ਪਟਿਆਲਾ, 9 ਜਨਵਰੀ (Press Ki Taquat): ਅਨੰਤ ਸ਼੍ਰੀ ਵਿਭੂਸ਼ਿਤ ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਧਰਮਾਧੀਸ਼ ਸ਼੍ਰੀ ਹਿੰਦੂ ਤਖਤ ਅਤੇ ਹਿੰਦੂ ਸੁਰੱਖਿਆ ਸਮਿਤੀ ਦੇ ਮੁਖੀ, ਸ਼੍ਰੀ ਪੰਚ ਦਸ਼ਨਾਮ ਜੂਨਾ ਅਖਾੜਾ ਦੇ ਜਗਦਗੁਰੂ, ਮਾਤਾ ਕਾਮਾਖਿਆ ਦੇਵੀ ਅਸਾਮ ਅਤੇ ਸ਼੍ਰੀ ਜਵਾਲਾ ਜੀ ਹਿਮਾਚਲ ਪ੍ਰਦੇਸ਼ ਵਲੋਂ ਮਨਾਇਆ ਜਾ ਰਿਹਾ ਹੈ।ਸਨਾਤਨ ਧਰਮ ਦੇ ਆਦਿ ਗੁਰੂ ਸ਼ੰਕਰਾਚਾਰੀਆ ਜੀ ਦੁਆਰਾ 2500 ਸਾਲ ਪਹਿਲਾਂ ਸ਼੍ਰੀ ਹਿੰਦੂ ਤਖਤ ਸਥਾਪਿਤ ਕੀਤਾ ਗਿਆ ਸੀ।
ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਸ਼੍ਰੀ ਹਿੰਦੂ ਤੱਖਤ ਦਾ ਸਥਾਪਨਾ ਦਿਵਸ 11 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਜਿਸ ਦੀ ਪਟਿਆਲਾ ਵਿੱਚ ਸ਼ੋਭਾ ਯਾਤਰਾ ਬਹੁਤ ਹੀ ਧੁਮਧਾਮ ਨਾਲ ਕੱਢੀ ਜਾ ਰਹੀ ਹੈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਵੱਖ ਵੱਖ ਰਾਜਾਂ ਤੋਂ ਸਾਧੂ ਸੰਤਾਂ ਤੋਂ ਇਲਾਵਾ ਸਨਾਤਨ ਧਰਮ ਦੇ ਆਗੂ ਸ਼ਿਰਕਤ ਕਰ ਰਹੇ ਹਨ।
ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਨੇ ਦਸਿਆ ਕਿ ਸ਼ੋਭਾ ਯਾਤਰਾ ਜੀਰਕਪੁਰ ਤੋਂ ਸ਼ੁਰੂ ਹੋਵੇਗੀ ਅਤੇ ਸਵੇਰੇ 11 ਵਜੇ ਬਹਾਦਰਗੜ ਟੋਲ ਟੈਕਸ *ਤੇ ਪੰਹੁਚੇਗੀ ਜਿੱਥੋਂ ਵੱਡੀ ਗਿਣਤੀ ਵਿੱਚ ਮੋਟਰਸਾਇਕਲ ਕਾਰਾਂ ਦੇ ਕਾਫਿਲੇ ਨਾਲ ਪਟਿਆਲਾ ਦੇ ਵੱਖ ਵੱਖ ਬਜਾਰਾਂ ਵਿੱਚ ਹੁੰਦੀ ਹੋਈ ਇਹ ਸ਼ੋਭਾ ਯਾਤਰਾ ਦੁਪਹਿਰ 2 ਵਜੇ ਕਾਲੀ ਮਾਤਾ ਮੰਦਿਰ ਪੁਜੇਗੀ ਜਿੱਥੇ ਹਿੰਦੂ ਆਗੂ, ਅਖਾੜਿਆ ਦੇ ਸੰਤ ਮਹੰਤ ਰੈਲੀ ਨੂੰ ਸੰਬੋਧਨ ਕਰਣਗੇ।
ਇਸ ਮੋਕੇ ਵੱਖ ਵੱਖ ਬਜਾਰਾਂ ਵਿੱਚ ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਅਤੇ ਅਖਾੜਿਆਂ ਦੇ ਸੰਤਾਂ ਮਹਾਪੁਰਖਾਂ ਨੂੰ ਸਨਮਾਨਿਤ ਕਰਣ ਦੀ ਅਤੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋ ਰਹੇ ਭਗਤਾਂ ਲਈ ਲੰਗਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਉੱਥੇ ਹੀ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਵਲੋਂ ਕਾਲੀ ਮਾਤਾ ਮੰਦਿਰ ਵਿਖੇ ਭਗਤਾਂ ਲਈ ਲੰਗਰ ਲਗਾਇਆ ਜਾ ਰਿਹਾ ਹੈ।