ਪ੍ਰੀਖਿਆ ਕੇਂਦਰਾਂ ‘ਤੇ ਬਾਇਓਮੈਟ੍ਰਿਕ ਤੇ ਫੇਸ ਓਥੇਂਟੀਕੇਸ਼ਨ ਨਾਲ ਕੀਤੀ ਜਾਵੇਗੀ ਪ੍ਰੀਖਿਆਰਥੀਆਂ ਦੀ ਪਹਿਚਾਣ
ਮੈਰਿਟ ‘ਤੇ ਭਰਤੀ ਕਰਨਾ ਹੀ ਸਰਕਾਰ ਦਾ ਮੁੱਖ ਟੀਚਾ – ਮੁੱਖ ਮੰਤਰੀ ਮਨੋਹਰ ਲਾਲ
ਮੁੱਖ ਮੰਤਰੀ ਨੇ ਪ੍ਰੀਖਿਆ ਦੀ ਤਿਆਰੀਆਂ ਦੇ ਸਬੰਧ ਵਿਚ ਜਿਲ੍ਹਾ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਦੇ ਨਾਲ ਕੀਤੀ ਉੱਚ ਪੱਧਰੀ ਮੀਟਿੰਗ
21 ਤੇ 22 ਅਕਤੂਬਰ ਨੂੰ ਹੋਣ ਵਾਲੀ ਪ੍ਰੀਖਿਆ ਲਈ ਚੰਡੀਗੜ੍ਹ ਤੇ ਹਰਿਆਣਾ ਦੇ 17 ਜਿਲ੍ਹਿਆਂ ਵਿਚ ਬਣਾਏ ਗਏ ਹਨ 798 ਪ੍ਰੀਖਿਆ ਕੇਂਦਰ
ਚੰਡੀਗੜ੍ਹ, 19 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਵਿਚ ਗਰੁੱਪ ਡੀ ਦੇ 13,536 ਅਸਾਮੀਆਂ ਦੀ ਭਰਤੀ ਲਈ ਹੋਣ ਵਾਲੀ ਕਾਮਨ ਯੋਗਤਾ ਪ੍ਰੀਖਿਆ (ਸੀਈਟੀ) ਦੇ ਨਕਲ ਰਹਿਤ ਸਫਲ ਸੰਚਾਲਨ ਲਈ ਸੂਬਾ ਸਰਕਾਰ ਨੇ ਕਈ ਇੰਤਜਾਮ ਕੀਤੇ ਹਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰੀਖਿਆ ਦੀ ਸਮੂਚੀ ਤਿਆਰੀਆਂ ਦੀ ਸਮੀਖਿਆ ਤਹਿਤ ਅੱਜ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੰਡਲ ਕਮਿਸ਼ਨਰਾਂ, ਜਿਲ੍ਹਾ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ, ਰੇਂਜ ਆਈਜੀ ਦੇ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਖਤ ਨਿ+ਦੇਸ਼ ਦਿੰਦੇ ਹੋਏ ਕਿਹਾ ਕਿ ਮੈਰਿਟ ‘ਤੇ ਭਰਤੀ ਕਰਨਾ ਹੀ ਸਰਕਾਰ ਦਾ ਮੁੱਖ ਟੀਚਾ ਹੈ, ਇਸ ਲਈ ਪ੍ਰੀਖਿਆ ਦੇ ਸੰਚਾਲਨ ਵਿਚ ਕਿਸੇ ਵੀ ਤਰ੍ਹਾ ਦੀ ਗੜਬੜੀ ਨਹੀਂ ਹੋਣੀ ਚਾਹੀਦੀ ਹੈ, ਇਹ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ।
ਗਰੁੱਪ ਡੀ ਅਸਾਮੀਆਂ ਦੇ ਲਈ ਸੀਈਟੀ ਪ੍ਰੀਖਿਆ 21 ਅਤੇ 22 ਅਕਤੂਬਰ , 2023 ਨੂੰ ਪ੍ਰਬੰਧਿਤ ਕੀਤੀ ਜਾਵੇਗੀ ਜਿਸ ਦਾ ਸੰਚਾਲਨ ਨੈਸ਼ਨਲ ਟੇਸਟਿੰਗ ਏਜੰਸੀ (ਏਨਟੀਏ) ਵੱਲੋਂ ਕੀਤਾ ਜਾਵੇਗਾ। ਇਸ ਪ੍ਰੀਖਿਆ ਲਈ 13,75,151 ਲਾਭਕਾਰਾਂ ਨੇ ਆਪਣਾ ਰਜਿਸਟ੍ਰੇਸ਼ਣ ਕਰਵਾਇਆ ਹੈ। ਸੀਈਟੀ ਪ੍ਰੀਖਿਆ ਦੇ ਲਈ ਚੰਡੀਗੜ੍ਹ ਸਮੇਤ ਸੂਬੇ ਦੇ 17 ਜਿਲ੍ਹਿਆਂ ਨਾਂਅ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਗੁਰੂਗ੍ਰਾਮ, ਫਰੀਦਾਬਾਦ, ਕੈਥਲ, ਹਿਸਾਰ, ਭਿਵਾਨੀ, ਫਤਿਹਾਬਾਦ, ਸਿਰਸਾ, ਪਲਵਲ, ਮੇਵਾਤ ਵਿਚ ਨਾਰਨੌਲ ਅਤੇ ਰਿਵਾੜੀ ਵਿਚ 798 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਪ੍ਰੀਖਿਆ ਸਵੇਰੇ ਅਤੇ ਸ਼ਾਮ ਦੋ ਸ਼ਿਫਟਾਂ ਵਿਚ ਪ੍ਰਬੰਧਿਤ ਕੀਤੀ ਜਾਵੇਗੀ। ਸਵੇਰੇ 10:00 ਵਜੇ ਤੋਂ 11:45 ਵਜੇ ਤਕ ਅਤੇ ਦੁਪਹਿਰ 3 ਵਜੇ ਤੋਂ 4:45 ਵਜੇ ਤਕ ਦੋ ਸੈਸ਼ਨਾਂ ਵਿਚ ਪ੍ਰੀਖਿਆ ਪ੍ਰਬੰਧਿਤ ਹੋਵੇਗੀ। ਇਸ ਤਰ੍ਹਾ, ਇਕ ਸ਼ਿਫਟ ਵਿਚ ਕਰੀਬ ਸਾਢੇ 3 ਲੱਖ ਬੱਚੇ ਪ੍ਰੀਖਿਆ ਦੇਣ ਆਉਣ ਦੀ ਸੰਭਾਵਨਾ ਹੈ।
ਪ੍ਰੀਖਿਆ ਕੇਂਦਰਾਂ ‘ਤੇ ਤੈਨਾਤ ਸਟਾਫ ਦੀ ਵੀ ਹੋਵੇਗੀ ਅਦਲਾ-ਬਦਲੀ
ਸ੍ਰੀ ਮਨੋਹਰ ਲਾਲ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪੇਪਰ ਲੀਕ, ਪੇਪਰ ਆਊਟ, ਨਕਲ ਜਾਂ ਕਿਸੇ ਹੋਰ ਦੇ ਸਥਾਨ ‘ਤੇ ਕੋਈ ਹੋਰ ਵਿਅਕਤੀ ਪ੍ਰੀਖਿਆ ਦੇਣ ਆਇਆ ਹੋਵੇ, ਅਜਿਹੇ ਮਾਮਲੇ ਨਾ ਹੋਣ, ਇਸ ਦੇ ਲਈ ਪ੍ਰੀਖਿਆ ਕੇਂਦਰਾਂ ‘ਤੇ ਤੈਨਾਤ ਸਟਾਫ ਦੀ ਇਸ ਵਾਰ ਅਦਲਾ-ਬਦਲੀ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੁੰ ਖੁਦ ਵੀ ਇਹ ਨਾ ਪਤਾ ਹੋਵੇ ਕਿ ਕਿਸ ਪ੍ਰੀਖਿਆ ਕੇਂਦਰ ‘ਤੇ ਉਨ੍ਹਾਂ ਦੀ ਡਿਊਟੀ ਲੱਗੇਗੀ। ਨਾਲ ਹੀ ਪ੍ਰੀਖਿਆ ਕੇਂਦਰਾਂ ‘ਤੇ ਬਾਇਓਮੈਟ੍ਰਿਕ ਤੇ ਫੇਸ ਓਥੇਂਟੀਕੇਸ਼ਨ ਵਰਗੀ ਤਕਨੀਕਾਂ ਨਾਲ ਪ੍ਰੀਖਿਆਥੀਆਂ ਦੀ ਪਹਿਚਾਣ ਕੀਤੀ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਹਰਿਆਣਾ ਦੇ ਬਾਰੇ ਵਿਚ ਇਹ ਕਿਹਾ ਜਾਂਦਾ ਸੀ ਕਿ ਇੱਥੇ ਨੌਕਰੀਆਂ ਖਰੀਦੀਆਂ ਜਾਂਦੀਆਂ ਹਨ। ਪਰ ਅਸੀਂ ਮਿਸ਼ਨ ਮੈਰਿਟ ਦਾ ਸੰਕਲਪ ਲਿਆ ਅਤੇ ਸਰਕਾਰੀ ਭਰਤੀਆਂ ਬਿਨ੍ਹਾਂ ਕਿਸੇ ਪਰਚੀ ਤੇ ਖਰਚੀ ਦੇਣੀ ਸ਼ੁਰੂ ਕੀਤੀ। ਇਸ ਵਾਰ ਵੀ ਮੈਰਿਟ ‘ਤੇ ਭਰਤੀ ਕਰਨਾ ਸਾਡੀ ਜਿਮੇਵਾਰੀ ਹੈ। ਊਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰੀਖਿਆ ਕੇਂਦਰਾਂ ‘ਤੇ ਜੈਮਰ ਦੀ ਤੈਨਾਤੀ ਅਤੇ ਊਹ ਠੀਕ ਨਾਲ ਕੰਮ ਕਰ ਰਹੇ ਹਨ ਜਾਂ ਨਹੀਂ, ਇਸ ਦੀ ਵਿਵਸਥਾ ਯਕੀਨੀ ਕਰਨ ਤੇ ਨਿਗਰਾਨੀ ਲਈ ਵੱਖ ਤੋਂ ਅਧਿਕਾਰੀਆਂ ਦੀ ਡਿਊਟੀ ਲਗਾਈ ਜਾਵੇ। ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ 21 ਤੇ 22 ਅਕਤੂਬਰ ਨੂੰ ਸਪਤਮ ਤੇ ਅਸ਼ਟਮੀ ਦਾ ਉਤਸਵ ਹੈ, ਇਸ ਲਈ ਪ੍ਰੀਖਿਆ ਕੇਂਦਰਾਂ ‘ਤੇ ਤੈਨਾਤ ਸਟਾਫ ਵਿਸ਼ੇਸ਼ਕਰ ਮਹਿਲਾ ਅਧਿਆਪਕਾਂ ਲਈ ਫਲਾਹਾਰ ਦੀ ਵਿਵਸਥਾ ਯਕੀਨੀ ਕੀਤੀ ਜਾਵੇ।
ਮੁੱਖ ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਿਲ੍ਹਿਆਂ ਵਿਚ ਅਭਿਆਰਥੀਆਂ ਦੇ ਠਹਿਰਣ ਦੀ ਵਿਵਸਥਾ ਯਕੀਨੀ ਕੀਤੀ ਜਾਵੇ। ਇਸ ਦੇ ਲਈ ਡਿਪਟੀ ਕਮਿਸ਼ਨਰ ਆਪਣੇ-ਆਪਣੇ ਜਿਲ੍ਹਿਆਂ ਵਿਚ ਧਰਮਸ਼ਾਲਾਵਾਂ ਨੂੰ ਚੋਣ ਕਰ ਲੈਣ। ਨਾਂਲ ਹੀ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨਾਲ ਵੀ ਤਾਲਮੇਲ ਸਥਾਪਿਤ ਕਰ ਪੂਰੀ ਵਿਵਸਥਾ ਯਕੀਨੀ ਕਰ ਲੈਣ।
21 ਤੇ 22 ਅਕਤੂਬਰ ਨੂੰ ਪ੍ਰੀਖਿਆਰਥੀਆਂ ਦੇ ਆਵਾਜਾਈ ਦੇ ਲਈ ਹੋਵੇਗੀ ਟ੍ਰਾਂਸਪੋਰਟ ਦੀ ਵਿਸ਼ੇਸ਼ ਵਿਵਸਥਾ
