Friday, July 24, 2026

Tag: punjab news

ਯੂਨਾਈਟਿਡ ਸਿੱਖ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਵਿੱਚ ਰਾਹਤ ਕਾਰਜ ਜ਼ੋਰਾਂ ਤੇ

ਯੂਨਾਈਟਿਡ ਸਿੱਖ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਵਿੱਚ ਰਾਹਤ ਕਾਰਜ ਜ਼ੋਰਾਂ ਤੇ

ਚੰਡੀਗੜ੍ਹ 2 ਸਤੰਬਰ, 2025                          ਯੂਨਾਈਟਿਡ ਸਿੱਖ, ਜੋ ਕਿ ਸੰਯੁਕਤ ਰਾਸ਼ਟਰ (UN) ਨਾਲ ਸੰਬੰਧਤ ਅਮਰੀਕਾ ਅਧਾਰਿਤ ਐਡਵੋਕੇਸੀ ਗਰੁੱਪ ਹੈ, 13 ਅਗਸਤ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਹੜ੍ਹ ਰਾਹਤ ਕਾਰਜ ਚਲਾ ਰਿਹਾ ਹੈ, ਜਦੋਂ ਸਭ ਤੋਂ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਖੇਤਰਾਂ ਵਿੱਚ ਪਾਣੀ ਦਾਖਲ ਹੋਇਆ ਸੀ।                          "ਸਾਡੇ ਸੰਗਠਨ ਵੱਲੋਂ ਇਸ ਵੇਲੇ ਅਜਨਾਲਾ, ਡੇਰਾ ਬਾਬਾ ਨਾਨਕ, ਰਮਦਾਸ, ਗੁਰਦਾਸਪੁਰ ਅਤੇ ਫਿਰੋਜ਼ਪੁਰ ਵਿੱਚ ਰਾਹਤ ਕੈਂਪ ਚਲਾਏ ਜਾ ਰਹੇ ਹਨ," ਪੰਜਾਬ ਵਿੱਚ ਯੂਨਾਈਟਿਡ ਸਿੱਖਸ ਦੀ ਪ੍ਰਤੀਨਿਧਤਾ ਕਰਦੇ ਅਤੇ ਰਾਹਤ ਕਾਰਜਾਂ ਦਾ ਚਲਾ ਰਹੇ ਅਮ੍ਰਿਤਪਾਲ ਸਿੰਘ ਨੇ ਕਿਹਾ।                        ਉਨ੍ਹਾਂ ਕਿਹਾ ਕਿ, "ਅਸੀਂ ਹਜ਼ਾਰਾਂ ਪਰਿਵਾਰਾਂ ਨੂੰ ਹੜ ਦੇ ਪਾਣੀ ਵਿੱਚ ਡੁੱਬੇ ਪਿੰਡਾਂ ਤੋਂ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ ਹੈ, ਖ਼ਾਸ ਕਰਕੇ ਗੁਰਦੁਆਰਿਆਂ, ਧਰਮਸ਼ਾਲਾ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਅਤੇ ਨਾਲ ਹੀ  ਲੰਗਰ ਦੀ ਸੇਵਾ ਵੀ ਕਰ ਰਹੇ ਹਾਂ। ਦਿਨ-ਰਾਤ ਕਰੀਬ ਇੱਕ ਦਰਜਨ ਕਿਸ਼ਤੀਆਂ ਚਲ ਰਹੀਆਂ ਹਨ, ਜੋ ਹੜ੍ਹ ਪੀੜਤਾਂ ਨੂੰ 15 ਫੁੱਟ ਤੱਕ ਡੁੱਬੇ ਇਲਾਕਿਆਂ ਤੋਂ ਕੱਢ ਰਹੀਆਂ ਹਨ। ਪਿੰਡ ਵਾਸੀ ਕਹਿ ਰਹੇ ਹਨ ਕਿ ਇਹ ਸਥਿਤੀ 1988 ਦੇ ਹੜ੍ਹ ਨਾਲੋਂ ਵੀ ਭਿਆਨਕ ਹੈ।"                      ਫਿਰੋਜ਼ਪੁਰ ਵਿੱਚ ਸੇਵਾ ਨਿਭਾ ਰਹੇ ਯੂਨਾਈਟਿਡ ਸਿੱਖਸ ਦੇ ਸੇਵਾਦਾਰ ਸਰਦਾਰ ਦੇਵਿੰਦਰ ਸਿੰਘ ਨੇ ਕਿਹਾ, "ਅਸੀਂ ਇਸ ਵੇਲੇ ਬਚਾਅ ਕਾਰਜਾਂ ਵਿੱਚ ਰੁਝੇ ਹੋਏ ਹਾ, ਅਤੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਰੂਰੀ ਦਵਾਈਆਂ ਅਤੇ ਤਾਜ਼ਾ ਬਣਿਆ ਹੋਇਆ  ਖਾਣੇ ਲੋਕਾਂ ਤਕ ਪਹੁੰਚ ਰਹੇ ਹਾਂ                        ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ, "ਜਦੋਂ  ਹੜ ਦੇ ਪਾਣੀ ਦਾ ਪੱਧਰ  ਘਟੇਗਾ ਤਾਂ ਸਾਡਾ ਧਿਆਨ ਸਾਬਣ, ਡਿਟਰਜੈਂਟ, ਮੱਛਰ ਭਜਾਉਣ ਵਾਲੀਆਂ ਦਵਾਈਆਂ ਅਤੇ ਮੱਛਰਦਾਨੀਆਂ ਪ੍ਰਦਾਨ ਕਰਨ ‘ਤੇ ਹੋਵੇਗਾ, ਕਿਉਂਕਿ ਪਾਣੀ ਘੱਟਣ ਤੋਂ ਬਾਅਦ ਮਹਾਂਮਾਰੀਆਂ ਦੇ ਫੈਲਣ ਦਾ ਖ਼ਤਰਾ ਬਣਦਾ ਹੈ ਜੋ ਹੜ੍ਹ ਨਾਲੋਂ ਵੀ ਗੰਭੀਰ ਹੋ ਸਕਦਾ ਹੈ।"                               ਡੇਰਾ ਬਾਬਾ ਨਾਨਕ ਵਿੱਚ ਸੇਵਾਦਾਰਾਂ ਦੇ ਅਨੁਸਾਰ, ਯੂਨਾਈਟਿਡ ਸਿੱਖ ਵੱਲੋਂ ਡੀਫਾਗਿੰਗ ਮਸ਼ੀਨਾਂ ਦੀ ਵੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਮੱਛਰਾਂ ਅਤੇ ਹੋਰ ਕੀੜਿਆਂ ਦੇ ਪੈਦਾ ਹੋਣ ਨੂੰ ਰੋਕਣ ਲਈ ਛਿੜਕਾਅ ਕੀਤਾ ਜਾ ਸਕੇ।                               ਸਰਦਾਰ ...

