ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਸ਼ੁੱਕਰਵਾਰ ਨੂੰ ਦੇਸ਼ ਦੇ ਸਭ ਤੋਂ ਲੰਬੇ ਪੁਲ ਦਾ ਉਦਘਾਟਨ ਕਰਨ ਜਾ ਰਹੇ ਹਨ। ਇਸ 22 ਕਿਲੋਮੀਟਰ ਲੰਬੇ ਪੁਲ ਰਾਹੀਂ ਮੁੰਬਈ ਤੋਂ ਨਵੀਂ ਮੁੰਬਈ ਦੀ ਦੂਰੀ ਸਿਰਫ਼ 20 ਮਿੰਟਾਂ ਵਿੱਚ ਤੈਅ ਕੀਤੀ ਜਾ ਸਕਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸਭ ਤੋਂ ਲੰਬੇ ਪੁਲ ‘ਅਟਲ ਸੇਤੂ’ ਦਾ ਉਦਘਾਟਨ ਕਰਨਗੇ। ਮੁੰਬਈ ਟਰਾਂਸ-ਹਾਰਬਰ ਲਿੰਕ (MTHL) ਦਾ ਨਾਂ ‘ਅਟਲ ਬਿਹਾਰੀ ਵਾਜਪਾਈ ਸੇਵੜੀ-ਨ੍ਹਾਵਾ ਸ਼ੇਵਾ ਅਟਲ ਸੇਤੂ’ ਰੱਖਿਆ ਗਿਆ ਹੈ।
ਇਹ ਪੁਲ ਮੁੰਬਈ ਨੂੰ ਨਵੀਂ ਮੁੰਬਈ ਨਾਲ ਜੋੜੇਗਾ, ਜਿਸ ਕਾਰਨ ਦੋ ਘੰਟੇ ਦਾ ਸਫਰ ਕਰੀਬ 20 ਮਿੰਟਾਂ ‘ਚ ਪੂਰਾ ਹੋਵੇਗਾ। ਇਸ ਨਾਲ ਪੁਣੇ, ਗੋਆ ਅਤੇ ਦੱਖਣੀ ਭਾਰਤ ਦੀ ਯਾਤਰਾ ਵੀ ਘੱਟ ਸਮੇਂ ਵਿੱਚ ਪੂਰੀ ਹੋ ਜਾਵੇਗੀ।
ਇਸ ਪੁਲ ਦੇ ਨਿਰਮਾਣ ਵਿੱਚ ਵਰਤਿਆ ਗਿਆ ਕੰਕਰੀਟ ਅਮਰੀਕਾ ਦੇ ਸਟੈਚੂ ਆਫ ਲਿਬਰਟੀ ਨਾਲੋਂ ਛੇ ਗੁਣਾ ਜ਼ਿਆਦਾ ਹੈ।
ਅਟਲ ਸੇਤੂ ਇੰਨਾ ਮਜ਼ਬੂਤ ਹੈ ਕਿ ਇਸ ‘ਤੇ ਭੂਚਾਲ, ਤੇਜ਼ ਲਹਿਰਾਂ ਅਤੇ ਤੇਜ਼ ਹਵਾਵਾਂ ਦਾ ਕੋਈ ਅਸਰ ਨਹੀਂ ਹੋਵੇਗਾ।