ਸੁਨਾਮ,ਜੋਗਿੰਦਰ,13-05-2023(ਪ੍ਰੈਸ ਕੀ ਤਾਕਤ)-ਸੀਬੀਐਸਈ ਨੇ 10ਵੀ ਜਮਾਤ ਦੀ ਬੋਰਡ ਪ੍ਰਰੀਖਿਆ ਦਾ ਨਤੀਜਾ 2023 ਦਾ ਐਲਾਨ ਕਰ ਦਿੱਤਾ ਹੈ ਤੇ ਅਕੇਡੀਆ ਵਰਲਡ ਸਕੂਲ, ਸੁਨਾਮ ਦੇ ਵਿਦਿਆਰਥੀ ਚਮਕਦੇ ਹੋਏ ਸਾਹਮਣੇ ਆਏ ਹਨ। ਸਕੂਲ ਦੇ ਚੇਅਰਮੈਨ ਗਗਨਦੀਪ ਸਿੰਘ ਜੀ ਨੇ ਦੱਸਿਆ ਕਿ ਸੀਬੀਐਸਈ ਬੋਰਡ ਦੀਆਂ ਪ੍ਰਰੀਖਿਆਵਾਂ ‘ਚ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।
ਦਰਅਸਲ ਇਹ ਸਕੂਲ ਤੇ ਉਨਾਂ ਵਿਦਿਆਰਥੀਆਂ ਦੇ ਮਾਪਿਆਂ ਲਈ ਮਾਣ ਵਾਲੀ ਗੱਲ ਹੈ ਜਿਨ੍ਹਾਂ ਦੇ ਬੱਚਿਆਂ ਨੇ ਬੋਰਡ ਦੀ ਪ੍ਰਰੀਖਿਆ ‘ਚ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ। ਦਸਵੀਂ ਦੀ ਵਿਦਿਆਰਥਣ ਰਿਧਿਮਾ ਗੁਪਤਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 96.6 ਪ੍ਰਤੀਸ਼ਤ ,ਜਸਲੀਨ ਕੌਰ ਨੇ 92.8 ਪ੍ਰਤੀਸ਼ਤ, ਕਰਮਨਜੋਤ ਕੌਰ 91.2 ਪ੍ਰਤੀਸ਼ਤ, ਨਵਨੀਤ ਕੌਰ 91.2 ਪ੍ਰਤੀਸ਼ਤ,ਜਸਨਪ੍ਰੀਤ ਸਿੰਘ 89.4 ਪ੍ਰਤੀਸ਼ਤ , ਅਰਸ਼ਦੀਪ ਕੌਰ 87.2ਪ੍ਰਤੀਸ਼ਤ, ਸਾਰੰਗਪ੍ਰੀਤ ਸਿੰਘ 85 ਪ੍ਰਤੀਸ਼ਤ ,ਅਭੀਜੀਤ ਸਿੰਘ 83 ਪ੍ਰਤੀਸ਼ਤ ਅਤੇ ਨੀਵ ਪਾਹਵਾ ਨੇ 82.6ਪ੍ਰਤੀਸ਼ਤ ਅੰਕ ਹਾਸਲ ਕੀਤੇ ।
ਜਸਲੀਨ ਕੌਰ ਨੇ ਪੰਜਾਬੀ ਵਿਸ਼ੇ ਵਿੱਚੋਂ 100ਵਿੱਚੋਂ 100 ਅੰਕ ਪ੍ਰਾਪਤ ਕੀਤੇ ਹਨ ਅਤੇ ਜਸਨਪ੍ਰੀਤ ਸਿੰਘ ਨੇ ਇਨਫੋਰਮੇਸ਼ਨ ਟੈਕਨੋਲੋਜੀ ਵਿੱਚੋਂ 100/100 ਅੰਕ ਪ੍ਰਾਪਤ ਕੀਤੇ ਹਨ।ਬਾਕੀ ਸਾਰੇ ਬੱਚਿਆਂ ਨੇ ਵੀ ਵਧੀਆ ਅੰਕ ਪ੍ਰਾਪਤ ਕੀਤੇ । ਸਕੂਲ ਦੇ ਪਿ੍ੰਸੀਪਲ ਰਣਜੀਤ ਕੌਰ ਜੀ ਨੇ ਸਾਰੇ ਸਕੂਲ ਸਟਾਫ਼,ਵਿਦਿਆਰਥੀਆਂ, ਤੇ ਉਹਨਾਂ ਦੇ ਮਾਤਾ -ਪਿਤਾ ਨੂੰ ਵੀ ਵਧਾਈ ਦਿੱਤੀ।