ਮੁੱਖ ਮੰਤਰੀ ਨੇ ਪਾਣੀਪਤ ਵਿਚ ਇੰਡੀਆ ਆਇਲ ਪਾਣੀਪਤ ਰਿਫਾਈਨਰੀ ਅਤੇ ਪੈਟਰੋਕੈਮੀਕਲ ਕੰਪਲੈਕਸ ਦੀ ਸਿਵਲਰ ਜੁਬਲੀ ਸਮਾਰੋਹ ਵਿਚ ਕੀਤੀ ਸ਼ਿਰਕਤ
ਪਾਣੀਪਤ ਰਿਫਾਈਨਰੀ ਦੇ ਵਿਸਤਾਰ ਵਿਚ ਹਰਿਆਣਾ ਸਰਕਾਰ ਵੱਲੋਂ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਲ – ਮੁੱਖ ਮੰਤਰੀ
ਇੰਡੀਅਨ ਆਇਲ ਰਿਫਾਈਨਰੀ ਪਾਣੀਤ ਵੱਲੋਂ ਚੁੱਕੇ ਗਏ ਵੱਖ-ਵੱਖ ਜਨ ਭਲਾਈ ਅਤੇ ਵਾਤਾਵਰਣ ਅਨੁਕੂਲ ਪਹਿਲ ਸ਼ਲਾਘਾਯੋਗ – ਮੁੱਖ ਮੰਤਰੀ
ਇੰਡੀਅਨ ਆਇਲ ਰਿਫਾਈਨਰੀ ਪਾਣੀਪਤ ਵੱਲੋਂ ਤਿੰਨ ਪ੍ਰਮੁੱਖ ਜਨ ਭਲਾਈ ਪ੍ਰੋਗ੍ਰਾਮ ਕੀਤੇ ਗਏ ਲਾਂਚ
ਮੁੱਖ ਮੰਤਰੀ ਮਨੋਹਰ ਲਾਲ ਦੇ ਕੁਸ਼ਲ ਅਗਵਾਈ ਹੇਠ ਹਰਿਆਣਾ ਭਾਰਤ ਦੇ ਵਿਕਾਸ ਯਾਤਰਾ ਵਿਚ ਦੇ ਰਹੀ ਵਿਸ਼ੇਸ਼ ਯੋਗਦਾਨ – ਕੇਂਦਰੀ ਰਾਜ ਮੰਤਰੀ ਰਾਮੇਸ਼ਵਰ ਤੇਲੀ
ਚੰਡੀਗੜ੍ਹ, 12 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇੰਡੀਅਨ ਆਇਲ ਪਾਣੀਪਤ ਰਿਫਾਈਨਰੀ ਅਤੇ ਪੈਟਰੋਕੈਮੀਕਲ ਕੰਪਲੈਕਸ ਪ੍ਰਬੰਧਕ ਮੰਡਲ ਨੂੰ ਅਪੀਲ ਕੀਤੀ ਕਿ ਪਿਛਲੇ ਦਿਨਾਂ ਰਾਜ ਵਿਚ ਹੋਈ ਭਾਰੀ ਬਰਸਾਤ ਦੇ ਚਲਦੇ ਜਿਨ੍ਹਾਂ ਜਿਲ੍ਹਿਆਂ ਵਿਚ ਨੁਕਸਾਨ ਹੋਇਆ ਹੈ, ਉੱਥੇ ਰਾਹਤ ਤੇ ਬਚਾਅ ਕੰਮਾਂ ਵਿਚ ਆਪਣਾ ਯੋਗਦਾਨ ਦੇਣ। ਭਾਰੀ ਬਰਸਾਤ ਦੇ ਕਾਰਨ 239 ਪਿੰਡ ਪ੍ਰਭਾਵਿਤ ਹੋਏ ਹਨ, ਇੰਨ੍ਹਾਂ ਪਿੰਡਾਂ ਵਿਚ ਸਰਕਾਰ ਹਰ ਪੱਧਰ ‘ਤੇ ਰਾਹਤ ਤੇ ਬਚਾਅ ਦਾ ਕੰਮ ਕਰ ਰਹੀ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਲ 1998 ਵਿਚ ਇੰਡੀਅਨ ਆਇਲ ਪਾਣੀਪਤ ਰਿਫਾਈਨਰੀ ਅਤੇ ਪੈਟਰੋਕੈਮੀਕਲ ਕੰਪਲੈਕਸ ਦੀ ਸਥਾਪਨਾ ਨਾਲ ਹਰਿਆਣਾ ਨੂੰ ਰਿਫਾਈਨਰੀ ਉਦਯੋਗ ਵਿਚ ਵਿਸ਼ਵ ਦੇ ਨਕਸ਼ੇ ‘ਤੇ ਇਕ ਨਵੀਂ ਪਹਿਚਾਣ ਮਿਲੀ ਹੈ। ਇਸ ਦੀ ਸਥਾਪਨਾ ਦੇ ਸਮੇਂ ਇਸ ਦੀ ਰਿਫਾਈਨਿੰਗ ਸਮਰੱਥਾ 6 ਮਿਲਿਅਨ ਮੀਟ੍ਰਿਕ ਟਨ ਸੀ ਜੋ ਇਸ ਸਮੇਂ 15 ਮਿਲਿਅਨ ਮੀਟ੍ਰਿਕ ਟਨ ਹੈ। ਇੰਡੀਅਨ ਆਇਲ ਨੇ ਇਸ ਰਿਫਾਈਨਰੀ ਲਈ ਆਉਣ ਵਾਲੇ ਸਾਲਾਂ ਵਿਚ 25 ਮਿਲਿਅਨ ਟਨ ਤਕ ਵਧਾਉਣ ਦੀ ਯੋਜਨਾ ਬਣਾਈ ਹੈ। ਇਸ ‘ਤੇ 35 ਹਜਾਰ ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਵਿਸਤਾਰ ਲਈ ਹਰਿਆਣਾ ਸਰਕਾਰ ਵੱਲੋਂ ਰਿਫਾਈਨਰੀ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਵਿਸਤਾਰ ਲਈ ਰਿਫਾਈਨਰੀ ਦੇ ਨੇੜੇ ਦੇ 3 ਪਿੰਡਾਂ ਪਾਲ ਜਾਟਾਨ, ਖੰਡਵਾ ਅਤੇ ਆਸਨ ਕਲਾਂ ਦੀ ਪੰਚਾਇਤ ਨਾਲ ਗਲ ਹੋਈ ਹੈ ਅਤੇ ਉਨ੍ਹਾਂ ਨੇ ਆਫਰ ਕੀਤਾ ਹੈ ਕਿ ਊਹ ਲਗਭਗ 350 ਏਕੜ ਪੰਚਾਇਤੀ ਜਮੀਨ ਇੰਡੀਅਨ ਆਇਲ ਨੁੰ ਦੇਣ ਲਈ ਤਿਆਰ ਹਨ।
ਸ੍ਰੀ ਮਨੌਹਰ ਲਾਲ ਅੱਜ ਪਾਣੀਪਤ ਵਿਚ ਇੰਡੀਅਨ ਆਇਲ ਪਾਣੀਪਤ ਰਿਫਾਈਨਰੀ ਅਤੇ ਪੈਟਰੋਕੈਮੀਕਲ ਕੰਪਲੈਕਸ ਦੀ ਸਿਲਵਰ ਜੁਬਲੀ ਮੌਕੇ ‘ਤੇ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਕੇਂਦਰੀ ਪੈਟਰੋਲੀਅਮਅਤੇ ਕੁਦਰਤੀ ਗੈਸ ਰਾਜ ਮੰਤਰੀ ਸ੍ਰੀ ਰਾਮੇਸ਼ਵਰ ਤੇਲੀ ਵੀ ਮੌਜੂਦ ਰਹੇ।
ਪਾਣੀਪਤ ਰਿਫਾਈਨਰੀ ਵੱਲੋਂ ਟੀਬੀ ਜਾਂਚ ਲਈ ਹਰਿਆਣਾ ਦੇ 22 ਜਿਲ੍ਹਿਆਂ ਵਿਚ ਹੈਂਡ ਹੇਲਡ ਏਕਸ-ਰੇ ਮਸ਼ੀਨਾਂ ਵੰਡੀਆਂ ਜਾਣਗੀਆਂ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2025 ਤਕ ਭਾਰਤ ਨੂੰ ਟੀਬੀ ਮੁਕਤ ਕਰਨ ਦੀ ਪ੍ਰਤੀਬੱਧਤਾ ਦੇ ਤਹਿਤ ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਪਾਣੀਪਤ ਫਿਰਾਈਨਰੀ ਨੇ ਹਰਿਆਣਾ ਦੇ 22 ਜਿਲ੍ਹਿਆਂ ਲਈ ਹੈਂਡ ਹੇਲਡ ਏਕਸ-ਰੇ ਮਸ਼ੀਨਾਂ ਵੰਡ ਕਰਨ ਦੀ ਪਹਿਲ ਕੀਤੀ ਹੈ। ਆਈਓਸੀਏਲ ਦੇ ਚੇਅਰਮੈਨ ਸ੍ਰੀਕਾਂਤ ਮਾਧਵ ਵੈਧ ਨੇ ਸਾਂਕੇਤਿਕ ਰੂਪ ਨਾਲ ਇਕ ਮਸ਼ੀਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਭੇਂਟ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਰਿਫਾਈਨਰੀ ਨੇ ਸਮਾਜ ਦੇ ਸਾਰੇ ਵਰਗਾਂ ਦੇ ਲਈ ਸਮੇਂ-ਸਮੇਂ ‘ਤੇ ਸਿਹਤ ਜਾਂਚ ਕੈਂਪ ਲਗਾਏ ਹਨ। ਹਾਲ ਹੀ ਵਿਚ ਸਮਾਲਖਾ ਅਤੇ ਪਾਣੀਪਤ ਦੇ ਸਿਵਲ ਹਸਪਤਾਲ ਨੂੰ ਸੀਬੀ ਨਾਟ ਮਸ਼ੀਨਾਂ ਪ੍ਰਦਾਨ ਕੀਤੀਆਂ ਗਈਆਂ ਹਨ ਜਿਸ ਨਾਲ ਮਰੀਜਾਂ ਨੂੰ ਕਾਫੀ ਲਾਭ ਹੋਇਆ ਹੈ। ਇਸ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਅੱਜ ਦੇ ਇਸ ਸ਼ੁਭ ਮੌਕੇ ‘ਤੇ ਇੰਡੀਅਨ ਆਇਲ ਵੱਲੋਂ ਹਰਿਆਣਾ ਦੇ 22 ਜਿਲ੍ਹਿਆਂ ਵਿਚ ਏਕਸ-ਰੇ ਮਸ਼ੀਨਾਂ ਉਪਲਬਧ ਕਰਾਈਆਂ ਹਨ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਇਸ ਤੋਂ ਟੀਬੀ ਦੀ ਸ਼ੁਰੂਆਤੀ ਪੱਧਰ ‘ਤੇ ਹੀ ਪਤਾ ਲੱਗੇਗਾ ਅਤੇ ਜਲਦੀ ਇਲਾਜ ਸੰਭਵ ਹੋਣ ਨਾਲ ਮਰੀਜ ਸਿਹਤਮੰਦ ਹੋਣਗੇ।
ਮੁੱਖ ਮੰਤਰੀ ਨੇ ਵੱਖ-ਵੱਖ ਪਰਿਯੋਜਨਾਵਾਂ ਦਾ ਕੀਤਾ ਉਦਘਾਟਨ
ਇਸ ਮੌਕੇ ਮੁੱਖ ਮੰਤਰੀ ਨੇ ਇੰਡੀਅਨ ਆਇਲ ਰਿਫਾਈਨਰੀ ਬਣਸਥਲੀ ਦਾ ਉਦਘਾਟਨ ਕੀਤਾ। ਰਿਫਾਈਨਰੀ ਵੱਲੋਂ ਪਾਣੀਪਤ ਦੀ ਭੂਮੀ ਨੂੰ ਹਰਾ-ਭਰਾ ਬਨਾਉਣ ਦੀ ਦਿਸ਼ਾ ਵਿਚ 12 ਏਕੜ ਭੂਮੀ ‘ਤੇ 40 ਹਜਾਰ ਤੋਂ ਵੱਧ ਪੇੜ ਲਗਾਏ ਜਾਣਗੇ। ਰੁੱਖ ਰੋਪਣ ਦੇ ਇੰਨ੍ਹਾਂ ਕੰਮਾਂ ਤੋਂ ਪੂਰੇ ਵਾਤਾਵਰਣ ਲਈ ਬਹੁਤ ਲਾਭ ਹੋਵੇਗਾ। ਇਸ ‘ਤੇ ਲਗਭਗ 441 ਲੱਖ ਰੁਪਏ ਦੀ ਅੰਦਾਜਾ ਲਾਗਤ ਆਵੇਗੀ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਪੇਯਜਲ ਅਤੇ ਸਵੱਛਤਾ ਮੰਤਰਾਲੇ ਵੱਲੋਂ ਪੂਰੇ ਦੇਸ਼ ਵਿਚ ਅਧਿਆਤਮਕ ਅਤੇ ਸਭਿਆਚਾਰਕ ਮਹਤੱਵ ਦੇ 100 ਵਿਰਾਸਤ ਸੈਰ-ਸਪਾਟਾ ਸਥਾਨਾਂ ‘ਤੇ ਸ਼ੁਰੂ ਕੀਤੀ ਗਈ ਸਵੱਛ ਆਈਕੋਨਿਕ ਸਥਾਨ ਪਹਿਲ ਦੇ ਤਹਿਤ ਇੰਡੀਅਨ ਆਇਲ ਵੱਲੋਂ ਬ੍ਰਹਮ ਸਰੋਵਰ ਵਿਚ ਏਸਆਈਪੀ -3 ਕਾਇਆਕਲਪ ਦਾ ਵੀ ਉਦਘਾਟਨ ਕੀਤਾ। ਇੰਡੀਅਨ ਆਇਲ ਵੱਲੋਂ ਇਸ ਧਾਰਮਿਕ ਸਥਾਨ ਦਾ ਸਵੱਛਤਾ ਤੇ ਸੁੰਦਰੀਕਰਣ ਲਈ ਕੰਮ ਕੀਤੇ ਜਾਣਗੇ, ਇਸ ਤੋਂ ਪ੍ਰਤੀਸਾਲ ਇਸ ਪਵਿੱਤਰ ਤੀਰਥ ਸਥਾਨ ‘ਤੇ ਆਉਣ ਵਾਲੇ ਲਗਭਗ ਇਕ ਕਰੋੜ ਸੈਨਾਨੀਆਂ ਨੂੰ ਲਾਭ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਰਿਫਾਇਨਰੀ ਵੱਲੋਂ ਪਾਣੀਪਤ ਵਿਚ 7,000 ਮੀਟ੍ਰਿਕ ਟਨ ਨੂੰ ਸਾਲਾਨਾ ਸਮਰੱਥਾ ਦਾ ਹਰਿਤ ਹਾਈਡ੍ਰੋਜਨ ਪਲਾਂਟ ਵੀ ਸਥਾਪਿਤ ਕੀਤਾ ਜਾ ਰਿਹਾ ਹੈ, ਇਹ ਵੀ ਆਪਣੇ ਆਪ ਵਿਚ ਸ਼ਲਾਘਾਯੋਗ ਕੰਮ ਹੈ। ਇਸ ਤੋਂ ਇਲਾਵਾ, ਰਿਫਾਇਨਰੀ ਵੱਲੋਂ ਇੱਥੇ ਰੋਜਾਨਾ 1000 ਮੈਡੀਕਲ ਗ੍ਰੇਡ ਆਕਸੀਜਨ ਸਿਲੇਂਡਰ ਭਰਨ ਦੀ ਸਮਰੱਥਾ ਦਾ ਇਕ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਿਲਵਰ ਜੁਬਲੀ ਕਿਸੇ ਵੀ ਇੰਟਰਪ੍ਰਾਈਜਿਜ ਜਾਂ ਸੰਸਥਾ ਲਈ ਇਕ ਮਹਤੱਵਪੂਰਨ ਮੌਕਾ ਹੁੰਦਾ ਹੈ। ਇਹ ਇਕ ਅਜਿਹਾ ਮੌਕਾ ਹੈ ਜਦੋਂ ਸਾਨੂੰ ਪਿਛੋਕੜ ਦੀ ਉਪਲਬਧੀਆਂ ਦਾ ਅਵਲੋਕਨ ਕਰ ਕੇ ਅੱਗੇ ਵੱਧਣ ਦੀ ਭਾਵੀ ਯੋਜਨਾਵਾਂ ਬਨਾਉਂਦੇ ਹਨ। ਆਉਣ ਵਾਲੇ ਸਾਲਾਂ ਵਿਚ ਆਉਣ ਵਾਲੀ ਅਤੇ ਜਾਰੀ ਪਰਿਯੋਜਨਾਵਾਂ ‘ਤੇ ਲਗਭਗ 60 ਹਜਾਰ ਕਰੋੜ ਰੁਪਏ ਨਿਵੇਸ਼ ਕੀਤੇ ਜਾਣਗੇ। ਇਸ ਦਾ ਫਾਇਦਾ ਕਈ ਖੇਤਰਾਂ ਵਿਚ ਹਰਿਆਣਾ ਰਾਜ ਦੇ ਲੋਕਾਂ ਨੁੰ ਵੀ ਹੋਵੇਗਾ। ਅਸੀਂ ਸੱਭ ਇੰਨ੍ਹਾਂ ਯੋਜਨਾਵਾਂ ਦਾ ਦਿਲ ਤੋਂ ਸਵਾਗਤ ਕਰਦੇ ਹਨ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਤਕਨੀਕੀ ਵਿਕਾਸ ਦੇ ਨਾਲ-ਨਾਲ, ਅੱਜ ਇਹ ਭਾਰਤ ਦਾ ਸੱਭ ਤੋਂ ਵੱਡਾ ਅਤੇ ਦੱਖਣ ਏਸ਼ਿਆ ਦਾ ਤੀਜਾ ਸੱਭ ਤੋਂ ਵੱਡਾ ਏਕੀਕ੍ਰਿਤ ਰਿਫਾਈਨਰੀ ਤੇ ਪੈਟਰੋਕੈਮੀਕਲ ਪਲਾਂਟ ਬਣ ਗਿਆ ਹੈ। ਇਸ ਰਿਫਾਈਨਰੀ ਵੱਲੋਂ ਹਰਿਆਣਾ ਵਿਚ ਉਦਯੋਗਿਕ ਵਿਕਾਸ ਦੇ ਇਕ ਨਵੇਂ ਯੁੱਗ ਦਾ ਸੂਰਤਪਾਤ ਹੋਇਆ ਹੈ। ਇਸ ਤੋਂ ਇਸ ਰਾਜ ਦੇ ਨਾਲ-ਨਾਲ ਗੁਆਂਢੀ ਸੂਬਿਆਂ ਦੇ ਨੌਜੁਆਨਾਂ ਲਈ ਅਪਾਰ ਰੁਜਗਾਰ ਦੇ ਮੌਕੇ ਉਪਲਬਧ ਹੋਏ ਹਨ। ਇਹ ਕੰਪਲੈਕਸ ਹਰਿਆਣਾ ਦੀ ਸੱਭ ਤੋਂ ਵੱਡੀ ਉਦਯੋਗਿਕ ਯੂਨਿਟ ਹੈ, ਜੋ ਹਰਿਆਣਾ ਦੇ ਮਾਲ ਵਿਚ ਬਹੁਤ ਵੱਡਾ ਯੋਗਦਾਨ ਦਿੰਦੀ ਹੈ।
ਦੁਨੀਆ ਦਾ ਪਹਿਲਾ ਰਿਫਾਈਨਰੀ ਆਫ ਗੈਸ ਅਧਾਰਿਤ 3ਜੀ ਇਥੇਨਾਲ ਪਲਾਂਟ ਪਾਣੀਪਤ ਰਿਫਾਈਨਰੀ ਵਿਚ ਸਥਾਪਿਤ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਮੰਨਣਾ ਹੈ ਕਿ 21ਵੀਂ ਸਦੀ ਵਿਚ ਉਰਜਾ ਦੀ ਉਪਲਬਧਤਾ ਦੇਸ਼ ਦੀ ਪ੍ਰਗਤੀ ਦੀ ਗਤੀ ਨਿਰਧਾਰਿਤ ਕਰੇਗੀ। ਇਸ ਲਈ ਦੇਸ਼ ਵਿਚ ਉਰਜਾ ਦੇ ਰਿਵਾਇਤੀ ਸਰੋਤਾਂ ਦੇ ਨਾਲ-ਨਾਲ ਨਵੇਂ ਸਰੋਤਾਂ ਨੂੰ ਵੀ ਵਿਕਸਿਤ ਕਰਨਾ ਹੋਵੇਗਾ। ਇਸ ਦੇ ਲਈ ਜੈਵ ਫਿਯੂਲ ਨੁੰ ਪ੍ਰੋਤਸਾਹਨ ਦੇਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 10 ਅਗਸਤ, 2022 ਨੂੰ ਉਰਜਾ ਇਥੇਨੋਲ ਪਲਾਂਟ ਦਾ ਉਦਘਾਟਨ ਕੀਤਾ ਸੀ। ਇਸ ਪਲਾਂਟ ਦੀ ਸਥਾਪਨਾ ਨਾਲ ਪਰਾਲੀ ਨੂੰ ਖੇਤਾਂ ਵਿਚ ਜਲਾਉਣ ਦੀ ਜੋ ਸਾਡੇ ਸਾਹਮਣੇ ਸਮਸਿਆ ਸੀ ਉਸ ਤੋਂ ਨਿਜਾਤ ਮਿਲੇਗੀ ਅਤੇ ਕਿਸਾਨਾਂ ਨੂੰ ਵੀ ਪਰਾਲੀ ਤੋਂ ਆਮਦਨ ਹੋਵੇਗੀ। ਇਸ ਦਾ ਲਾਭ ਪਾਣੀਪਤ, ਕਰਨਾਲ, ਕੁਰੂਕਸ਼ੇਤਰ ਅਤੇ ਕੈਥਲ ਦੇ ਝੋਨਾ ਉਤਪਾਦਕ ਕਿਸਾਨਾਂ ਨੂੰ ਹੋਵੇਗਾ। 2ਜੀ ਦੇ ਬਾਅਦ ਹੁਣ 3ਜੀ ਪਲਾਂਟ ਵੀ ਇਸ ਰਿਫਾਇਨਰੀ ਵਿਚ ਲੱਗੇ ਗਿਆ ਹੈ, ਜੋ ਦੁਨੀਆ ਦਾ ਪਹਿਲਾ ਰਿਫਾਈਨਰੀ ਆਫ ਗੈਸ ਅਧਾਰਿਤ 3ਜੀ ਇਥੇਨਾਲ ਪਲਾਂਟ ਹੋਵੇਗਾ। ਇਸ ਪਲਾਂਟ ਦੀ ਯਥਾਪਨਾ ਨਾਲ ਦਿੱਲੀ ਅਤੇ ਉਤਰ ਭਾਰਤ ਦੇ ਕੁੱਝ ਸੂਬਿਆਂ ਵਿਚ ਪਰਾਲੀ ਜਲਾਉਣ ਤੋਂ ਹੋਣ ਵਾਲੇ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਨੂੰ ਘੱਟ ਕਰਨ ਵਿਚ ਸਹਾਇਤਾ ਮਿਲੇਗੀ।
ਕਿਸਾਨ ਪਰਾਲੀ ਨਾ ਜਲਾਊਣ ਤਾਂ ਜੋ ਉਸ ਨੂੰ ਵੇਚ ਕੇ ਆਮਦਨ ਪ੍ਰਾਪਤ ਕਰਨ
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਤੋਂ ਵੀ ਇਹ ਊਮੀਦ ਕਰਦੇ ਹਨ ਕਿ ਉਹ ਹੁਣ ਪਰਾਲੀ ਨੂੰ ਜਲਾਉਣਗੇ ਨਹੀਂ ਸਗੋ ਇਥੇਨਾਲ ਪਲਾਂਟ ਵਿਚ ਵੇਚ ਕੇ ਵੱਧ ਆਮਦਲ ਪ੍ਰਾਪਤ ਕਰਣਗੇ। ਹੁਣ ਪਰਾਲੀ ਦਾ ਬਿਨ੍ਹਾਂ ਜਲਾਏ ਨਿਪਟਾਰਾ ਹੋਵੇਗਾ, ਧਰਤੀ ਮਾਂ ਨਹੀਂ ਜਲੇਗੀ, ਤਾਂ ਧਰਤੀ ਮਾਂ ਨੂੰ ਸਕੂਨ ਮਿਲੇਗਾ। ਵਾਤਾਵਰਣ ਦੀ ਰੱਖਿਆ ਵਿਚ ਕਿਸਾਨਾਂ ਦਾ ਯੋਗਦਾਨ ਵੀ ਵਧੇਗਾ। ਉਨ੍ਹਾਂ ਨੇ ਕਿਹਾ ਕਿ ਸਾਡਾ ਯਤਨ ਹੈ ਕਿ ਅਸੀਂ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ ਪ੍ਰੋਤਸਾਹਿਤ ਕਰਨ। ਇਸ ਦੇ ਲਈ ਅਸੀਂ ਕਈ ਪ੍ਰੋਤਸਾਹਨ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਪਰਾਲੀ ਦੀ ਖਰੀਦ ਲਈ ਸਰਕਾਰ 2500 ਰੁਪਏ ਪ੍ਰਤੀ ਏਕੜ ਤਕ ਸਹਾਇਤਾ ਦੇ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਇੰਡੀਅਨ ਆਇਲ ਨੇ ਬੇਕਾਰ ਪਲਾਸਟਿਕ ਦੀ ਸਹੀ ਵਰਤੋ ਕਰਨ ਦੀ ਬਹੁਤ ਹੀ ਵਧੀਆ ਪਹਿਲ ਕੀਤੀ ਹੈ। ਇਸ ਦਿਸ਼ਾ ਵਿਚ ਪੀਈਟੀ ਬੋਤਲਾਂ ਦੀ ਰੀਸਾਈਕਲਿੰਗ ਕੀਤੀ ਹੈ। ਪ੍ਰਧਾਨ ਮੰਤਰੀ ਨੇ ਅਨਬਾਟਲਡ ਜੈਕੇਟ ਪਹਿਨੀ ਹੈ। ਇਸ ਜੈਕੇਟ ਦੀ ਖਾਸੀਅਤ ਇਹ ਹੈ ਕਿ ਇਸ ਨੁੰ ਇੰਡੀਅਨ ਆਇਲ ਵੱਲੋਂ ਪੀਈਟੀ ਬੋਤਲਾਂ ਦੀ ਰਿਸਾਈਕਲਿੰਗ ਨਾਲ ਬਣਾਇਆ ਗਿਆ ਹੈ। ਇਹ ਇਕ ਅਨੋਖਾ ਯਤਨ ਹੈ।
ਹਰਿਆਣਾ ਰਾਜ ਸਮੇਤ ਪੂਰੇ ਦੇਸ਼ ਦੀ ਵਿਕਾਸ ਕਥਾ ਵਿਚ ਪਾਣੀਪਤ ਰਿਫਾਈਨਰੀ ਦਾ ਵਿਲੱਖਣ ਯੋਗਦਾਨ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਾਣੀਪਤ ਰਿਫਾਈਨਰੀ, ਭਾਂਰਤ ਦੇ ਸੱਭ ਤੋਂ ਵੱਡੇ ਤੇਲ ਅਤੇ ਗੈਸ ਅਧਾਰਿਤ ਪਬਲਿਕ ਇੰਟਰਪ੍ਰਾਈਜਿਜ ਇੰਡੀਅਨ ਆਇਲ ਦੀ 11 ਰਿਫਾਈਨਰੀਆਂ ਵਿਚ ਪ੍ਰਮੁੱਖ ਹੈ। ਇੰਡੀਅਨ ਆਇਲ ਗਰੁੱਪ ਦੇਸ਼ ਵਿਚ ਹੋਣ ਵਾਲੇ ਤੇਲ ਸ਼ੋਧਨ ਦਾ ਲਗਭਗ ਇਕ ਤਿਹਾਈ ਸ਼ੋਧਨ ਕਰਦਾ ਹੈ। ਇਸ ਦੇ ਕੋਲ ਪੂਰੇ ਦੇਸ਼ ਵਿਚ 34 ਹਜਾਰ ਫਿਯੂਲ ਸਟੇਸ਼ਨ ਹਨ। ਇਹ ਦੇਸ਼ ਦੇ ਫਿਯੂਲ ਰਿਟੇਲ ਮਾਰਕਟਿੰਗ ਬੁਨਿਆਦੀ ਢਾਂਚੇ ਦਾ ਲਗਭਗ ਅੱਧਾ ਹਿੱਸਾ ਹੈ। ਭਾਰਤ ਦੇ ਉਦਯੋਗ ਖੇਤਰ ਵਿਚ ਤੇਲ ਅਤੇ ਗੈਸ ਉਦਯੋਗ ਦੇਸ਼ ਨੂੰ ਵੱਡੀ ਆਰਥਕ ਸ਼ਕਤੀ ਬਨਾਉਣ ਵਿਚ ਪ੍ਰੁਮੱਖ ਭੁਮਿਕਾ ਨਿਭਾ ਰਹੇ ਹਨ। ਇਸੀ ਦਿਸ਼ਾ ਵਿਚ ਇਹ ਕਹਿੰਦੇ ਹੋਏ ਅਪਾਰ ਸਾਲ ਦਾ ਤਜਰਬਾ ਹੋ ਰਿਹਾ ਹੈ ਕਿ ਹਰਿਆਣਾ ਰਾਜ ਸਮੇਤ ਪੂਰੇ ਦੇਸ਼ ਦੀ ਵਿਕਾਸ ਕਥਾ ਵਿਚ ਪਾਣੀਪਤ ਰਿਫਾਈਨਰੀ ਦਾ ਵਿਲੱਖਣ ਯੋਗਦਾਨ ਹੈ।
ਪਾਣੀਪਤ ਰਿਫਾਈਨਰੀ ਨੇ ਹਰਿਆਣਾ ਦੇ ਲਈ ਸਮਾਜਿਕ ਵਿਕਾਸ ਵਿਚ ਕੀਤੇ ਅਨੇਕ ਕੰਮ
ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਨੂੰ ਕੁੱਝ ਦੇਣ ਦੀ ਭਾਵਨਾ ਅਨੁਰੂਪ, ਪਾਣੀਪਤ ਰਿਫਾਈਨਰੀ ਅਤੇ ਪੈਟਰੋਕੈਮੀਕਲ ਕੰਪਲੈਕਸ (ਪੀਆਰਪੀਸੀ) ਇੰਡੀਅਨ ਆਇਲ ਦੇ ਨੈਸ਼ਨ ਫਸਟ ਦੇ ਕਥਨ ਦਾ ਪੂਰੀ ਤਰ੍ਹਾ ਨਾਲ ਪਾਲਣ ਕਰਦਾ ਹੈ। ਇਸ ਨੇ ਪਾਣੀਪਤ ਅਤੇ ਹਰਿਆਣਾ ਲਈ ਸਮਾਜਿਕ ਵਿਕਾਸ ਵਿਚ ਬਹੁਤ ਕੰਮ ਕੀਤੇ ਹਨ। ਪਿਛਲੇ ਕਈ ਸਾਲਾਂ ਵਿਚ, ਇਸ ਰਿਫਾਈਨਰੀ ਨੇ ਕਾਰਪੋਰੇਟ ਸਮਾਜਿਕ ਜਿਮੇਵਾਰੀ ਦੇ ਤਹਿਤ ਕਾਫੀ ਕੰਮ ਕੀਤਾ ਹੈ ਜਿਵੇਂ ਸਕੂਲ ਅਤੇ ਨੇੜੇ ਦੇ ਪਿੰਡਾਂ ਵਿਚ ਪਖਾਨਿਆਂ ਦਾ ਨਿਰਮਾਣ, ਖੰਭਿਆਂ ਅਤੇ ਬੈਟਰੀ ਬੈਕਅੱਪ ਦੇ ਨਾਲ ਸੌਰ ਏਲਈਡੀ ਲਾਇਟਾਂ ਪ੍ਰਦਾਨ ਕਰਨਾ, ਪਬਲਿਕ ਸਥਾਨਾਂ ‘ਤੇ 5 ਕਿਲੋਵਾਟ ਸੌਰ ਪਲਾਂਟ ਪ੍ਰਦਾਨ ਕਰਨਾ, ਦਿਵਆਂਗਾਂ ਨੂੰ ਬੈਟਰੀ ਚਾਲਿਤ ਸਾਈਕਲਾਂ ਦੀ ਵੰਡ, ਕੰਪਿਊਟਰਾਂ ਦਾ ਵੰਡ ਅਤੇ ਸਕੂਲਾਂ ਵਿਚ ਲੈਬਾਂ ਦੀ ਸਥਾਪਨਾ ਕਰਨਾ ਆਦਿ।
ਰਿਫਾਈਨਰੀ ਨੇ ਕੋਵਿਡ ਮਹਾਮਾਰੀ ਦੌਰਾਨ ਆਪਣੀ ਨਿਯਮਤ ਪ੍ਰੋਡਕਟ ਸਪਲਾਈ ਨੂੰ ਡਾਇਵਰਟ ਕਰਕੇ ਦਿੱਲੀ, ਪਾਣੀਪਤ ਅਤੇ ਪੰਜਾਬ ਦੇ ਹਸਪਤਾਲਾਂ ਨੂੰ 153 ਮੀਟ੍ਰਿਕ ਟਨ ਮੈਡੀਕਲ ਗ੍ਰੇਡ ਆਕਸੀਜਨ ਦੀ ਸਪਲਾਈ ਕੀਤੀ ਅਤੇ ਪਾਣੀਪਤ ਦੇ 500 ਬਿਸਤਰਿਆਂ ਵਾਲੇ ਗੁਰੂ ਤੇਗ ਬਹਾਦੁਰਜ ਸੰਜੀਵਨੀ, ਕੋਵਿਡ ਸਮਰਪਿਤ ਹਸਪਤਾਲ ਨੂੰ ਬਹੁਤ ਘੱਟ ਸਮੇਂ ਵਿਚ ਵਿਸ਼ੇਸ਼ ਪਾਇਪਲਾਇਨ ਵੱਲੋਂ ਮੁਫਤ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਸੀ।
ਮੁੱਖ ਮੰਤਰੀ ਮਨੋਹਰ ਲਾਲ ਦੀ ਕੁਸ਼ਲ ਅਗਵਾਈ ਵਿਚ ਹਰਿਆਣਾ ਦੇਸ਼ ਦੀ ਵਿਕਾਸ ਯਾਤਰਾ ਵਿਚ ਦੇ ਰਿਹਾ ਵਿਸ਼ੇਸ਼ ਯੋਗਦਾਨ – ਰਾਮੇਸ਼ਵਰ ਤੇਲੀ
ਇਸ ਮੌਕੇ ‘ਤੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ੍ਰੀ ਰਾਮੇਸ਼ਵਰ ਤੇਲੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਕੁਸ਼ਲ ਅਗਵਾਈ ਹੇਠ ਹਰਿਆਣਾ ਦੇਸ਼ ਦੀ ਵਿਕਾਸ ਯਾਤਰਾ ਵਿਚ ਵਿਸ਼ੇਸ਼ ਯੋਗਦਾਨ ਦੇ ਰਿਹਾ ਹੈ। ਹਰਿਆਣਾ ਨਾ ਸਿਰਫ ਇਕ ਗੌਰਵਸ਼ਾਲੀ ਅਤੇ ਪਵਿੱਤਰ ਧਰਤੀ ਹੈ, ਸਗੋ ਇਹ ਆਰਥਕ ਖੁਸ਼ਹਾਲ, ਦੇਸ਼ਭਗਤ, ਉੱਨਤੀ ਅਤੇ ਵਿਕਾਸ ਦੇ ਲਈ ਜਾਣਿਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਦੁਨੀਆ ਦੀ ਵੱਡੀ ਅਰਥਵਿਵਸਥਾ ਵਿਚ ਭਾਰਤ ਸੱਭ ਤੋਂ ਤੇਜੀ ਨਾਲ ਉਭਰਦਾ ਹੋਇਆ ਰਾਸ਼ਟਰ ਹੈ। ਹਾਲ ਹੀ ਵਿਚ ਭਾਰਤ ਬ੍ਰਿਟੇਲ ਨੂੰ ਪਿੱਛੇ ਛੱਡਦੇ ਹੋਏ ਵਿਸ਼ਵ ਦੇ ਪੰਜਵੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਇਹ ਮਾਣ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਅਗਵਾਈ ਹੇਠ ਅਮ੍ਰਿਤ ਸਮੇਂ ਦੇ ਇਸ ਦੌਰ ਵਿਚ ਅਸੀਂ ਚੌਥੇ ਅਤੇ ਤੀਜੇ ਸਥਾਨ ਦੀ ਦਾਵੇਦਾਰੀ ਦੀ ਦਸਤਕ ਦੇਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਰਥਕ ਤਰੱਕੀ ਵਿਚ ਪੈਟਰੋਲੀਅਮ ਅਤੇ ਪੈਟਰੋਕੈਮੀਕਲ ਖੇਤਰ ਮਹਤੱਵਪੂਰਨ ਭੂਮਿਕਾ ਨਿਭਾ ਰਿਹਾ ਹੈ। ਪਾਣੀਪਤ ਰਿਫਾਈਨਰੀ ਆਪਣੀ ਸਮਰੱਥਾ ਵਿਚ ਵਾਧਾ ਕਰਨ ਜਾ ਰਹੀ ਹੈ ਜਿਸ ਨਾਲ ਉਰਜਾ ਖਪਤ ਦੇ ਮਾਮਲੇ ਵਿਚ ਦੇਸ਼ ਦੇ ਆਯਾਤ ਵਿਚ ਕਮੀ ਆਵੇਗੀ, ਜਿਸ ਨਾਲ ਵਿਦੇਸ਼ੀ ਮੁਦਰਾ ਬਚੇਗੀ।
ਉਨ੍ਹਾਂ ਨੇ ਕਿਹਾ ਕਿ ਗ੍ਰੀਨ ਹਾਈਡਰੋਜਨ ਦੇ ਰੂਪ ਵਿਚ ਇੰਡੀਅਨ ਆਇਲ ਪਾਣੀਪਤ ਰਿਫਾਈਨਰੀ 7000 ਟਨ ਸਮਰੱਥਾ ਦਾ ਗ੍ਰੀਨ ਹਾਈਡ੍ਰੋਜਨ ਪਲਾਂਟ ਸਥਾਪਿਤ ਕਰਨ ਜਾ ਰਹੀ ਹੈ। ਇਸ ‘ਤੇ 60 ਹਜਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਮੇਗਾ ਪਰਿਯੋਜਨਾਵਾਂ ਵਿਚ ਹਰਿਆਣਾ ਦੇ ਹੀ ਨਹੀਂ ਸੋਗ ਦੇਸ਼ ਦੇ ਆਰਥਕ ਵਿਕਾਸ ਵਿਚ ਬਹਤੁ ਤੇਜੀ ਆਵੇਗੀ। ਜਿੱਥੇ ਵੀ ਅਜਿਹੇ ਪਰਿਸਰ ਲਗਾਉਂਦੇ ਹਨ, ਉਨ੍ਹਾਂ ਦੇ ਨੇੜੇ ਦੇ ਖੇਤਰ ਵਿਚ ਵਿਕਾਸ ਦੇ ਕਈ ਮੌਕੇ ਉਤਪਨ ਹੁੰਦੇ ਹਨ ਅਤੇ ਕਈ ਛੋਟੇ-ਛੋਟੇ ਉਦਯੋਗ ਵੀ ਜਨਮ ਲੈਂਦੇ ਹਨ। ਇੰਨ੍ਹਾਂ ਤੋਂ ਰੁਜਗਾਰ ਦੇ ਮੌਕੇ ਵੀ ਉਪਲਬਧ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੁੰ ਪੂਰਾ ਭਰੋਸਾ ਹੈ ਕਿ ਜਿਸ ਤਰ੍ਹਾ ਹਰਿਆਣਾ ਵਾਸੀਆਂ ਨੇ ਇੰਡੀਅਨ ਆਇਲ ਪਾਣੀਪਤ ਰਿਫਾਈਨਰੀ ਦੇ ਵਿਕਾਸ ਵਿਚ ਲਗਾਤਾਰ ਸਹਿਯੋਗ ਕੀਤਾ ਹੈ, ਇਸੀ ਤਰ੍ਹਾ ਆਤਮਨਿਰਭਰ ਭਾਰਤ ਦੀ ਯਾਤਰਾ ਵਿਚ ਅੱਗੇ ਵੀ ਆਪਣੀ ਭਾਗੀਦਾਰੀ ਨਿਭਾਉਂਦੇ ਰਹਿਣਗੇ।
ਇਸ ਮੌਕੇ ‘ਤੇ ਸਾਂਸਦ ਸੰਜੈ ਭਾਟਿਆ, ਰਾਜਸਭਾ ਸਾਂਸਦ ਕ੍ਰਿਸ਼ਣ ਲਾਲ ਪੰਵਾਰ, ਵਿਧਾਇਕ ਪ੍ਰਮੋਦ ਕੁਮਾਰ ਵਿਜ, ਹਰਵਿੰਦਰ ਕਲਿਆਣ, ਇੰਡੀਅਨ ਆਇਲ ਦੇ ਚੇਅਰਮੈਨ ਸ੍ਰੀਕਾਂਤ ਮਾਙਵ ਵੈਧ ਅਤੇ ਹੋਰ ਮਹਿਮਾਨ ਮੌਜੂਦ ਰਹੇ।