ਮੁੰਬਈ: ਫਿਲਮ ‘ਫਾਈਟਰ’ ਦਾ ਟੀਜ਼ਰ ਭਲਕੇ 8 ਦਸੰਬਰ ਨੂੰ ਸਵੇਰੇ 11 ਵਜੇ ਰਿਲੀਜ਼ ਕੀਤਾ ਜਾਵੇਗਾ। ਫਿਲਮ ਵਿੱਚ ਰਿਤਿਕ ਰੌਸ਼ਨ, ਦੀਪਿਕਾ ਪਾਦੂਕੋਨ ਤੇ ਅਨਿਲ ਕਪੂਰ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਇਹ ਜਾਣਕਾਰੀ ਫਿਲਮ ਦੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਦਿੱਤੀ। ਫਿਲਮ ਵਿੱਚ ਰਿਤਿਕ ਸਕੁਐਡਰਨ ਲੀਡਰ ਸ਼ਮਸ਼ੇਰ ਪਠਾਨੀਆ ਉਰਫ਼ ਪੈਟੀ, ਦੀਪਿਕਾ ਏਅਰ ਡਰੈਗਨ ਯੂਨਿਟ ਵਿੱਚ ਸਕੁਐਡਰਨ ਪਾਇਲਟ ਮਿਮੀ ਅਤੇ ਅਨਿਲ ਕਪੂਰ ਗਰੁੱਪ ਕੈਪਟਨ ਰਾਕੇਸ਼ ਜੈ ਸਿੰਘ ਉਰਫ਼ ਰੌਕੀ ਦਾ ਕਿਰਦਾਰ ਨਿਭਾਅ ਰਹੇ ਹਨ। ਜ਼ਿਕਰਯੋਗ ਹੈ ਕਿ ‘ਫਾਈਟਰ’ ਹਵਾਈ ਜੰਗ ’ਤੇ ਆਧਾਰਿਤ ਭਾਰਤ ਦੀ ਪਹਿਲੀ ਫਿਲਮ ਮੰਨੀ ਜਾ ਰਹੀ ਹੈ। ਫਿਲਮ ਦਾ ਪਹਿਲਾ ਪੋਸਟਰ ਇਸ ਸਾਲ ਆਜ਼ਾਦੀ ਦਿਹਾੜੇ ਮੌਕੇ ਰਿਲੀਜ਼ ਕੀਤਾ ਗਿਆ ਸੀ। ਇਸ ਫਿਲਮ ਰਾਹੀਂ ਰਿਤਿਕ ਤੇ ਦੀਪਿਕਾ ਦੀ ਜੋੜੀ ਪਹਿਲੀ ਵਾਰ ਵੱਡੇ ਪਰਦੇ ’ਤੇ ਇਕੱਠੀ ਦਿਖਾਈ ਦੇਵੇਗੀ। ਫਿਲਮ 25 ਜਨਵਰੀ ਨੂੰ ਰਿਲੀਜ਼ ਹੋਣ ਦੀ ਸੂਚਨਾ ਹੈ।