ਮੀਟਿੰਗ ਵਿਚ ਦਸਿਆ ਗਿਆ ਕਿ ਪ੍ਰੀਖਿਆ ਕੇਂਦਰਾਂ ਤਕ ਸੁਗਮ ਯਾਤਰਾ ਪ੍ਰਦਾਨ ਕਰਨ ਲਈ ਟ੍ਹਾਂਸਪੋਰਟ ਵਿਭਾਗ ਵੱਲੋਂ 21 ਤੇ 22 ਅਕਤੂਬਰ ਨੂੰ ਪ੍ਰੀਖਿਆਰਥੀਆਂ ਦੇ ਆਵਾਜਾਈ ਲਈ ਟ੍ਰਾਂਸਪੋਰਟ ਦੀ ਵਿਸ਼ੇਸ਼ ਵਿਵਸਥਾ ਯਕੀਨੀ ਕੀਤੀ ਜਾ ਰਹੀ ਹੈ। ਸਾਰੇ ਜਿਲ੍ਹਿਆਂ ਵਿਚ ਕਾਫੀ ਗਿਣਤੀ ਵਿਚ ਬੱਸਾਂ ਦੀ ਉਪਲਬਧਤਾ ਹੋਵੇਗੀ। ਇਸ ਦੇ ਲਈ ਹਰਿਆਣਾ ਰੋਡਵੇਜ ਦੀ 3000 ਬੱਸਾਂ ਅਤੇ ਵੱਖ-ਵੱਖ ਵਿਦਿਅਕ ਸੰਸਥਾਨਾਂ ਦੀ ਬੱਸਾਂ ਦੀ ਵਰਤੋ ਕੀਤੀ ਜਾਵੇਗੀ। ਸਾਰੇ ਪ੍ਰੀਖਿਆਰਥੀਆਂ ਵੱਲੋਂ ਏਡਮਿਟ ਕਾਰਡ ਦਿਖਾਉਣ ‘ਤੇ ਯਾਤਰਾ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ ‘ਤੇ ਹੈਲਪ ਡੇਸਕ ਵੀ ਸਥਾਪਿਤ ਕੀਤੇ ਜਾਣਗੇ।
ਪ੍ਰੀਖਿਆ ਕੇਂਦਰਾਂ ਦੇ 500 ਮੀਟਰ ਦੇ ਦਾਇਰੇ ਵਿਚ ਲੱਗੇਗੀ ਧਾਰਾ -144
ਮੀਟਿੰਗ ਵਿਚ ਦਸਿਆ ਗਿਆ ਕਿ ਗਰੁੱਪ ਡੀ ਦੀ ਸੀਈਟੀ ਪ੍ਰੀਖਿਆ ਦੇ ਲਈ ਪ੍ਰੀਖਿਆ ਕੇਂਦਰਾਂ ਦੇ 500 ਮੀਟਰ ਦੇ ਘੇਰੇ ਵਿਚ ਧਾਰਾ-144 ਲਾਗੂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪ੍ਰੀਖਿਆ ਦੇ ਦਿਨ ਕੋਚਿੰਗ ਸੈਂਟਰ ਅਤੇ ਪ੍ਰਿੰਟਿੰਗ ਸਟੇਸ਼ਨਰੀ ਦੀ ਦੁਕਾਨਾਂ ਵੀ ਬੰਦ ਰੱਖੀਆਂ ਜਾਣਗੀਆਂ। ਪ੍ਰੀਖਿਆਂ ਕੇਂਦਰਾਂ ਦੀ ਪੂਰੀ ਸੁਰੱਖਿਆ ਵਿਵਸਥਾ ਯਕੀਨੀ ਕੀਤੀ ਜਾਵੇਗੀ ਅਤੇ ਕਿਸੇ ਵੀ ਉਮੀਦਵਾਰ ਨੂੰ ਮੋਬਾਇਲ ਫੋਨ ਨਹੀਂ ਲੈ ਜਾਣ ਦਿੱਤਾ ਜਾਵੇਗਾ। ਪ੍ਰੀਖਿਆ ਕੇਂਦਰਾਂ ਦੇ 200 ਮੀਟਰ ਦੇ ਘੇਰੇ ਵਿਚ ਪਾਰਕਿੰਗ ਦੀ ਵੀ ਕੋਈ ਸਹੂਲਤ ਨਹੀਂ ਹੋਵੇਗੀ।
ਮੀਟਿੰਗ ਵਿਚ ਦਸਿਆ ਗਿਆ ਕਿ ਹਰ ਸਕੂਲ ‘ਤੇ ਇਕ ਆਬਜਰਵਰ ਨਿਯੁਕਤ ਕੀਤਾ ਗਿਆ ਹੈ। ਫੋਨ ਤੇ ਬਲੂਟੂੱਥ ਵਰਗੇ ਕੋਈ ਵੀ ਸਮੱਗਰੀ ਪ੍ਰੀਖਿਆ ਕੇਂਦਰਾਂ ਵਿਚ ਲੈ ਜਾਣ ‘ਤੇ ਪੂਰੀ ਤਰ੍ਹਾ ਪਾਬੰਦੀ ਹੈ। ਇੰਨ੍ਹਾਂ ਹੀ ਨਹੀਂ, ਸਿਟੀ ਕੋਡੀਨੇਟਰ ਅਤੇ ਆਬਜਰਵਰ ਦੇ ਕੋਲ ਹੀ, ਮੋਬਾਇਲ ਫੋਨ ਰੱਖਣ ਦੀ ਮੰਜੂਰੀ ਹੋਵੇਗੀ। ਇੰਨ੍ਹਾਂ ਤੋਂ ਇਲਾਵਾ ਕਿਸੇ ਹੋਰ ਸਟਾਫ ਦੇ ਕੋਲ ਫੋਨ ਨਹੀਂ ਹੋਣਗੇ।
ਸ੍ਰੀ ਕੌਸ਼ਲ ਨੇ ਡਿਪਟੀ ਕਮਿਸ਼ਨਰਾਂ ਨੂੰ ਇਕ ਨਿਰਦੇਸ਼ ਦਿੱਤਾ ਕਿ ਸ਼ਰੀਰਿਕ ਰੂਪ ਤੋਂ ਵਿਕਲਾਂਗ ਉਮੀਦਵਾਰਾਂ ਵੱਲੋਂ ਵਰਤੋ ਕੀਤੇ ਜਾਣ ਵਾਲੇ ਟ੍ਰਾਈਸਾਈਕਲ ਅਤੇ ਟ੍ਹਾਂਸਪੋਰਟ ਦੇ ਹੋਰ ਸਾਧਨਾਂ ਨੂੰ ਪ੍ਰੀਖਿਆ ਕੇਂਦਰ ਦੇ ਕਮਰਿਆਂ ਤਕ ਬਿਨ੍ਹਾਂ ਰੁਕਾਵਟ ਪਹੁੰਚ ਯਕੀਨੀ ਕੀਤੀ ਜਾਵੇ। ਹਾਲਾਂਕਿ ਇਸ ਵਾਰ ਦਿਵਆਂਗ ਅਭਿਆਰਥੀਆਂ ਨੂੰ ਆਪਣੇ ਹੀ ਜਿਲ੍ਹੇ ਵਿਚ ਪ੍ਰੀਖਿਆ ਕੇਂਦਰ ਦਿਵਾਉਣ ਦੀ ਸਹੂਲਤ ਮਹੁਇਆ ਕਰਵਾਉਣ ਦਾ ਯਤਨ ਕੀਤਾ ਗਿਆ ਹੈ, ਤਾਂ ਜੋ ਉਨ੍ਹਾਂ ਨੁੰ ਲੰਬੀ ਦੂਰੀ ਤੈਟ ਨਾ ਕਰਨੀ ਪਵੇ ਅਤੇ ਕਿਸੇ ਤਰ੍ਹਾ ਦੀ ਅਸਹੂਲਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਦਿਵਆਂਗ ਉਮੀਦਵਾਰਾਂ ਅਤੇ ਸ਼ਰੀਰਿਕ ਰੂਪ ਤੋਂ ਵਿਕਲਾਂਗ ਅਭਿਆਰਥੀਆਂ ਦੇ ਲਈ ਪ੍ਰੀਖਿਆ ਕੇਂਦਰ ਵਿਚ ਬੈਠਣ ਦੀ ਕਾਫੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਇਸੀ ਤਰ੍ਹਾ ਕੁੜੀਆਂ ਨੂੰ ਉਨ੍ਹਾਂ ਦੇ ਹੀ ਜਾਂ ਨੇੜੇ ਦੇ ਜਿਲ੍ਹਿਆਂ ਵਿਚ ਪ੍ਰੀਖਿਆ ਕੇਂਦਰ ਅਲਾਟ ਕਰਨ ਦਾ ਯਤਨ ਕੀਤਾ ਗਿਆ ਹੈ।
ਮੀਟਿੰਗ ਵਿਚ ਮੁੱਖ ਸਕੱਤਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਏਸਏਨ ਪ੍ਰਸਾਦ, ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਏਕੇ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਭੋਪਾਲ ਸਿੰਘ, ਸ਼ਹਿਰੀ ਸਥਾਨਕ ਨਿਗਮ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ, ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ, ਏਡਜੀਪੀ ਸੀਆਈਡੀ ਆਲੋਕ ਮਿੱਤਲ, ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।