No Result
View All Result
Tuesday, October 14, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਖੇਡ ਮੰਤਰੀ ਨੇ ਸਰਕਾਰੀ ਰਿਪੁਦਮਨ ਕਾਲਜ ਵਿਖੇ ਚੱਲ ਰਹੇ ਅੰਡਰ-19 ਹਾਕੀ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ‘ਚ ਕੀਤੀ ਸ਼ਿਰਕਤ

admin by admin
January 16, 2023
in BREAKING, COVER STORY, National, PUNJAB, SPORTS
0
ਖੇਡ ਮੰਤਰੀ ਨੇ ਸਰਕਾਰੀ ਰਿਪੁਦਮਨ ਕਾਲਜ ਵਿਖੇ ਚੱਲ ਰਹੇ ਅੰਡਰ-19 ਹਾਕੀ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ‘ਚ ਕੀਤੀ ਸ਼ਿਰਕਤ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨਾਭਾ/ਪਟਿਆਲਾ, 15 ਜਨਵਰੀ(ਪ੍ਰੈਸ ਕੀ ਤਾਕਤ ਬਿਊਰੋ):  ਸਰਕਾਰੀ ਰਿਪੁਦਮਨ ਕਾਲਜ ਦੇ ਮੈਦਾਨ ‘ਚ ਮਹਾਰਾਜਾ ਹੀਰਾ ਸਿੰਘ ਕਲੱਬ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਅੰਡਰ-19 ਹਾਕੀ ਟੂਰਨਾਮੈਂਟ ਦੇ ਸਮਾਪਤ ਸਮਾਰੋਹ ਮੌਕੇ ਸੂਬੇ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ।


ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਖੇਡ ਟੂਰਨਾਮੈਂਟ ਖਿਡਾਰੀਆਂ ਨੂੰ ਨਵੇਂ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਸਕੇ ਅਤੇ ਨੌਜਵਾਨ ਪੀੜੀ ਖੇਡਾਂ ਵੱਲ ਹੋਰ ਉਤਸ਼ਾਹਤ ਹੋ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਪੰਜਾਬ ਮੁੜ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਖੇਡਾਂ ਦੇ ਖੇਤਰ ਵਿਚ ਚਮਕੇਗਾ।


ਇਸ ਮੌਕੇ ਮੀਤ ਹੇਅਰ ਨੇ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੰਦਿਆਂ ਅਤੇ ਮੁਕਾਬਲੇ ‘ਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡ ਦੇ ਮੈਦਾਨ ‘ਚ ਹਾਰ-ਜਿੱਤ ਤੋਂ ਉਪਰ ਉਠਕੇ ਖੇਡ ਭਾਵਨਾ ਨਾਲ ਖੇਡਣਾ ਜ਼ਰੂਰੀ ਹੈ। ਉਨ੍ਹਾਂ ਟੂਰਨਾਮੈਂਟ ਦੇ ਪ੍ਰਬੰਧਕਾਂ ਰਾਜਪਾਲ ਸੰਧੂ ਅਤੇ ਉਨ੍ਹਾਂ ਦੀ ਐਨ.ਆਰ.ਆਜ਼ੀ ਦੀ ਪੂਰੀ ਟੀਮ ਨੂੰ ਵੀ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ।


ਮੀਤ ਹੇਅਰ ਨੇ ਕਿਹਾ ਕਿ ਜੋ ਅਸੀ ਨਵੀਂ ਖੇਡ ਨੀਤੀ ਬਣਾ ਰਹੇ ਹਾਂ, ਉਸ ਵਿੱਚ ਇਸ ਗੱਲ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਕਿ ਵੱਖ ਵੱਖ ਖੇਡ ਵਿੰਗਾਂ ਤੇ ਖੇਡ ਅਕੈਡਮੀਆਂ ਦਾ ਮੁਕਾਬਲੇ ਵੀ ਕਰਵਾਏ ਜਾਣ ਤਾਂ ਕਿ ਖਿਡਾਰੀਆਂ ਦੀ ਪ੍ਰਤਿਭਾ ਨਿਖਾਰੀ ਜਾ ਸਕੇ। ਇਸ ਤੋਂ ਇਲਾਵਾ ਹਾਕੀ ਨੂੰ ਪ੍ਰਫੁਲਿਤ ਕਰਨ ਦੇ ਲਈ ਬਲਬੀਰ ਸਿੰਘ ਸੀਨੀਅਰ ਦੇ ਨਾਮ ‘ਤੇ ਸਕਾਲਰਸ਼ਿਪ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਨ.ਆਰ.ਆਜ਼ੀ ਵੱਲੋਂ ਨਾਭਾ ਇਲਾਕੇ ‘ਚ ਹਾਕੀ ਦਾ ਐਸਟਰੋਟਰਫ ਮੈਦਾਨ ਬਣਾਉਣ ਲਈ ਕੀਤੀ ਗਈ ਜਮੀਨ ਦੀ ਮੰਗ ਨੂੰ ਪੰਜਾਬ ਸਰਕਾਰ ਜ਼ਰੂਰ ਪੂਰਾ ਕਰੇਗੀ।

Post Views: 95
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ANNUAL REPORT - Punjabi UniversityDelhi court grants bail to Mohd ZubairEducation and Culture in India and CanadaMann Ki Baat Live - PM Shri Narendra Modi Radio ProgramNation-BuildingOrganisers demand Astroturf at Govt Ripudaman Collegesays dissentScheme of Annual Awards and Honour RollUnion Sports Minister Anurag Singh Thakur visits SAI's PatialaVidhan Sabha Compendium.pdf - Punjab Legislative AssemblyWomen College Annual ReportYouth Welfare and Sports Development Department
Previous Post

– ਖੋਜ ਦੌਰਾਨ ਸੋਧ ਕੇ ਬਣਾਏ ਤੇਲ ਨਾਲ਼ ਵਾਹਨ ਇੰਜਣਾਂ ਉੱੱਤੇ ਕੀਤੇ ਗਏ ਵਿਆਪਕ ਪ੍ਰਯੋਗ, -ਪ੍ਰਯੋਗਾਂ ਦੇ ਅਧਾਰ ਉੱਤੇ ਲੱਭੀਆਂ ਗਈਆਂ ਵਿਸ਼ੇਸ਼ਤਾਵਾਂ ਅਤੇ ਸੰਭਾਵਨਾਵਾਂ

Next Post

ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਲਈ ਸਕੂਲਾਂ ਕਾਲਜਾਂ ਦੇ ਵਿਚ ਇਕ ਪੀਰੀਅਡ ਨਿਸ਼ਚਿਤ ਕਰੇ ਸਰਕਾਰ

Next Post
ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਲਈ ਸਕੂਲਾਂ ਕਾਲਜਾਂ ਦੇ ਵਿਚ ਇਕ ਪੀਰੀਅਡ ਨਿਸ਼ਚਿਤ ਕਰੇ ਸਰਕਾਰ

ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਲਈ ਸਕੂਲਾਂ ਕਾਲਜਾਂ ਦੇ ਵਿਚ ਇਕ ਪੀਰੀਅਡ ਨਿਸ਼ਚਿਤ ਕਰੇ ਸਰਕਾਰ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In