ਰਾਮਾਂ ਮੰਡੀ, 10 ਫਰਵਰੀ (ਰੋਮੀ ਯਾਦਵ )(ਪ੍ਰੈਸ ਕੀ ਤਾਕਤ ਬਿਊਰੋ)- ਪ੍ਰੋਂ.ਬਲਜਿੰਦਰ ਕੌਰ ਕੈਬਨਿਟ ਮੰਤਰੀ ਅਤੇ ਜ਼ਿਲ੍ਹਾ ਮੈਜਿਸਟਰੇਟ ਸ਼ੌਕਤ ਅਹਿਮਦ ਪਰੇ ਦੇ ਹੁਕਮਾਂ ਅਨੁਸਾਰ ਰਾਮਾਂ ਮੰਡੀ ਵਿਖੇ ਮਾਰਕੀਟ ਕਮੇਟੀ ਦਫ਼ਤਰ ਦੇ ਨਜ਼ਦੀਕ ਨਵੀਂ ਬਣਾਈ ਗਈ ਸਬਜ਼ੀ ਮੰਡੀ ਜਿਸਦਾ ਕੁਝ ਮਹੀਨੇ ਪਹਿਲਾਂ ਬਲਜਿੰਦਰ ਕੌਰ ਵੱਲੋਂ ਉਦਘਾਟਨ ਕੀਤਾ ਗਿਆ ਸੀ ਪਰ ਕੁਝ ਮੁਸ਼ਕਿਲਾਂ ਕਰਕੇ ਮੰਡੀ ਚਾਲੂ ਨਹੀਂ ਹੋ ਸਕੀ ਨੂੰ ਜਲਦੀ ਚਾਲੂ ਕਰਨ ਲਈ ਉੱਪ ਮੰਡਲ ਮੈਜਿਸਟਰੇਟ ਗਗਨਦੀਪ ਸਿੰਘ ਤਲਵੰਡੀ ਸਾਬੋ ਅਤੇ ਸਥਾਨਕ ਮਾਰਕੀਟ ਕਮੇਟੀ ਅਧਿਕਾਰੀਆਂ ਵੱਲੋਂ ਸਬਜ਼ੀ ਵਿਕ੍ਰੇਤਾਵਾਂ ਨਾਲ ਮਾਰਕੀਟ ਕਮੇਟੀ ਦਫ਼ਤਰ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਬਜ਼ੀ ਵਿਕ੍ਰੇਤਾਵਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਜਿਸ ਵਿਚ ਸਬਜ਼ੀ ਵਿਕ੍ਰੇਤਾਵਾਂ ਵੱਲੋਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਅਤੇ ਮਾਰਕੀਟ ਕਮੇਟੀ ਨੂੰ ਬਣਦੀ ਫੀਸ ਭਰ ਰਹੇ ਦੁਕਾਨਦਾਰਾਂ ਨੂੰ ਪਹਿਲ ਦੇ ਅਧਾਰ ਤੇ ਦੁਕਾਨਾਂ ਬਣਾ ਕੇ ਦੇਣ, ਪੀਣ ਵਾਲਾ ਸਾਫ ਪਾਣੀ, ਟੁਆਇਲਟ, ਸਫਾਈ ਆਦਿ ਦੀ ਸਹੂਲਤ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਬਜ਼ਾਰ ਵਿੱਚ ਰਿਟੇਲ ਫਰੂਟ ਦਾ ਕੰਮ ਕਰ ਰਹੇ ਦੁਕਾਨਦਾਰਾਂ ਨੇ ਵੀ ਦੁਕਾਨਾਂ ਦੇਣ ਦੀ ਮੰਗ ਕੀਤੀ। ਐਸਡੀਐਮ ਵੱਲੋਂ ਦੁਕਾਨਦਾਰਾਂ ਨੂੰ ਸਾਰੀਆਂ ਸਹੂਲਤਾਂ ਦੇਣ ਅਤੇ ਮਾਰਕੀਟ ਕਮੇਟੀ ਦੇ ਗੁਰਵਿੰਦਰ ਸਿੰਘ ਡਿਪਟੀ ਡੀਐਮਓ ਅਤੇ ਸੈਕਟਰੀ ਜਸਵੰਤ ਸਿੰਘ ਨੇ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਦੁਕਾਨਾਂ ਦੇਣ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਸਬਜ਼ੀ ਵਿਕ੍ਰੇਤਾਵਾਂ ਵੱਲੋਂ 27 ਫਰਵਰੀ ਤੋਂ ਨਵੀਂ ਸਬਜ਼ੀ ਚਾਲੂ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਦਾਰਾ ਸਿੰਘ, ਜਸਵੰਤ ਸਿੰਘ , ਵਿਪਨ ਕੁਮਾਰ, ਕਰਮਵੀਰ ਸਿੰਘ ਖੋਸਾ, ਰਜਿੰਦਰ ਸਿੰਘ, ਵਿਨੋਦ ਕੁਮਾਰ ਰਾਠੀ ਤੋਂ ਇਲਾਵਾ ਪ੍ਰਦੀਪ ਭੋਲਾ ਚਲਾਣਾ, ਮੋਨੂੰ ਛਾਬੜਾ, ਪਵਨ ਚਲਾਣਾ, ਸੱਤਪਾਲ ਚਲਾਣਾ, ਮੰਗਾ ਰਾਮ, ਸੁਰਿੰਦਰ ਬਾਂਸਲ, ਫੂਲ ਚੰਦ , ਰਿੰਕੂ ਸੇਠੀ, ਸੁਖਪਾਲ, ਪੰਕਜ਼, ਹਨੀ ਬਾਗਲਾ ਦੁਕਾਨਦਾਰ ਹਾਜ਼ਰ ਸਨ।