ਚੰਡੀਗੜ੍ਹ, 26-05-2023(ਪ੍ਰੈਸ ਕੀ ਤਾਕਤ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਜਿਲ੍ਹਾ ਮਹੇਂਦਰਗੜ੍ਹ ਦੇ ਪਿੰਡ ਨਾਂਗਲ ਸਿਰੋਹੀ ਵਿਚ ਸਿਹਤ ਸੇਵਾਵਾਂ ਦਾ ਵਿਸਤਾਰ ਕਰਦੇ ਹੋਏ ਪਿੰਡ ਦੇ ਪੀਐਚਸੀ ਦੇ ਪੁਰਾਣੇ ਭਵਨ ਵਿਚ ਚਲ ਰਹੀ ਸੀਐਚਸੀ ਨੂੰ ਨਵੇਂ ਭਵਨ ਦੇ ਨਾਲ ਬਨਾਉਣ ਦਾ ਐਲਾਨ ਕੀਤਾ। ਇਸ ਤੋਂ ਇਸ ਖੇਤਰ ਤੇ ਨੇੜੇ ਦੇ ਖੇਤਰ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮਿਲਣਗੀਆਂ।
ਮੁੱਖ ਮੰਤਰੀ ਅੱਜ ਮਹੇਂਦਗੜ੍ਹ ਜਿਲ੍ਹਾ ਦੇ ਪਿੰਡ ਨਾਂਗਲ ਸਿਰੋਹੀ ਵਿਚ ਜਨ ਸੰਵਾਦ ਪ੍ਰੋਗ੍ਰਾਮ ਵਿਚ ਪਿੰਡਵਾਸੀਆਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ। ਮੁੱਖ ਮੰਤਰੀ ਦਾ ਮਹੇਂਦਰਗੜ੍ਹ ਵਿਧਾਨਸਭਾ ਖੇਤਰ ਵਿਚ ਪਹੁੰਚਣੇ ‘ਤੇ ਸਾਬਕਾ ਮੰਤਰੀ ਸ੍ਰੀ ਰਾਮਬਿਲਾਸ ਸ਼ਰਮਾ ਨੇ ਪੱਗ ਬੰਨ੍ਹ ਕੇ ਸਵਾਗਤ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਨਾਂਗਲ ਸਿਰੋਹੀ ਵੀਰਾਂ ਦੀ ਜਮੀਨ ਹੈ ਅਤੇ ਊਹ ਸੂਬਾ ਸਰਕਾਰ ਵੱਲੋਂ ਵੀਰ ਸਪੂਤਾਂ ਨੂੰ ਸਲਾਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਵੀਰ ਜਵਾਨਾਂ ਦੀ ਰਾਸ਼ਟਰ ਸੇਵਾ ਨੂੰ ਹਰਿਆਣਾ ਸਰਕਾਰ ਸਨਮਾਨ ਦੇ ਰਹੀ ਹੈ ਅਤੇ ਭਵਿੱਖ ਵਿਚ ਅਗਨੀਵੀਰ ਯੋਜਨਾ ਦੇ ਤਹਿ ਭਰਤੀ ਹੋਏ ਨੌਜੁਆਨਾਂ ਨੂੰ ਵਾਪਿਸ ਆਉਣ ‘ਤੇ ਹਰਿਆਣਾ ਸਰਕਾਰ ਉਨ੍ਹਾਂ ਨੂੰ ਪ੍ਰਾਥਮਿਕਤਾ ਰਾਹੀਂ ਰੁਜਗਾਰ ਦਵੇਗੀ।