ਸਾਬਕਾ ਸੰਸਦ ਸ਼੍ਰੀਮਤੀ ਪ੍ਰਨੀਤ ਕੌਰ ਨੇ ‘ਆਪ’ ਸਰਕਾਰ ਦੀ ‘ਬਦਲਾਖ਼ੋਰੀ ਦੀ ਰਾਜਨੀਤੀ’ ਅਤੇ ਪੁਲਿਸ ਦੀ ਦੁਰਵਰਤੋਂ ਦੀ ਨਿਖੇਧੀ ਕੀਤੀ

ਸਾਬਕਾ ਸੰਸਦ ਸ਼੍ਰੀਮਤੀ ਪ੍ਰਨੀਤ ਕੌਰ ਨੇ ‘ਆਪ’ ਸਰਕਾਰ ਦੀ ‘ਬਦਲਾਖ਼ੋਰੀ ਦੀ ਰਾਜਨੀਤੀ’ ਅਤੇ ਪੁਲਿਸ ਦੀ ਦੁਰਵਰਤੋਂ ਦੀ ਨਿਖੇਧੀ ਕੀਤੀ

ਪਟਿਆਲਾ, 21 ਅਗਸਤ 2025 ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਸ਼੍ਰੀਮਤੀ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ...

ਪੰਜਾਬ ਪੁਲਿਸ ਮੁਲਾਜਮ ਦੀ ਗੁੰਡਾਗਰਦੀ ਤੋਂ ਤੰਗ ਆ ਕੇ ਦੋਵੇਂ ਭਰਾਵਾਂ ਨੇ ਸਲਫਾਸ ਨਿਗਲ ਕੇ ਕੀਤੀ ਆਤਮਹੱਤਿਆ

ਪੰਜਾਬ ਪੁਲਿਸ ਮੁਲਾਜਮ ਦੀ ਗੁੰਡਾਗਰਦੀ ਤੋਂ ਤੰਗ ਆ ਕੇ ਦੋਵੇਂ ਭਰਾਵਾਂ ਨੇ ਸਲਫਾਸ ਨਿਗਲ ਕੇ ਕੀਤੀ ਆਤਮਹੱਤਿਆ

ਪੁਲਿਸ ਮੁਲਾਜਮ ਨੇ ਬੁਰੀ ਤਰਾਂ ਕੁਟਿਆ, ਨਸ਼ੇ ਦਾ ਝੁਠਾ ਪਰਚਾ ਪਾਉਣ ਦੀ ਦਿੱਤੀ ਧਮਕੀ ਮ੍ਰਿਤਕ ਭਰਾਵਾਂ ਨੇ ਮੋਤ ਤੋਂ ਪਹਿਲਾਂ ...

ਸਮਾਣਾ ਸ਼ਹਿਰ ਨੂੰ ਹੋਰਨਾਂ ਸ਼ਹਿਰਾਂ ਨਾਲ ਜੋੜਦੀਆਂ ਸੜਕਾਂ ‘ਤੇ ਸਕੂਲ ਲੱਗਣ ਤੇ ਛੁੱਟੀ ਸਮੇਂ ਭਾਰੀ ਵਾਹਨਾਂ ‘ਤੇ ਪਾਬੰਦੀ ਸਬੰਧੀ ਹੁਕਮ ਜਾਰੀ

ਪਟਿਆਲਾ, 23 ਜੁਲਾਈ:           ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਮਾਣਾ-ਪਟਿਆਲਾ ਸੜਕ (ਐਸ.ਐਚ-10) ਪਸਿਆਣਾ ਚੌਂਕੀ ਤੱਕ, ਸਮਾਣਾ-ਪਾਤੜਾਂ ਰੋਡ ਪਿੰਡ ਕਕਰਾਲਾ ਤੱਕ, ਸਮਾਣਾ-ਭਵਾਨੀਗੜ ਰੋਡ ਪਿੰਡ ਫਤਿਹਗੜ ਛੰਨਾਂ ਤੱਕ ਅਤੇ ਸਮਾਣਾ-ਚੀਕਾ ਰੋਡ ਸੇਂਟ ਲਾਰੇਂਸ ਸਕੂਲ ਤੱਕ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰੀ ਵਾਹਨਾਂ (ਟਿੱਪਰ, ਟਰੱਕ ਆਦਿ) ਦੇ ਅੰਦਰ ਆਉਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 8 ਸਤੰਬਰ 2025 ਤੱਕ ਲਾਗੂ ਰਹਿਣਗੇ।           ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਮਾਣਾ ਸ਼ਹਿਰ ਦੇ ਬੱਚੇ ਪੜਾਈ ਕਰਨ ਲਈ ਸਮਾਣਾ ਸ਼ਹਿਰ ਤੋਂ ਬਾਹਰ ਜਿਵੇਂ ਕਿ ਪਟਿਆਲਾ ਸ਼ਹਿਰ, ਪਾਤੜਾਂ ਰੋਡ 'ਤੇ, ਪਟਿਆਲਾ ਰੋਡ 'ਤੇ, ਭਵਾਨੀਗੜ ਰੋਡ ਅਤੇ ਚੀਕਾ ਰੋਡ ਤੇ ਬਣੇ ਵੱਖ ਵੱਖ ਸਕੂਲਾਂ ਵਿੱਚ ਸਕੂਲ ਬੱਸ ਜਾਂ ਵੈਨਾਂ ਰਾਹੀਂ ਜਾਂਦੇ ਹਨ। ਇਨ੍ਹਾਂ ਸੜਕਾਂ ਤੇ ਭਾਰੀ ਵਾਹਨ ਚੱਲਣ ਕਾਰਨ ਹਰ ਸਮੇਂ ਕੋਈ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੇ ਹਲਾਤਾਂ ਨਾਲ ਅਮਨ ਕਾਨੂੰਨ ਦੀ ਸਥਿਤੀ ਦੇ ਖਰਾਬ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ।

