No Result
View All Result
Sunday, March 1, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਦੀ ਰਫਤਾਰ ਹੋ ਰਹੀ ਹੈ ਲਗਾਤਾਰ ਤੇਜ਼ :ਕੁਲਵੰਤ ਸਿੰਘ

admin by admin
January 22, 2026
in BREAKING, COVER STORY, INDIA, National
0
ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਦੀ ਰਫਤਾਰ ਹੋ ਰਹੀ ਹੈ ਲਗਾਤਾਰ ਤੇਜ਼ :ਕੁਲਵੰਤ ਸਿੰਘ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਮੋਹਾਲੀ, 22 ਜਨਵਰੀ ( ) : ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਵਿਕਾਸ ਕਾਰਜਾਂ ਦੀ ਰਫਤਾਰ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਬਰਕਰਾਰ ਰਹੇਗੀ ਹਲਕੇ ਵਿੱਚ 60 ਪਿੰਡ ਹਨ, ਅਤੇ ਇਹਨਾਂ ਵਿੱਚੋਂ ਲਗਭਗ 30 ਸੜਕਾਂ ਦੇ ਬਣਨ ਦਾ ਕੰਮ ਸ਼ੁਰੂ ਹੋ ਚੁੱਕਾ ਅਤੇ ਅੱਜ ਵਿਧਾਨ ਸਭਾ ਹਲਕਾ ਮੋਹਾਲੀ ਵਿੱਚ ਪੈਂਦੀਆਂ 5 ਸੜਕਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਗੱਲ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡ ਬਲਿਆਲੀ ਦੀ ਫਿਰਨੀ, ਬੱਲੋ ਮਾਜਰੇ ਦੀ ਫਿਰਨੀ- ਜੋ ਕਿ ਮੇਨ ਸੜਕ ਤੋਂ ਪਹੁੰਚ ਮਾਰਗ ਵੀ ਬਣ ਰਹੀ ਅਤੇ ਮੇਨ ਰੋਡ ਤੋਂ ਨਾਲ ਹੀ ਮੇਨ ਰੋਡ ਤੋਂ ਗੁਰਦੁਆਰਾ ਸਾਹਿਬ ਵਾਲੇ ਪਾਸੇ, ਖਰੜ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਰਾਏਪੁਰ ਅਤੇ ਪਿੰਡ ਤੜੌਲੀ ਜਿਹੜੀ ਅੱਜ ਬਣ ਰਹੀ ਇਹ ਕੰਮ ਕਰੀਬ ਸਵਾ ਕਰੋੜ ਰੁਪਏ ਦੀ ਲਾਗਤ ਦੇ ਨਾਲ ਪੂਰੇ ਹੋਣਗੇ , ਅਤੇ ਇਹ ਸਭ ਕੰਮ ਛੇ ਮਹੀਨਿਆਂ ਦੀ ਸਮਾਂਬੱਧ ਸਮੇਂ ਦੇ ਵਿੱਚ ਪੂਰੇ ਹੋ ਜਾਣਗੇ,
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲੋਕ ਮਸਲਿਆਂ ਦਾ ਸਥਾਈ ਹੱਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਲੌਂਗੀ ਦੇ ਵਿੱਚ ਜੋ ਸੜਕ ਪਿਛਲੇ ਲਗਭਗ 20 ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ ਨਹੀਂ ਬਣ ਸਕੀ ਸੀ ਉਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਉਂਦੇ ਸਾਰ ਹੀ ਬਣਵਾ ਦਿੱਤਾ , ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਅੱਜ ਤੋਂ ਹੀ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ 10 ਲੱਖ ਰੁਪਏ ਦੀ ਬੀਮਾ ਯੋਜਨਾ ਸਕੀਮ ਸ਼ੁਰੂ ਹੋਣ ਜਾ ਰਹੀ ਹੈ। ਇਸ ਸਕੀਮ ਨਾਲ ਸੰਬੰਧਿਤ ਸਭਨਾਂ ਦੇ ਕਾਰਡ ਮੁਫਤ ਬਣਨਗੇ ਅਤੇ 10 ਲੱਖ ਤੱਕ ਦਾ ਇਲਾਜ ਮੁਫਤ ਹੋਵੇਗਾ। ਉਹਨਾਂ ਕਿਹਾ ਕਿ ਅਪ੍ਰੈਲ ਦੇ ਮਹੀਨੇ ਤੋਂ ਹੀ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ 1100 ਪ੍ਰਤੀ ਮਹੀਨਾ ਆਉਣੇ ਸ਼ੁਰੂ ਹੋ ਜਾਣਗੇ, ਉਹਨਾਂ ਕਿਹਾ ਕਿ ਬਲੌਂਗੀ ਦੇ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਇਸ ਦੇ ਨਾਲ ਹੀ ਇੱਕ ਹੋਰ ਪੁਲ ਜਲਦੀ ਹੀ ਬਣਾ ਦਿੱਤਾ ਜਾਵੇਗਾ ਤਾਂ ਕਿ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਤੇ ਰਣਜੀਤ ਸਿੰਘ ਐਕਸੀਅਨ ਪੀ.ਡਬਲਿਊ.ਡੀ., ਭਰਤ ਐਸ.ਡੀ.ਓ. ਪੀ.ਡਬਲਿਊ.ਡੀ., ਕੁਲਦੀਪ ਸਿੰਘ ਸਮਾਣਾ, ਕੁਲਬੀਰ ਸਿੰਘ ਬਲਿਆਲੀ ਸਰਪੰਚ, ਗੁਰਪ੍ਰੀਤ ਸਿੰਘ ਚਾਹਲ, ਮਲਕੀਤ ਸਿੰਘ ਬਲਾਕ ਪ੍ਰਧਾਨ, ਗੁਰਜਿੰਦਰ ਸਿੰਘ ਸਰਪੰਚ ਬੱਲੋ ਮਾਜਰਾ, ਬਲਜੀਤ ਸਿੰਘ ਵਿੱਕੀ ਬਲਾਕ ਪ੍ਰਧਾਨ, ਸਤਨਾਮ ਸਿੰਘ ਸਰਪੰਚ ਬਲੌਗੀ, ਮੱਖਣ ਸਿੰਘ ਸਰਪੰਚ ਬਲੌਂਗੀ, ਰੀਟਾ ਬਲੌਂਗੀ, ਮਗਨ ਲਾਲ, ਮਮਤਾ ਜੈਨ,ਰਣਜੀਤ ਸੈਣੀ, ਗਿਰੀ ਨਾਥ ਝਾਅ, ਰਜਿੰਦਰ ਸਿੰਘ ਰਾਜੂ ਸਰਪੰਚ ਬੜਮਾਜਰਾ, ਗੁਰਨਾਮ ਸਿੰਘ ਸਰਪੰਚ ਬੜਮਾਜਰਾ ਕਲੌਨੀ, ਮਨਪ੍ਰੀਤ ਸਿੰਘ ਮਨੀ, ਗੁਰਵਿੰਦਰ ਸਿੰਘ ਪਿੰਕੀ, ਗੋਗਾ ਦੇਵੀ ਪੰਚ, ਭੁਪਿੰਦਰ ਸਿੰਘ ਜੋਗੀ ਪੰਚ, ਹਰਪਾਲ ਸਿੰਘ ਸਰਪੰਚ ਤੜੌਲੀ,ਸਰਬਜੀਤ ਸਿੰਘ ਰੋਕੀ ਬਲੌਂਗੀ, ਮਨਪ੍ਰੀਤ ਸਿੰਘ ਮਨੀ ਰਾਏਪੁਰ, ਇਕਬਾਲ ਸਿੰਘ ਚਿੱਟਾ ਸਰਪੰਚ, ਆਰਤੀ ਜੁਝਾਰਨਗਰ, ਗੁਰਨਾਮ ਸਿੰਘ ਬੜਮਾਜਰਾ ਵੀ ਹਾਜ਼ਰ ਸਨ।

 

Post Views: 4
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਸੱਜਣ ਕੁਮਾਰ ਨੂੰ ਦੋਸ਼ ਮੁਕਤ ’ਤੇ ਸਿੱਖ ਕੌਮ ਦੇ ਜ਼ਖ਼ਮ ਤਾਜ਼ਾ , ਡੀਐੱਸਜੀਐੱਮਸੀ ਹਾਈ ਕੋਰਟ ਵਿੱਚ ਦੇਵੇਗੀ ਚੁਣੌਤੀ

Next Post

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰ ਸਜਾਉਣ ਮੁਕਾਬਲਾ 26 ਜਨਵਰੀ ਨੂੰ: ਹਰਮੀਤ ਸਿੰਘ ਕਾਲਕਾ

Next Post
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰ ਸਜਾਉਣ ਮੁਕਾਬਲਾ 26 ਜਨਵਰੀ ਨੂੰ: ਹਰਮੀਤ ਸਿੰਘ ਕਾਲਕਾ

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰ ਸਜਾਉਣ ਮੁਕਾਬਲਾ 26 ਜਨਵਰੀ ਨੂੰ: ਹਰਮੀਤ ਸਿੰਘ ਕਾਲਕਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800