No Result
View All Result
Wednesday, July 30, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਇੱਕ ਹਫ਼ਤੇ ਅੰਦਰ ਫੀਲਡ ‘ਚ ਉਤਰਨਗੇ ਸੁਨੀਲ ਜਾਖੜ

admin by admin
July 13, 2023
in BREAKING, CHANDIGARH, COVER STORY, PUNJAB
0
मिलीभगत करके बॉर्डर क्षेत्रों के फंड रोके बैठी है मोदी सरकार:जाखड़
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ,13 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਪੰਜਾਬ ਭਾਜਪਾ ਪ੍ਰਧਾਨ ਦਾ ਰਸਮੀ ਤੌਰ ’ਤੇ ਕਾਰਜਭਾਰ ਸੰਭਾਲਣ ਤੋਂ ਬਾਅਦ ਸੁਨੀਲ ਜਾਖੜ ਇੱਕ ਹਫ਼ਤੇ ਅੰਦਰ ਫੀਲਡ ‘ਚ ਉਤਰਨ ਜਾ ਰਹੇ ਹਨ। ਜ਼ਿੰਮੇਵਾਰੀ ਮਿਲਣ ਦੀ ਨਵੀਂ ਊਰਜਾ ਨਾਲ ਉਹ ਸੂਬੇ ਦੇ ਸਾਰੇ ਲੋਕ ਸਭਾ ਹਲਕਿਆਂ ਦਾ ਦੌਰਾ ਕਰਨਗੇ ਅਤੇ ਸਥਾਨਕ ਪਾਰਟੀ ਨੇਤਾਵਾਂ ਨਾਲ ਬੈਠਕ ਕਰਨਗੇ। ਇਨ੍ਹਾਂ ਬੈਠਕਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਲੋਕ ਸਭਾ ਹਲਕਿਆਂ ਅਨੁਸਾਰ ਆਉਂਦੇ ਜ਼ਿਲ੍ਹਿਆਂ ਦੀਆਂ ਟੀਮਾਂ, ਮੋਰਚਿਆਂ ਦੇ ਜ਼ਿਲ੍ਹਾ ਨੇਤਾਵਾਂ ਆਦਿ ਨਾਲ ਬੈਠਕਾਂ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਉਹ ਲੋਕ ਸਭਾ ਹਲਕਿਆਂ ਦੇ ਵੱਖ-ਵੱਖ ਸਮਾਜਿਕ ਅਤੇ ਵਪਾਰਕ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕਰ ਕੇ ਹਲਕਿਆਂ ਦੀ ਅਸਲੀ ਸਥਿਤੀ ਅਤੇ ਮੁੱਦਿਆਂ ਬਾਰੇ ਫੀਡਬੈਕ ਲੈਣਗੇ। ਆਪਣੇ ਲੰਬੇ ਸਿਆਸੀ ਤਜੁਰਬੇ ਨੂੰ ਹੁਣ ਭਾਜਪਾ ਨਾਲ ਵੰਡਣ ਵਾਲੇ ਜਾਖੜ ਲਾਈਨ ਤੋਂ ਹਟ ਕੇ ਪ੍ਰਯੋਗ ਕਰਨ ਦੇ ਮੂਡ ‘ਚ ਹਨ। ਜਿਸ ਤਰੀਕੇ ਨਾਲ ਪੁਰਾਣੇ ਭਾਜਪਾ ਨੇਤਾਵਾਂ ਨੂੰ ਦਰਕਿਨਾਰ ਕਰ ਕੇ ਜਾਖੜ ਨੂੰ ਪ੍ਰਧਾਨ ਬਣਾਇਆ ਗਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਭਾਜਪਾ ਲੀਡਰਸ਼ਿਪ ਸਮਝ ਗਈ ਸੀ ਕਿ ਉਨ੍ਹਾਂ ਕੋਲ ਸੰਗਠਨ ‘ਚ ਜਾਖੜ ਵਰਗੇ ਕੱਦ ਦਾ ਨੇਤਾ ਨਹੀਂ ਹੈ।ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ਆਪਣੀ ਪਹਿਲੀ ਹੀ ਸਿਆਸੀ ਸਰਗਰਮੀ ਲੋਕ ਸਭਾ ਹਲਕਿਆਂ ਦੇ ਦੌਰਿਆਂ ਦੇ ਜ਼ਰੀਏ ਸਾਫ਼ ਕਰਨ ਦੇ ਪਿੱਛੇ ਉਨ੍ਹਾਂ ਦੀ ਸੋਚ ਸ਼ਾਇਦ ਇਹੀ ਹੈ ਕਿ ਲਗਭਗ 10 ਮਹੀਨਿਆਂ ਬਾਅਦ ਹੀ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇੰਨੇ ਘੱਟ ਸਮੇਂ ‘ਚ ਸਾਰੇ 13 ਲੋਕ ਸਭਾ ਹਲਕਿਆਂ ‘ਚ ਵਰਕਰਾਂ ਨਾਲ ਉਹ ਗਲੀ-ਗਲੀ ਦਸਤਕ ਦੇਣਗੇ। ਲੋਕ ਸਭਾ ਚੋਣਾਂ ਲਈ ਉਮੀਦਵਾਰੀ ’ਤੇ ਮੋਹਰ ਚਾਹੇ ਸੀਨੀਅਰ ਰਾਸ਼ਟਰੀ ਨੇਤਾਵਾਂ ਦਾ ਸੰਸਦੀ ਬੋਰਡ ਲਗਾਉਂਦਾ ਹੋਵੇ ਪਰ ਪੰਜਾਬ ਦੇ ਉਮੀਦਵਾਰਾਂ ਦੀ ਚੋਣ ‘ਚ ਜਾਖੜ ਦੀ ਬਤੌਰ ਪ੍ਰਧਾਨ ਖ਼ਾਸ ਭੂਮਿਕਾ ਰਹੇਗੀ। ਉਹ ਖ਼ੁਦ ਮੈਦਾਨ ‘ਚ ਉਤਰ ਕੇ ਜਿੱਤ ‘ਚਸਮਰਥਾਵਾਨ ਦਾਅਵੇਦਾਰਾਂ ਬਾਰੇ ਫੀਡਬੈਕ ਇਕੱਠਾ ਕਰਨਾ ਚਾਹੁੰਦੇ ਹਨ। ਨਾਲ ਹੀ ਲੋਕਾਂ ਦੀ ਨਬਜ਼ ਵੀ ਪਛਾਨਣਾ ਚਾਹੁੰਦੇ ਹਨ। ਇਸ ਕਾਰਨ ਉਨ੍ਹਾਂ ਨੇ ਲੋਕ ਸਭਾ ਹਲਕਿਆਂ ਦੇ ਦੌਰਿਆਂ ਤੋਂ ਇਹ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਹੈ।
ਜਾਖੜ ਦੇ ਅਹੁਦਾ ਸੰਭਾਲਣ ਸਮੇਂ ਕਰੀਬ ਸਾਰੇ ਪ੍ਰਮੁੱਖ ਪਾਰਟੀ ਨੇਤਾ ਮੌਜੂਦ ਰਹੇ। ਇਨ੍ਹਾਂ ਦੀ ਹਾਜ਼ਰੀ ਨੇ ਇਹ ਸੰਦੇਸ਼ ਤਾਂ ਦਿੱਤਾ ਕਿ ਜਾਖੜ ਦੀ ਪ੍ਰਧਾਨਗੀ ਨਾਲ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਭਾਜਪਾ ‘ਚ 14 ਮਹੀਨਿਆਂ ਦੌਰਾਨ ਜਾਖੜ ਪਾਰਟੀ ਨੇਤਾਵਾਂ ਦੀ ਨਬਜ਼ ਤਾਂ ਪਛਾਣ ਹੀ ਚੁੱਕੇ ਹਨ। ਉਹ ਬਿਹਤਰ ਜਾਣਦੇ ਹਨ ਕਿ ਕੌਣ ਪਾਰਟੀ ਨੇਤਾ ਖ਼ੁਦ ਜਾਂ ਆਪਣੇ ਖ਼ਾਸਮ ਖ਼ਾਸ ਲੋਕਾਂ ਦੇ ਜ਼ਰੀਏ ਉਨ੍ਹਾਂ ਦੇ ਰਾਹ ‘ਚ ਰੋੜੇ ਅਟਕਾ ਸਕਦਾ ਹੈ। ਪਰ ਕਾਂਗਰਸ ‘ਚ ਵਿਧਾਇਕ ਦਲ ਦੇ ਨੇਤਾ ਅਤੇ ਫਿਰ ਪ੍ਰਦੇਸ਼ ਪ੍ਰਧਾਨ ਰਹਿੰਦੇ ਮਿਲੇ ਤਜੁਰਬੇ ਨਾਲ ਉਹ ਭਾਜਪਾ ‘ਚ ਵੀ ਸੰਗਠਨ ’ਤੇ ਪਕੜ ਬਣਾ ਲੈਣਗੇ, ਅਜਿਹੀ ਉਮੀਦ ਹੈ। ਉਂਝ ਵੀ ਜਿਸ ਤਰ੍ਹਾਂ ਨਾਲ ਪਾਰਟੀ ਦੇ ਕੌਮੀ ਲੀਡਰਸ਼ਿਪ ਨੇ ਉਨ੍ਹਾਂ ’ਤੇ ਭਰੋਸਾ ਜਤਾਇਆ ਹੈ, ਉਸ ਤੋਂ ਬਾਅਦ ਇਸ ਗੱਲ ਦਾ ਸ਼ੱਕ ਘੱਟ ਹੀ ਹੈ ਕਿ ਕੋਈ ਕੌਮੀ ਲੀਡਰਸ਼ਿਪ ਦੇ ਇਸ ਫ਼ੈਸਲੇ ਦੀ ਖ਼ਿਲਾਫ਼ਤ ਕਰੇ।ਸੁਨੀਲ ਜਾਖੜ ਦੇ ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ਵਿਰੋਧੀ ਦਲਾਂ ‘ਚ ਕਾਂਗਰਸ ‘ਚ ਸਭ ਤੋਂ ਜ਼ਿਆਦਾ ਖਲਬਲੀ ਮਚੀ ਹੋਈ ਹੈ, ਜਿਸ ਤਰੀਕੇ ਨਾਲ ਜਾਖੜ ਨੂੰ ਕਾਂਗਰਸ ‘ਚ ਹਾਸ਼ੀਏ ’ਤੇ ਧੱਕਿਆ ਗਿਆ ਸੀ, ਉਨ੍ਹਾਂ ਦੀ ਉਹ ਟੀਸ ਘੱਟ ਨਹੀਂ ਹੋਈ ਹੈ। ਅਜਿਹੇ ‘ਚਆਮ ਆਦਮੀ ਪਾਰਟੀ ਦੀ ਬਜਾਏ ਕਾਂਗਰਸ ਹੀ ਜਾਖੜ ਦੇ ਨਿਸ਼ਾਨੇ ’ਤੇ ਰਹੇਗੀ। ਇਸ ਤੋਂ ਇਲਾਵਾ ਜਾਖੜ ਕਰੀਬ 50 ਸਾਲ ਤੋਂ ਕਾਂਗਰਸ ‘ਚ ਰਹੇ ਹਨ, ਇਸ ਲਈ ਕਾਂਗਰਸ ਦੀ ਹਰ ਰਣਨੀਤੀ ਤੋਂ ਵੀ ਬਖੂਬੀ ਵਾਕਿਫ਼ ਹਨ। ਪ੍ਰਧਾਨਗੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਹੀ ਸੰਬੋਧਨ ‘ਚ ਉਨ੍ਹਾਂ ਕਥਿਤ ਧਰਮ ਨਿਰਪੱਖਤਾ ਦਾ ਜ਼ਿਕਰ ਕਰਕੇ ਸਿੱਧੇ ਕਾਂਗਰਸ ’ਤੇ ਵਾਰ ਕੀਤਾ ਸੀ। ਸੂਬਾ ਕਾਂਗਰਸ ਨੇਤਾ ਚਾਹੇ ਕਾਂਗਰਸ ਛੱਡਣ ਤੋਂ ਬਾਅਦ ਤੋਂ ਜਾਖੜ ’ਤੇ ਜ਼ੁਬਾਨੀ ਹਮਲੇ ਕਰਦੇ ਰਹੇ ਹੋਣ ਪਰ ਕਾਂਗਰਸ ਦੀ ਅਸਲ ਪ੍ਰੀਖਿਆ ਹੁਣ ਹੋਵੇਗੀ। ਆਪਣੇ ਨੇਤਾਵਾਂ ਨੂੰ ਨਾਲ ਜੋੜੇ ਰੱਖਣ ਦਾ ਦਬਾਅ ਕਾਂਗਰਸ ਦੀ ਸੂਬਾ ਟੀਮ ’ਤੇ ਵੱਧ ਗਿਆ ਹੈ। ਜਾਖੜ ਪਹਿਲਾਂ ਵੀ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਨੂੰ ਭਾਜਪਾ ‘ਚ ਸ਼ਾਮਲ ਕਰਵਾਉਣ ‘ਚ ਕਾਮਯਾਬ ਭੂਮਿਕਾ ਨਿਭਾਅ ਚੁੱਕੇ ਹਨ। ਹੁਣ ਭਾਜਪਾ ਦੀ ਕਮਾਨ ਸੰਭਾਲਣ ਦੇ ਬਾਅਦ ਕਾਂਗਰਸ ਨੂੰ ਵੱਡੀ ਸੇਂਧਮਾਰੀ ਦੀ ਸ਼ੰਕਾ ਹੈ।ਸੁਨੀਲ ਜਾਖੜ ਦੇ ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ਵਿਰੋਧੀ ਦਲਾਂ ‘ਚ ਕਾਂਗਰਸ ‘ਚ ਸਭ ਤੋਂ ਜ਼ਿਆਦਾ ਖਲਬਲੀ ਮਚੀ ਹੋਈ ਹੈ, ਜਿਸ ਤਰੀਕੇ ਨਾਲ ਜਾਖੜ ਨੂੰ ਕਾਂਗਰਸ ‘ਚ ਹਾਸ਼ੀਏ ’ਤੇ ਧੱਕਿਆ ਗਿਆ ਸੀ, ਉਨ੍ਹਾਂ ਦੀ ਉਹ ਟੀਸ ਘੱਟ ਨਹੀਂ ਹੋਈ ਹੈ। ਅਜਿਹੇ ‘ਚਆਮ ਆਦਮੀ ਪਾਰਟੀ ਦੀ ਬਜਾਏ ਕਾਂਗਰਸ ਹੀ ਜਾਖੜ ਦੇ ਨਿਸ਼ਾਨੇ ’ਤੇ ਰਹੇਗੀ। ਇਸ ਤੋਂ ਇਲਾਵਾ ਜਾਖੜ ਕਰੀਬ 50 ਸਾਲ ਤੋਂ ਕਾਂਗਰਸ ‘ਚ ਰਹੇ ਹਨ, ਇਸ ਲਈ ਕਾਂਗਰਸ ਦੀ ਹਰ ਰਣਨੀਤੀ ਤੋਂ ਵੀ ਬਖੂਬੀ ਵਾਕਿਫ਼ ਹਨ। ਪ੍ਰਧਾਨਗੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਹੀ ਸੰਬੋਧਨ ‘ਚ ਉਨ੍ਹਾਂ ਕਥਿਤ ਧਰਮ ਨਿਰਪੱਖਤਾ ਦਾ ਜ਼ਿਕਰ ਕਰਕੇ ਸਿੱਧੇ ਕਾਂਗਰਸ ’ਤੇ ਵਾਰ ਕੀਤਾ ਸੀ। ਸੂਬਾ ਕਾਂਗਰਸ ਨੇਤਾ ਚਾਹੇ ਕਾਂਗਰਸ ਛੱਡਣ ਤੋਂ ਬਾਅਦ ਤੋਂ ਜਾਖੜ ’ਤੇ ਜ਼ੁਬਾਨੀ ਹਮਲੇ ਕਰਦੇ ਰਹੇ ਹੋਣ ਪਰ ਕਾਂਗਰਸ ਦੀ ਅਸਲ ਪ੍ਰੀਖਿਆ ਹੁਣ ਹੋਵੇਗੀ। ਆਪਣੇ ਨੇਤਾਵਾਂ ਨੂੰ ਨਾਲ ਜੋੜੇ ਰੱਖਣ ਦਾ ਦਬਾਅ ਕਾਂਗਰਸ ਦੀ ਸੂਬਾ ਟੀਮ ’ਤੇ ਵੱਧ ਗਿਆ ਹੈ। ਜਾਖੜ ਪਹਿਲਾਂ ਵੀ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਨੂੰ ਭਾਜਪਾ ‘ਚ ਸ਼ਾਮਲ ਕਰਵਾਉਣ ‘ਚ ਕਾਮਯਾਬ ਭੂਮਿਕਾ ਨਿਭਾਅ ਚੁੱਕੇ ਹਨ। ਹੁਣ ਭਾਜਪਾ ਦੀ ਕਮਾਨ ਸੰਭਾਲਣ ਦੇ ਬਾਅਦ ਕਾਂਗਰਸ ਨੂੰ ਵੱਡੀ ਸੇਂਧਮਾਰੀ ਦੀ ਸ਼ੰਕਾ ਹੈ।

Post Views: 57
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #loksabha#today updatesBJPPresidentSunil Jakhar
Previous Post

ਪੰਜਾਬ ਦੇ ਇਸ ਨੈਸ਼ਨਲ ਹਾਈਵੇਅ ਵੱਲ ਨਾ ਜਾਣ ਲੋਕ, ਪ੍ਰਸ਼ਾਸਨ ਨੇ ਕੀਤੀ ਖ਼ਾਸ ਅਪੀਲ

Next Post

ਮਨਾਲੀ ਗਈ PRTC ਦੀ ਬੱਸ ਬਿਆਸ ਦਰਿਆ ”ਚ ਡੁੱਬੀ ਮਿਲੀ

Next Post
ਮਨਾਲੀ ਗਈ PRTC ਦੀ ਬੱਸ ਬਿਆਸ ਦਰਿਆ ”ਚ ਡੁੱਬੀ ਮਿਲੀ

ਮਨਾਲੀ ਗਈ PRTC ਦੀ ਬੱਸ ਬਿਆਸ ਦਰਿਆ ''ਚ ਡੁੱਬੀ ਮਿਲੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In