ਪਟਿਆਲਾ ,ਸਨੌਰ ਜਗਜੀਤ ਸਿੰਘ (ਜੱਗੀ),01-05-2023(ਪ੍ਰੈਸ ਕੀ ਤਾਕਤ)– ਹਲਕਾ ਸਨੌਰ ਦੇ ਪਿੰਡ ਬੱਤੀ ਦਾ ਰੋਡ ਕਿਨਾਰੇ ਬਣਿਆ ਛੱਪੜ ਦੁਆਲੇ ਚਾਰ ਦੀਵਾਰੀ ਨਾ ਹੋਣ ਕਰਕੇ ਦੇ ਰਿਹਾ ਹਾਦਸਿਆ ਨੂੰ ਸਦਾ , ਛੱਪੜ ਨੇੜਿਓ ਲੰਘਦਾ ਰੋਡ ਪਟਿਆਲਾ ਸਨੌਰ ਤੋਂ ਸਿੱਧਾ ਹਰਿਆਣਾ ਦੇ ਅੰਬਾਲਾ ਸ਼ਹਿਰ ਨਾਲ ਲਿੰਕ ਏ,,ਰੋਡ ਤੇ ਸਕੂਲੀ ਬੱਸਾਂ ਤੇ ਬੱਸ ਸਟੈਂਡ ਪਟਿਆਲਾ ਜਾਣ ਵਾਲਿਆਂ ਬੱਸਾਂ ਵੀ ਚਲਦੀਆਂ ਨੇ, ਛੱਪੜ ਦੇ ਨੇੜੇ ਬੈਂਕ ਤੇ ਕੁਝ ਦੁਕਾਨਾਂ ਵੀ ਮੌਜੂਦ ਨੇ ,ਛੱਪੜ ਕਾਫੀ ਡੂੰਘਾ ਤੇ ਗੰਦੇ ਪਾਣੀ ਨਾਲ ਭਰਿਆ ਰਹਿੰਦਾ ਹੈ । ਇਸ ਛੱਪੜ ਦੀ ਚਾਰ ਦੀਵਾਰੀ ਨਾ ਹੋਣ ਕਾਰਨ ਕਦੇ ਵੀ ਕੋਈ ਹਾਦਸਾ ਹੋ ਸਕਦਾ ਹੈ ਪਹਿਲਾ ਕਾਂਗਰਸ ਦੀ ਸਰਕਾਰ ਵੇਲੇ ਵੀ ਇਸ ਛੱਪੜ ਦੀ ਚਾਰ ਦੀਵਾਰੀ ਵੱਲ ਕੋਈ ਧਿਆਨ ਨਹੀ ਦਿੱਤਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਵੀ ਏਸ ਰੋਡ ਕਿਨਾਰੇ ਬਣੇ ਛੱਪੜ ਨੂੰ ਚਾਰ ਦੀਵਾਰੀ ਬਣਾਊਣ ਦੇ ਮਸਲੇ ਤੇ ਅਣਦੇਖਾ ਕੀਤਾ ਜਾ ਰਿਹਾ ਹੈ ।