ਇਸ ਵਿੱਚ ਤਾਰਾ ਸੁਤਾਰੀਆ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਫਿਲਮ ਦੇ ਨਿਰਦੇਸ਼ਕ ਨਿਖਿਲ ਨਗੇਸ਼ ਭੱਟ ਨੇ ਦੱਸਿਆ ਕਿ ‘ਅਪੂਰਵਾ’ ਇੱਕ ਸਾਧਾਰਨ ਕੁੜੀ ਦੀ ਕਹਾਣੀ ਹੈ ਜੋ ਔਖੇ ਹਾਲਾਤ ਵਿੱਚ ਆਪਣੇ ਬਚਾਅ ਅਤੇ ਜਿਊਂਦੇ ਰਹਿਣ ਲਈ ਕੁਝ ਵੀ ਕਰੇਗੀ। ਇਸ ਫ਼ਿਲਮ ਵਿੱਚ ਰਾਜਪਾਲ ਯਾਦਵ, ਅਭਿਸ਼ੇਕ ਬੈਨਰਜੀ ਅਤੇ ਧੈਰਿਆ ਕਰਵਾ ਵੀ ਨਜ਼ਰ ਆਉਣਗੇ। ਇਹ ਫਿਲਮ 15 ਨਵੰਬਰ ਨੂੰ ਡਿਜ਼ਨੀਪਲੱਸ ਹੌਟਸਟਾਰ ’ਤੇ ਰਿਲੀਜ਼ ਹੋਵੇਗੀ। ਇਸ ਨੂੰ 15 ਨਵੰਬਰ ਨੂੰ ਡਿਜ਼ਨੀਪਲੱਸ ਹੌਟਸਟਾਰ ’ਤੇ ਦੇਖਿਆ ਜਾ ਸਕਦਾ ਹੈ। ਟਰੇਲਰ ਤਾਰਾ ਦੇ ਕਿਰਦਾਰ ਨਾਲ ਸ਼ੁਰੂ ਹੁੰਦਾ ਹੈ ਪਰ ਉਸ ਦੇ ਹੋਣ ਵਾਲੇ ਪਤੀ ਦੇ ਅਗਵਾ ਹੋਣ ਮਗਰੋਂ ਹਾਲਾਤ ਬਦਲ ਜਾਂਦੇ ਹਨ।