ਏ.ਡੀ.ਸੀ. ਵੱਲੋਂ ਡੇਂਗੂ ਦੀ ਰੋਕਥਾਮ ਲਈ ਲਗਾਤਾਰ ਫੌਗਿੰਗ ਕਰਵਾਉਣ ਦੇ ਆਦੇਸ਼

ਏ.ਡੀ.ਸੀ. ਵੱਲੋਂ ਡੇਂਗੂ ਦੀ ਰੋਕਥਾਮ ਲਈ ਲਗਾਤਾਰ ਫੌਗਿੰਗ ਕਰਵਾਉਣ ਦੇ ਆਦੇਸ਼

ਪਟਿਆਲਾ, 26 ਜੂਨ:           ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਪਟਿਆਲਾ ਜ਼ਿਲ੍ਹੇ ਦੀਆਂ ਸਮੂਹ ਮਿਊਂਸੀਪਲ ਕਮੇਟੀਆਂ ਦੇ ਈ.ਓਜ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਡੇਂਗੂ ਦੀ ਰੋਕਥਾਮ ਲਈ ਆਪਣੇ-ਆਪਣੇ ਖੇਤਰਾਂ ਵਿੱਚ ਲਗਾਤਾਰ ਫੌਗਿੰਗ ਕਰਵਾਉਣ ਅਤੇ ਜ਼ਿਲ੍ਹੇ ਵਿੱਚ ਪਏ ਖਾਲੀ ਪਲਾਟਾਂ ਦੇ ਮਾਲਕ ਨੂੰ ਵੀ ਨੋਟਿਸ ਕਰਨ ਕਿ ਉਹ ਪਲਾਟਾਂ ਦੀ ਸਫ਼ਾਈ ਕਰਵਾਉਣਾ ਯਕੀਨੀ ਬਣਾਉਣ। ਏ.ਡੀ.ਸੀ. ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਵਿੱਚ ਡੇਂਗੂ ਦੀ ਸਮੀਖਿਆ ਲਈ ਸਿਹਤ ਅਤੇ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰੇ ਰਹੇ ਸਨ। ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਤਹਿਤ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤੇ ਹੁਣ ਜਾਗਰੂਕਤਾ ਦੇ ਨਾਲ ਨਾਲ ਡੇਂਗੂ ਦਾ ਲਾਰਵਾ ਮਿਲਣ ਵਾਲੇ ਘਰਾਂ ਦੇ ਚਲਾਨ ਵੀ ਕੀਤੇ ਜਾਣ ਤਾਂ ਕਿ ਜ਼ਿਲ੍ਹਾ ਵਾਸੀ ਸਫ਼ਾਈ ਪ੍ਰਤੀ ਹੋਰ ਸੁਚੇਤ ਹੋ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਪਏ ਖਾਲੀ ਪਲਾਟਾਂ ਦੀ ਸਫ਼ਾਈ ਲਈ ਪਲਾਟ ਮਾਲਕਾਂ ਨੂੰ ਨੋਟਿਸ ਕੀਤਾ ਜਾਵੇ ਅਤੇ ਜੇਕਰ ਕੋਈ ਮਾਲਕ ਆਪਣੇ ਖਾਲੀ ਪਏ ਪਲਾਟ ਦੀ ਸਾਫ਼ ਸਫ਼ਾਈ ਨਹੀਂ ਕਰਵਾਉਂਦਾ ਹੈ ਤਾਂ ਸਬੰਧਤ ਵਿਭਾਗ ਸਫ਼ਾਈ ਸਬੰਧੀ ਖਰਚੇ ਦੀ ਰਿਕਵਰੀ ਨਿਯਮਾਂ ਅਨੁਸਾਰ ਉਸ ਪਲਾਟ ਦੇ ਮਾਲਕ ਤੋਂ ਕਰੇਗਾ। ਉਨ੍ਹਾਂ ਪਾਣੀ ਤੇ ਸੀਵਰੇਜ ਦੇ ਅਣ ਅਧਿਕਾਰਤ ਕੁਨੈਕਸ਼ਨਾਂ ਨੂੰ ਕੱਟਣ ਲਈ ਵੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਅਣ ਅਧਿਕਾਰਤ ਕੁਨੈਕਸ਼ਨਾਂ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਇਸ ਲਈ ਜ਼ਿਲ੍ਹੇ ਦੇ ਅਣ ਅਧਿਕਾਰਤ ਕੁਨੈਸ਼ਨ ਤੁਰੰਤ ਕੱਟੇ ਜਾਣ।           