਕੈਂਟ ਵਿਚ ਸਾਨਿਆ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਂਰਤ ਵਿਵਿਧਾਵਾਂ ਦਾ ਦੇਸ਼ ਹੈ, ਜਿੱਥੇ ਧਰਮ, ਭਾਸ਼ਾ ਅਤੇ ਜਾਤੀਆਂ ਵਿਚ ਭਿੰਨਤਾ ਹੋਣ ਦਾ ਬਾਵਜੂਦ ਪੂਰਾ ਦੇਸ਼ ਇੱਕਜੁੱਟ ਹੈ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾਕਿ ਕੇਰਲ ਵਿਚ ਉੱਗਣ ਵਾਲਾ ਨਾਰਿਅਲ ਕਸ਼ਮੀਰ ਦੀ ਵੈਸ਼ਣੋ ਦੇਵੀ ਦੇ ਦਰਬਾਰ ਵਿਚ ਚੜਾਇਆ ਜਾਂਦਾ ਹੈ। ਇਹ ਮੈਰਾਥਨ ਦੇਸ਼ ਦੀ ਏਕਤਾ ਅਤੇ ਸ਼ਕਤੀ ਦਾ ਪ੍ਰਤੀਕ ਹੈ। ਇਸ ਦੌਰਾਨ, ਮੰਤਰੀ ਅਨਿਲ ਵਿਜ ਨੇ ਆਪਣੇ ਸਵੈਛਿੱਕ ਕੋਸ਼ ਤੋਂ ਸਾਨਿਆ ਨੂੰ ਇੱਕ ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦੇਣ ਦਾ ਐਲਾਨ ਕੀਤਾ।
ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਵੱਖ ਕਰਨ ਦੀ ਕੋਸ਼ਿਸ਼ ਹੈ ਮਗਰ ਕੁੱਝ ਤਾਂ ਹੈ ਕਿ ਹਸਤੀ ਮਿੱਟਦੀ ਨਹੀਂ ਹਮਾਰੀ। ਅਸੀਂ ਇੱਕ ਹਾਂ ਅਤੇ ਮਿਲ ਕੇ ਇੱਕ ਮੁੱਠੀ ਬੰਦ ਕਰ ਕੇ ਸਾਰੀ ਮੁਸੀਬਤਾਂ ਦਾ ਮੁਕਾਬਲਾ ਕਰ ਸਕਦੇ ੲਨ।
ਸਾਨਿਆ ਇਹ ਮੈਰਾਥਨ ਸ਼ਹੀਦ ਫੌਜੀਆਂ ਦੀ ਸਮ੍ਰਿਤੀ ਵਿਚ ਅਤੇ ਮਹਿਲਾਵਾਂ ਨੂੰ ਸ਼ਸ਼ਕਤ ਬਨਾਉਣ ਦੇ ਸੰਦੇਸ਼ ਨਾਲ ਕਰ ਰਹੀ ਹੈ। ਸਾਨਿਆ ਨੇ ਦਸਿਆ ਕਿ ਉਨ੍ਹਾਂ ਨੇ 13 ਦਸੰਬਰ ਨੂੰ ਕਸ਼ਮੀਰ ਦੇ ਲਾਲ ਚੌਕ ਤੋਂ ਇਹ ਯਾਤਰਾ ਸ਼ੁਰੂ ਕੀਤੀ ਹੈ। ਅਤੇ ਅਪ੍ਰੈਲ ਤੱਕ ਕੰਨਿਆ ਕੁਮਾਰੀ ਪਹੁੁੰਚਣ ਦਾ ਟੀਚਾ ਹੈ।
ਸਲਸਵਿਹ/2024