ਵਿਦਿਆਰਥੀਆਂ ਦੀ ਵਿਰਾਸਤੀ ਵਾਕ, ਪੇਂਟਿੰਗ ਮੁਕਾਬਲੇ ਤੇ ਸਵੱਛਤਾ ਹੀ ਸੇਵਾ ਪ੍ਰੋਗਰਾਮ ਕਰਵਾਇਆ
ਪਟਿਆਲਾ, 27 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ)
ਸੈਰ ਸਪਾਟਾ ਵਿਭਾਗ ਨੇ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਅੱਜ ਵਿਰਾਸਤੀ ਵਾਕ, ਪੇਂਟਿੰਗ ਮੁਕਾਬਲੇ ਅਤੇ ਸਵੱਛਤਾ ਹੀ ਸੇਵਾ ਪ੍ਰੋਗਰਾਮ ਕਰਵਾਇਆ।ਪਟਿਆਲਾ ਦੇ ਯਾਤਰਾ ਅਫਸਰ ਹਰਦੀਪ ਸਿੰਘ ਨੇ ਦੱਸਿਆ ਕਿ ਸੈਰ ਸਪਾਟਾ ਵਿਭਾਗ ਨੇ ਪੰਜਾਬੀ ਯੂਨੀਵਰਸਿਟੀ ਦੇ ਟੂਰਿਜ਼ਮ ਅਤੇ ਹੋਟਲ ਮੈਨੇਜਮੈਂਟ ਵਿਭਾਗ ਦੇ 50 ਵਿਦਿਆਰਥੀਆਂ ਦੇ ਸਮੂਹ ਦੇ ਸਹਿਯੋਗ ਨਾਲ ਹੈਰੀਟੇਜ ਵਾਕ ਅਤੇ ਸਫ਼ਾਈ ਮੁਹਿੰਮ ਚਲਾਈ। ਇਸ ਤੋਂ ਬਿਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੁਰਾਣੀ ਪੁਲਿਸ ਲਾਈਨ ਦੇ ਵਿਦਿਆਰਥੀਆਂ ਦਾ ਕਿਲਾ ਮੁਬਾਰਕ ਵਿਖੇ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਰਸੇ ਅਤੇ ਇਤਿਹਾਸਕ ਸਥਾਨਾਂ ਦੀ ਸਫ਼ਾਈ ਦੀ ਲੋੜ ਬਾਰੇ ਜਾਗਰੂਕ ਕੀਤਾ ਗਿਆ।ਇਸ ਮੌਕੇ ਹੈਰੀਟੇਜ ਵਾਕ ਗਾਈਡ ਮਹਿਮਾ ਢਿੱਲੋਂ ਅਤੇ ਪੰਜਾਬੀ ਯੂਨਿਵਰਸਿਟੀ ਤੋਂ ਅਨੁਰਾਧਾ ਢਿਲੋਂ ਵੀ ਮੌਜੂਦ ਸਨ।