ਇਸ ਦੌਰਾਨ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਆਪਣੇ ਘਰ ਅਤੇ ਆਸ-ਪਾਸ ਖੜੇ ਸਾਫ਼ ਪਾਣੀ ਦੇ ਸਰੋਤਾ ਨੂੰ ਸੁੱਕਾ ਰੱਖਿਆ ਜਾਵੇ ਅਤੇ ਘਰ ਅੰਦਰ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟ੍ਰੇਆਂ ਅਤੇ ਹੋਰ ਪਾਣੀ ਦੇ ਭਾਂਡਿਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸੁੱਕਾ ਰੱਖਿਆ ਜਾਵੇ ਅਤੇ ਪਾਣੀ ਵਾਲੇ ਭਾਂਡਿਆਂ ਨੂੰ ਢੱਕ ਕੇ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਦਿਨ ਸਮੇਂ ਆਮ ਤੌਰ 'ਤੇ ਬਾਂਹਾਂ, ਲੱਤਾਂ, ਗਰਦਨ ਅਤੇ ਕੰਨਾਂ 'ਤੇ ਕੱਟਦਾ ਹੈ ਇਸ ਲਈ ਡੇਂਗੂ ਤੋਂ ਬਚਾਅ ਲਈ ਆਪਣੇ ਸਰੀਰ ਨੂੰ ਢੱਕ ਕੇ ਰੱਖੋ ਅਤੇ ਆਪਣੇ ਘਰ ਦੀਆਂ ਖਿੜਕੀਆਂ ਨੂੰ ਚੰਗੀ ਤਰਾਂ ਬੰਦ ਰੱਖੋਂ।           ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੋਰ ਵਿਭਾਗਾਂ ਦੀ ਸਹਾਇਤਾ ਨਾਲ ਜ਼ਿਲ੍ਹੇ ਦੇ 2,81,475 ਘਰਾਂ ਵਿੱਚ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਹੈ ਤੇ ਇਹ ਮੁਹਿੰਮ ਹਰ ਸ਼ੁੱਕਰਵਾਰ ਵੱਡੀ ਪੱਧਰ 'ਤੇ ਚਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਜਿਥੇ ਘਰਾਂ ਵਿੱਚ ਜਾਕੇ ਜਾਂਚ ਕਰ ਰਹੀਆਂ ਹਨ ਉਥੇ ਹੀ ਆਮ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਨਗਰ ਨਿਗਮ, ਸਿਹਤ ਵਿਭਾਗ ਸਮੇਤ ਜ਼ਿਲ੍ਹੇ ਦੇ ਸਮੂਹ ਕਾਰਜਸਾਧਕ ਅਫ਼ਸਰ ਮੌਜੂਦ ਸਨ।

Page 2 of 190 1 2 3 190

Welcome Back!

Login to your account below

Retrieve your password

Please enter your username or email address to reset your password.