21-04-2023(ਪ੍ਰੈਸ ਕੀ ਤਾਕਤ)-CBSE 10,12 ਦੀਆਂ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਅੱਪਡੇਟ ਹੈ। ਸੀਬੀਐਸਈ ਬੋਰਡ ਦਾ ਨਤੀਜਾ ਜਾਰੀ ਕਰਨ ਵਿੱਚ ਹੋਰ ਸਮਾਂ ਲੱਗੇਗਾ। ਫਿਲਹਾਲ 10ਵੀਂ, 12ਵੀਂ ਦੇ ਨਤੀਜੇ ਕੁਝ ਦਿਨਾਂ ‘ਚ ਐਲਾਨਣੇ ਮੁਸ਼ਕਿਲ ਹਨ। ਕਿਹਾ ਜਾ ਰਿਹਾ ਹੈ ਕਿ ਨਤੀਜੇ ਜੂਨ ਦੇ ਦੂਜੇ ਹਫਤੇ ਐਲਾਨੇ ਜਾ ਸਕਦੇ ਹਨ।
ਹਾਲਾਂਕਿ ਕੁਝ ਵਿਸ਼ਿਆਂ ਦਾ ਮੁਲਾਂਕਣ ਅਜੇ ਸ਼ੁਰੂ ਹੋਇਆ ਹੈ, ਜਿਸ ਵਿੱਚ ਵੀ ਸਮਾਂ ਲੱਗੇਗਾ। ਹੁਣ ਜੇਕਰ ਇਸ ਨੂੰ ਆਧਾਰ ਬਣਾਇਆ ਜਾਵੇ ਤਾਂ ਹਾਲ ਦੀ ਘੜੀ ਨਤੀਜੇ ਸਾਹਮਣੇ ਆਉਣੇ ਔਖੇ ਲੱਗ ਰਹੇ ਹਨ। ਹਾਲਾਂਕਿ, ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੀਬੀਐਸਈ 10ਵੀਂ, 12ਵੀਂ ਦੇ ਨਤੀਜੇ ਦੀ ਮਿਤੀ 2023 ਦੀ ਜਾਂਚ ਕਰਨ ਲਈ ਸਿਰਫ਼ ਅਤੇ ਸਿਰਫ਼ ਬੋਰਡ ਦੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਭਰੋਸਾ ਕਰਨ।