ਪਟਿਆਲਾ,16-03-23(ਪ੍ਰੈਸ ਕੀ ਤਾਕਤ): ਰਾਜਾ ਦਸ਼ਰਥ ਜੀ ਨੇ ਆਪਣੇ ਚਾਰੇ ਬੇਟਿਆਂ ਨੂੰ ਮਾਨਵਤਾਵਾਦੀ ਸਿਧਾਂਤਾਂ ਪ੍ਰਤੀ ਸਿੱਖਿਅਤ ਕਰਵਾਉਣ ਲਈ ਆਪਣੇ ਮਹਿਲਾਂ ਵਿੱਚ ਰਿਸ਼ੀਆਂ ਮੁਨੀਆਂ ਗੁਰੂਆਂ ਨੂੰ ਖਰੀਦਕੇ ਪੜ੍ਹਾਈ ਸ਼ੁਰੂ ਨਹੀਂ ਕਰਵਾਈ ਸਗੋਂ ਆਪਣੇ ਬੱਚਿਆਂ ਨੂੰ ਸੰਨਿਆਸੀਆਂ ਸਾਧੂ ਸੰਤਾਂ ਵਾਲੇ ਕਪੜਿਆਂ ਵਿੱਚ ਗੁਰੂ ਵਿਸ਼ਵਾਮਿੱਤਰ ਜੀ ਦੇ ਆਸ਼ਰਮ ਵਿਖੇ ਭੇਜਿਆ ਜਿਥੇ ਰਾਜਕੁਮਾਰ ਗੁਰੂ ਜੀ ਅਤੇ ਗੁਰੂ ਮਾਤਾ ਜੀ ਦੀ ਅਗਵਾਈ ਆਗਿਆ ਅਨੁਸਾਰ ਸਾਰੇ ਸਿਖਿਆਰਥੀ ਰਲਮਿਲ ਕੇ ਆਸ਼ਰਮ ਦੇ ਸਾਰੇ ਕੰਮ ਕਾਜ਼ ਕਰਦੇ ਅਤੇ ਪੜ੍ਹਾਈ ਵੀ ਕਰਦੇ ਅਤੇ ਜੋਂ ਮਿਲ ਰਿਹਾ ਸੀ ਉਸ ਲਈ ਆਪਣੇ ਗੁਰੂ ਅਧਿਆਪਕਾਂ ਮਾਪਿਆਂ ਧਰਤੀ ਮਾਤਾ ਕੁਦਰਤ ਵਾਤਾਵਰਣ ਹਵਾਵਾਂ ਪਾਣੀ ਭੋਜਨ ਫਲ ਸਬਜ਼ੀਆਂ ਦਾ ਧੰਨਵਾਦ ਅਤੇ ਸਤਿਕਾਰ ਕਰਦੇ ਸਨ ਕਿਉਂਕਿ ਰਾਜਾ ਦਸ਼ਰਥ ਜੀ ਬੱਚਿਆਂ ਨੂੰ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਵਫ਼ਾਦਾਰੀਆਂ ਜ਼ੁਮੇਵਾਰੀਆਂ ਸਹਿਣਸ਼ੀਲਤਾ ਨਿਮਰਤਾ ਪ੍ਰੇਮ ਹਮਦਰਦੀ ਜ਼ੁਮੇਵਾਰੀਆਂ ਨਿਭਾਉਣ ਲਈ ਤਿਆਰ ਕਰਨਾ ਚਾਹੁੰਦੇ ਸਨ ਅਤੇ ਇਨ੍ਹਾਂ ਹੀ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਭਰਾਵਾਂ ਨੂੰ ਮਰਿਆਦਾ ਪੁਰਸ਼ੋਤਮ ਬਣਾਇਆ ਅਤੇ ਲਾਲਚ, ਆਕੜ, ਨਫ਼ਰਤਾਂ, ਹੰਕਾਰ, ਦਿਖਾਵਿਆਂ, ਸ਼ੋਹਰਤਾਂ ਗੁੱਸੇ ਲੁਟਮਾਰ ਹੇਰਾਫੇਰੀਆਂ ਬੇਇਮਾਨੀਆ ਤੋਂ ਬਚਾਇਆ। ਅਚਾਰੀਆ ਚਾਨਕੀਆ ਜੀ ਨੇ ਆਪਣੇ ਆਪਨੂੰ ਮਹਾਨ ਗੁਰੂ ਦਾ ਚੇਲਾ ਅਤੇ ਮਹਾਨ ਅਧਿਆਪਕ ਅਚਾਰੀਆ ਸਿੱਧ ਕਰਨ ਲਈ ਇੱਕ ਆਮ ਇਨਸਾਨ ਦੇ ਸਾਧਾਰਨ ਜਿਹੇ ਬਾਲਕ, ਚੰਦਰ ਗੁਪਤ ਨੂੰ ਦੇਸ਼ ਦਾ ਮਹਾਨ ਰਾਜਾ ਬਣਾਉਣ ਲਈ ਬੱਚੇ ਵਿੱਚ ਬਚਪਨ ਤੋਂ ਹੀ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ ਵਫ਼ਾਦਾਰੀਆਂ, ਜ਼ੁਮੇਵਾਰੀਆਂ, ਅਤੇ ਮਾਨਵਤਾਵਾਦੀ ਸਿਧਾਂਤਾਂ ਨਾਲ ਜੋੜਣ, ਉਸਨੂੰ ਮਹਾਨ ਯੋਧਾ, ਮਹਾਨ ਸ਼ਾਸਕ, ਮਹਾਨ ਇਨਸਾਨ ਬਣਾਉਂਣ ਲਈ ਚੰਗੇ ਗੁਰੂਆਂ ਯੋਧਿਆਂ ਅਤੇ ਸਖ਼ਤ ਮਹਿਨਤ ਰਾਹੀਂ ਤਿਆਰ ਕੀਤਾ। ,। ਭਾਵ ਬਚਪਨ ਵਿੱਚ ਮਿਲੇ ਸੰਸਕਾਰ, ਮਰਿਆਦਾਵਾਂ, ਸਹਿਣਸ਼ੀਲਤਾ, ਨਿਮਰਤਾ, ਪ੍ਰੇਮ, ਹਮਦਰਦੀ ਸਬਰ ਸ਼ਾਂਤੀ ਅਤੇ ਮਾਨਵਤਾਵਾਦੀ ਸਿਧਾਂਤਾਂ ਦੀ ਜੀਵਨ ਘਰ ਪਰਿਵਾਰਾਂ ਸਮਾਜ ਅਤੇ ਦੇਸ਼ ਦੁਨੀਆਂ ਵਿੱਚ ਮਹੱਤਤਾ, ਸਨਮਾਨ ਖੁਸ਼ੀਆਂ ਇੱਜ਼ਤ ਖੁਸ਼ੀਆਂ ਖੁਸ਼ਹਾਲੀ ਬਨਾਉਂਦੇ ਹਨ। ਸਖ਼ਤ ਮਹਿਨਤ ਆਗਿਆ ਪਾਲਣ ਦੀਆਂ ਆਦਤਾਂ ਭਾਵਨਾਵਾਂ ਵਿਚਾਰ ਜਵਾਨੀ ਨੂੰ ਮਹਾਨ ਬਣਾਉਂਦੇ ਹਨ ਅਤੇ ਅਜਿਹੇ ਨੌਜਵਾਨਾਂ ਵਿੱਚ ਆਪਣੇ ਰਾਸ਼ਟਰ, ਸਮਾਜ, ਘਰ ਪਰਿਵਾਰਾਂ, ਸੰਸਥਾਵਾਂ, ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਪ੍ਰਤੀ ਪ੍ਰੇਮ ਹਮਦਰਦੀ ਸਨਮਾਨ ਅਤੇ ਇਨਸਾਨੀ ਕਰਜੇ ਕਦਰਾਂ ਕੀਮਤਾਂ ਹੁੰਦੇ ਹਨ ਅਤੇ ਬਚਪਨ ਵਿੱਚ ਸਖ਼ਤ ਮਹਿਨਤ ਇਮਾਨਦਾਰੀ ਵਫ਼ਾਦਾਰੀ ਆਗਿਆ ਪਾਲਣ ਅਤੇ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਪਾਲਣਾ ਕਰਦੇ ਹੋਏ ਮਿਲੀਆਂ ਆਦਤਾਂ ਭਾਵਨਾਵਾਂ ਵਿਚਾਰ ਇਰਾਦੇ ਸੰਸਕਾਰ ਜਵਾਨੀ ਨੂੰ ਰਾਸ਼ਟਰ ਸਮਾਜ ਮਾਨਵਤਾ ਦੇ ਭਲੇ ਸੁਰੱਖਿਆ ਬਚਾਉ ਸਨਮਾਨ ਉੱਨਤੀ ਖੁਸ਼ਹਾਲੀ ਅਤੇ ਅਮਨ ਸ਼ਾਂਤੀ ਲਈ ਮਹਾਨ ਸੂਰਬੀਰ ਯੋਧੇ ਸੂਰਮੇ ਤਿਆਗੀ ਕੁਰਬਾਨੀਆਂ ਕਰਨ ਵਾਲੇ ਨੌਜਵਾਨ ਦਿੰਦੇ ਹਨ ਪਰ ਆਰਾਮ ਪ੍ਰਸਤੀਆ, ਐਸ਼ ਪ੍ਰਸਤੀਆਂ, ਲੋੜ ਤੋਂ ਵੱਧ ਸਹੂਲਤਾਂ, ਸਨਮਾਨ, ਉੱਨਤੀ ਅਧਿਕਾਰਾਂ, ਹੱਕਾਂ, ਲਈ ਖੁੱਲੀ ਆਜ਼ਾਦੀ ਧਰਨੇ ਜਲਸੇ ਜਲੂਸ ਹਿੰਸਾਂ ਅਤੇ ਬਿਨਾਂ ਡਰ ਭੈ ਵਿੱਚ ਬਚਪਨ ਗੁਜ਼ਾਰਨ ਵਾਲੇ ਬੱਚਿਆਂ ਦੇ ਦਿਲ ਦਿਮਾਗਾਂ ਭਾਵਨਾਵਾਂ ਵਿਚਾਰਾਂ ਆਦਤਾਂ ਵਾਤਾਵਰਣ ਮਾਹੋਲ ਵਿੱਚ ਆਕੜ, ਨਫ਼ਰਤਾਂ, ਹੰਕਾਰ, ਜਿੱਦਾ, ਲਾਲਚ, ਆਕੜ, ਲੁਟਮਾਰ, ਹੇਰਾਫੇਰੀਆਂ, ਬੇਇਮਾਨੀਆ, ਕਤਲੇਆਮ ਕਰਨ, ਅੱਤਵਾਦੀ ਅਤੇ ਗੈਂਗਸਟਰ ਵਿਚਾਰ ਭਾਵਨਾਵਾਂ ਇਰਾਦੇ ਆਦਤਾਂ ਹੋਂਸਲੇ ਵਧਾਉਂਦੇ ਹਨ। ਕਿਉਂਕਿ ਬੱਚਿਆਂ ਨੋਜਵਾਨਾਂ ਨੂੰ ਬਿਨਾਂ ਮੰਗੇ ਬਿਨਾਂ ਜ਼ਰੂਰਤਾਂ ਦੇ ਉਨ੍ਹਾਂ ਦੀਆਂ ਖੁਸ਼ੀਆਂ ਖਾਇਸਾਂ ਸੰਵਾਦਾਂ ਫੈਸ਼ਨਾਂ ਐਸ਼ ਪ੍ਰਸਤੀਆਂ ਆਰਾਮ ਪ੍ਰਸਤੀਆ ਪੂਰੀਆਂ ਕਰਨ ਲਈ ਜੋਂ ਬਿਨਾਂ ਮੰਗੇ ਮਿਲ ਰਹੇ ਹਨ ਉਹ ਉਨ੍ਹਾਂ ਦੀਆਂ ਆਦਤਾਂ ਭਾਵਨਾਵਾਂ ਵਿਚਾਰਾਂ ਇਰਾਦਿਆਂ ਵਿਚ ਹਿੰਸਾ ਆਕੜ ਨਫ਼ਰਤਾਂ ਹੰਕਾਰ ਲਾਲਚ ਬਿਨਾਂ ਮਹਿਨਤ ਕੀਤੇ ਵੱਧ ਤੋਂ ਵੱਧ ਪ੍ਰਾਪਤ ਕਰਨ ਅਤੇ ਐਸ਼ ਪ੍ਰਸਤੀਆਂ ਦੇ ਲਾਲਚ ਭਰਦੇ ਹਨ। ਅੱਜ ਦੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਆਪਣੇ ਰਾਸ਼ਟਰ, ਸਮਾਜ, ਘਰ ਪਰਿਵਾਰਾਂ, ਸੰਸਥਾਵਾਂ, ਨਾਗਰਿਕਾਂ, ਮਾਪਿਆਂ ਬਜ਼ੁਰਗਾਂ, ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਅਤੇ ਫਰਜ਼ਾਂ ਪ੍ਰਤੀ ਕੋਈ ਵਫ਼ਾਦਾਰੀਆਂ ਜ਼ੁਮੇਵਾਰੀਆਂ ਹਮਦਰਦੀ ਨਿਮਰਤਾ ਸ਼ਹਿਣਸ਼ੀਲਤਾ ਅਨੁਸ਼ਾਸਨ ਆਗਿਆ ਪਾਲਣ ਦੀਆਂ ਆਦਤਾਂ ਭਾਵਨਾਵਾਂ ਵਿਚਾਰ ਨਹੀਂ ਹਨ, ਕਿਉਂਕਿ ਸੰਨ 1990 ਤੋਂ ਉਤਰੀ ਭਾਰਤ ਅਤੇ ਵਿਸ਼ੇਸ਼ ਤੌਰ ਤੇ ਪੰਜਾਬ ਵਿੱਚ ਬਚਪਨ ਵਿਚੋਂ ਅਨੁਸ਼ਾਸਨ, ਆਗਿਆ ਪਾਲਣ, ਨਿਮਰਤਾ, ਸ਼ਹਿਣਸ਼ੀਲਤਾ, ਸਖ਼ਤ ਮਹਿਨਤ, ਇਮਾਨਦਾਰੀ, ਵਫ਼ਾਦਾਰੀਆਂ ਅਤੇ ਜ਼ੁਮੇਵਾਰੀਆਂ ਦੇ ਸੰਸਕਾਰ ਮਰਿਆਦਾਵਾਂ ਫਰਜ਼ਾਂ ਦੇ ਮਹਾਨ ਗੁਣ ਖਤਮ ਹੋਣ ਲਗੇ ਅਤੇ ਬਚਪਨ ਜਵਾਨੀ ਨੂੰ ਆਪਣੇ ਅਧਿਕਾਰਾਂ, ਹੱਕਾਂ, ਸਹੂਲਤਾਂ, ਖੁਸ਼ੀਆਂ, ਅਨੰਦ, ਐਸ਼ ਪ੍ਰਸਤੀਆਂ, ਆਰਾਮ ਪ੍ਰਸਤੀਆ, ਸੰਵਾਦਾਂ, ਫੈਸ਼ਨਾਂ ਲਈ ਖੁੱਲੀ ਆਜ਼ਾਦੀ, ਬਿਨਾਂ ਜ਼ਰੂਰਤਾਂ ਦੇ ਮਿਲਣ ਵਾਲੇ ਧੰਨ ਦੌਲਤ ਵਹੀਕਲਾਂ ਮੰਨਮਰਜੀ ਮੰਨੋਰੰਜਨ ਨੱਚਣ ਟੱਪਣ ਪੰਜਾਬੀ ਇੱਸ਼ਕ ਪਰੇਮ ਨਸ਼ਿਆਂ ਹਥਿਆਰਾਂ ਲੁਟਮਾਰਾਂ ਦੇ ਗੀਤਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਜਿਸ ਹਿੱਤ ਰਾਜਨੀਤਕ ਲੀਡਰਾਂ, ਪਾਰਟੀਆਂ, ਗੈਂਗਸਟਰਾਂ, ਅਤੇ ਲਾਲਚੀ ਖੁਦਗਰਜ਼ ਲੋਕਾਂ ਨੇ ਬੱਚਿਆਂ ਜਵਾਨੀ ਨੂੰ ਨਸ਼ਿਆਂ ਹਥਿਆਰਾਂ, ਸੰਭੋਗ, ਇਸ਼ਕ ਪਿਆਰ ਦੇ ਲਾਲਚਾਂ ਵਿਚ ਫਸਾਕੇ ਆਪਣੇ ਲਾਭਾਂ, ਜ਼ਰੂਰਤਾਂ, ਵਿਰੋਧੀਆਂ ਤੋਂ ਬਦਲੇ ਲੈਣ ਰਾਜਨੀਤਕ ਲਾਭਾਂ, ਲੁਟਮਾਰ, ਹੇਰਾਫੇਰੀਆਂ ਅਤੇ ਬੇਇਮਾਨੀਆ ਲਈ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀਆਂ ਅਤੇ ਨੋਜਵਾਨਾਂ ਨੂੰ ਮੰਨਮਰਜੀ ਮੰਨੋਰੰਜਨ ਐਸ਼ ਪ੍ਰਸਤੀਆਂ ਕੰਮਚੋਰੀਆਂ ਬੇਇਮਾਨੀਆਂ ਹੇਰਾਫੇਰੀਆਂ ਲੁਟਮਾਰਾਂ ਵਿਚ ਫਸਾ ਦਿੱਤਾ, ਬੱਚਿਆਂ, ਲੜਕੀਆਂ ਅਤੇ ਲੜਕਿਆਂ ਦੀਆਂ ਖਰੀਦ ਫਰੋਖਤ ਕਿਡਨੈਪਿੰਗ ਅਤੇ ਸਮਗਲਿੰਗਾਂ ਹੋਣ ਲੱਗੀਆਂ ਅਤੇ ਬੱਚਿਆਂ ਨੂੰ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਵਫ਼ਾਦਾਰੀਆਂ ਜ਼ੁਮੇਵਾਰੀਆਂ ਸਹਿਣਸ਼ੀਲਤਾ ਨਿਮਰਤਾ ਪ੍ਰੇਮ ਹਮਦਰਦੀ ਤੋਂ ਦੂਰ ਕਰਕੇ ਇਨ੍ਹਾਂ ਨੂੰ ਦੇਸ਼ ਵਿਰੋਧੀ, ਗ਼ੈਰ ਕਾਨੂੰਨੀ ਕਾਰਜਾਂ ਲਈ ਵਰਤਿਆ ਜਾਂਦਾ ਸੀ ਜਿਸ ਕਰਕੇ ਬੱਚੇ, ਨੋਜਵਾਨ, ਹਥਿਆਰਾਂ ਨਸ਼ਿਆਂ ਅਪਰਾਧਾਂ ਗੈਰ ਕਾਨੂੰਨੀ ਕਾਰਜਾਂ ਲਈ ਯਤਨਸ਼ੀਲ ਹੋ ਰਹੇ ਹਨ ਅਤੇ ਅੱਜ ਬੱਚੇ ਨਾਬਾਲਗ ਅਤੇ ਨੋਜਵਾਨ ਆਪਣੀਆਂ ਖੁਸ਼ੀਆਂ, ਸਹੂਲਤਾਂ,ਸਨਮਾਨ, ਐਸ਼ ਪ੍ਰਸਤੀਆਂ, ਆਰਾਮ ਪ੍ਰਸਤੀਆ, ਸੰਵਾਦਾਂ, ਫੈਸ਼ਨਾਂ ਲਈ ਮਾਪਿਆਂ, ਅਧਿਆਪਕ ਗੁਰੂਆਂ, ਸਮਾਜ ਰਾਸ਼ਟਰ ਦੇ ਵਿਰੁੱਧ ਹਥਿਆਰ ਆਕੜਾਂ ਹੰਕਾਰਾਂ ਅਤੇ ਨਫ਼ਰਤਾਂ ਲੈਕੇ ਖੜੇ ਹਨ ਜਿਨ੍ਹਾਂ ਲਈ ਰਿਸ਼ਤਿਆਂ, ਮਾਪਿਆਂ, ਦੋਸਤਾਂ, ਫਰਜ਼ਾਂ, ਦੇਸ਼, ਸਮਾਜ, ਘਰ ਪਰਿਵਾਰਾਂ, ਮਾਪਿਆਂ ਮਾਤਰ ਭੂੱਮੀ ਲਈ ਇੱਜ਼ਤ ਸਨਮਾਨ ਉਜਵੱਲ ਸੁਰਖਿਅੱਤ ਖੁਸ਼ਹਾਲ ਵਰਤਮਾਨ ਅਤੇ ਭਵਿੱਖ ਪ੍ਰਤੀ ਕੋਈ ਹਮਦਰਦੀ ਪ੍ਰੇਮ ਜੁਮੇਵਾਰੀ ਵਫ਼ਾਦਾਰੀਆਂ ਨਹੀਂ ਹਨ । ਸਰਕਾਰਾਂ ਵੱਲੋਂ ਸਰਕਾਰੀ ਸਕੂਲਾਂ ਵਿਖੇ ਬੱਚਿਆਂ, ਨਾਬਾਲਗਾਂ ਅਤੇ ਅੱਲੜਾਂ ਨੂੰ ਖੁੱਲੀਆਂ ਸਹੂਲਤਾਂ, ਸਨਮਾਨ, ਸਿੱਖਿਆ ਦੇ ਅਧਿਕਾਰ ਐਕਟ ਤਹਿਤ ਬੱਚਿਆਂ ਨੂੰ ਸਜ਼ਾਵਾਂ ਨਾ ਦੇਣਾ, ਫੇਲ ਨਹੀਂ ਕਰਨਾ, ਸਕੂਲਾਂ ਤੋਂ ਬਾਹਰ ਨਹੀਂ ਕੱਢਣਾ, ਵਧੀਆਂ ਵਰਦੀਆਂ, ਭੋਜਨ, ਸਨਮਾਨ, ਖੁਸ਼ੀਆਂ, ਸ਼ੋਹਰਤਾਂ, ਅਨੰਦ ਮੰਨੋਰੰਜਨ ਦੇਣ ਵਾਲੀਆਂ ਸਹੂਲਤਾਂ ਮੁਫ਼ਤ ਵਿੱਚ ਬਿਨਾਂ ਜ਼ਰੂਰਤਾਂ ਦੇ ਦੇਕੇ ਬੱਚਿਆਂ ਨਾਬਾਲਗਾਂ ਨੂੰ ਵਿਦਿਆਰਥੀਆਂ ਦੀ ਥਾਂ ਘਰ ਜਵਾਈ ਜਾਂ ਹੋਟਲਾਂ ਘਰਾਂ ਵਾਲੇ ਪੀ ਜੀ ਮਹਿਮਾਨ ਬਣਾ ਦਿੱਤਾ ਹੈ ਪਰ ਬੱਚਿਆਂ ਨੂੰ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਵਫ਼ਾਦਾਰੀਆਂ, ਜ਼ੁਮੇਵਾਰੀਆਂ, ਨਿਯਮਾਂ, ਕਾਨੂੰਨਾਂ, ਅਸੂਲਾਂ, ਸਖ਼ਤ ਮਹਿਨਤ, ਇਮਾਨਦਾਰੀ ਆਗਿਆ ਪਾਲਣ, ਸ਼ਰਮ ਇਮਾਨਦਾਰੀ ਵੱਡਿਆਂ ਦਾ ਸਤਿਕਾਰ, ਅਨੁਸ਼ਾਸਨ ਨਿਮਰਤਾ, ਸ਼ਹਿਣਸ਼ੀਲਤਾ, ਮਿੱਠਾ ਬੋਲਣਾ, ਮਾਫ਼ੀ ਮੰਗਣ ਵਾਲੇ ਗੁਣਾਂ ਤੋਂ ਬਹੁਤ ਦੂਰ ਕਰ ਦਿੱਤਾ ਹੈ ਅਤੇ ਅੱਜ ਬੱਚਿਆਂ ਨੋਜਵਾਨਾਂ ਵਿੱਚ ਆਕੜਾਂ ਹੰਕਾਰਾਂ ਨਫ਼ਰਤਾਂ ਤਾਣਾਸਾਹੀ ਰਾਜਿਆਂ ਮਹਾਰਾਜਿਆਂ ਮੰਤਰੀਆਂ ਵਾਲੇ ਔਗੁਣ ਆਕੜਾਂ ਹੰਕਾਰ ਤਾਂ ਦਿਸਦੇ ਹਨ ਪਰ ਆਪਣੇ ਰਾਸ਼ਟਰ, ਸਮਾਜ, ਘਰ ਪਰਿਵਾਰਾਂ, ਸੰਸਥਾਵਾਂ, ਰਾਸ਼ਟਰੀ ਸੰਮਤੀ, ਨਿਯਮਾਂ, ਕਾਨੂੰਨਾਂ, ਅਸੂਲਾਂ, ਪ੍ਰਤੀ ਇਮਾਨਦਾਰੀ ਵਫ਼ਾਦਾਰੀ ਸਨਮਾਨ ਨਹੀਂ ਦਿਖਦੇ, ਮੈਰੀਟੋਰੀਅਸ ਸਕੂਲਾਂ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨੈਸ ਬਣਾਉਣ ਲਈ ਹੋਰ ਵਧੇਰੇ ਯਤਨ ਸ਼ੁਰੂ ਕਰ ਦਿੱਤੇ ਹਨ ਪਰ ਸਕੂਲ਼ਾਂ ਵਿਚੋਂ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਵਫ਼ਾਦਾਰੀਆਂ ਜ਼ੁਮੇਵਾਰੀਆਂ ਨਿਮਰਤਾ ਸ਼ਹਿਣਸ਼ੀਲਤਾ ਅਨੁਸ਼ਾਸਨ ਆਗਿਆ ਪਾਲਣ ਹਮਦਰਦੀ ਸਬਰ ਸ਼ਾਂਤੀ ਮਿੱਤਰਤਾ ਇਨਸਾਨੀਅਤ ਮਾਫੀ ਮੰਗਣ ਮਾਫ ਕਰਨ ਰਲ ਮਿਲਕੇ ਆਪਣੇ ਰਾਸ਼ਟਰ ਸਮਾਜ ਘਰ ਪਰਿਵਾਰਾਂ ਸੰਸਥਾਵਾਂ ਵਾਤਾਵਰਨ ਅਮਨ ਸ਼ਾਂਤੀ ਪ੍ਰੇਮ ਹਮਦਰਦੀ ਵਾਲੇ ਗੁਣ ਗਿਆਨ ਵੀਚਾਰ ਭਾਵਨਾਵਾਂ ਆਦਤਾਂ ਵਾਤਾਵਰਣ ਮਾਹੋਲ ਪੈਦਾ ਕਰਨ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਬੱਚਿਆਂ ਨੌਜਵਾਨਾਂ ਨੂੰ ਆਪਣੇ ਆਪ ਦੀ, ਘਰ ਪਰਿਵਾਰਾਂ ਸਮਾਜ ਰਾਸ਼ਟਰ ਦੀ ਸੰਕਟਾਂ ਸਮੇਂ ਮਦਦ ਸੁਰੱਖਿਆ ਬਚਾਉ ਪੀੜਤਾਂ ਦੀ ਸਹਾਇਤਾ ਬਾਰੇ ਕੋਈ ਜਾਣਕਾਰੀ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ, ਬੱਚਿਆਂ ਨੌਜਵਾਨਾਂ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ, ਰਾਸ਼ਟਰ ਪ੍ਰੇਮੀ, ਸਮਾਜ ਸੁਧਾਰਕ, ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੇ ਰਖਵਾਲੇ ਅਤੇ ਘਰ ਪਰਿਵਾਰ ਮਹੱਲੇ ਮਾਪਿਆਂ ਬਜ਼ੁਰਗਾਂ ਵਾਤਾਵਰਨ ਦੇ ਆਗਿਆਕਾਰੀ ਵਫ਼ਾਦਾਰ ਮਹਿਨਤੀ ਸਨਮਾਨ ਉੱਨਤੀ ਖੁਸ਼ਹਾਲੀ ਦੇਣ ਵਾਲੇ ਸਪੁੱਤਰ ਸਪੁੱਤਰੀਆਂ ਨਹੀਂ ਬਣਾਇਆ ਜਾ ਰਿਹਾ, ਫੇਰ ਇਸ ਸਿੱਖਿਆ, ਸਹੂਲਤਾਂ, ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ ਰਹਿਤ ਸਿਸਟਮਾਂ ਰਾਹੀਂ ਅਸੀਂ ਆਪਣੇ ਬੱਚਿਆਂ ਨੋਜਵਾਨਾਂ ਨੂੰ ਮਾਪਿਆਂ ਬਜ਼ੁਰਗਾਂ ਵਾਤਾਵਰਨ ਸਮਾਜ ਦੇਸ਼ ਮਾਨਵਤਾ ਦੀ ਤਬਾਹੀ ਬਰਬਾਦੀ ਦੇ ਲੁਟੇਰੇ ਮਹਾਨ ਸਿਕੰਦਰ, ਹਿਟਲਰ, ਵਿਗਿਆਨੀ, ਸਾਇੰਸਦਾਨ ਲੀਡਰ, ਮੰਤਰੀ ਸੰਤਰੀ, ਜਾਂ ਅਧਿਕਾਰੀ ਤਾਂ ਨਹੀਂ ਬਣਾਉਣ ਲਈ ਅਤੇ ਨਵੇਂ ਸਿਸਟਮਾਂ ਰਾਹੀਂ ਸੰਸਾਰ ਸਮਾਜ ਘਰ ਪਰਿਵਾਰਾਂ ਅਮਨ ਸ਼ਾਂਤੀ ਪ੍ਰੇਮ ਹਮਦਰਦੀ ਦੇ ਦੁਸ਼ਮਣ ਤਾਂ ਨਹੀਂ ਤਿਆਰ ਕਰਨ ਲਈ ਯਤਨ ਕਰ ਰਹੇ। ਪਰ ਇਹ ਸਚਾਈ ਹੈ ਕਿ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਵਫ਼ਾਦਾਰੀਆਂ, ਜ਼ੁਮੇਵਾਰੀਆਂ, ਸਹਿਣਸ਼ੀਲਤਾ, ਨਿਮਰਤਾ, ਪ੍ਰੇਮ ਹਮਦਰਦੀ, ਸਬਰ ਸ਼ਾਂਤੀ ਦੇ ਮਹਾਨ ਗੁਣਾਂ ਤੋਂ ਬਿਨਾਂ ਸੰਸਾਰ ਵਿੱਚ ਤਬਾਹੀ ਬਰਬਾਦੀ ਹੀ ਆਵੇਗੀ, ਜਿਸ ਦੇ ਬੀਜ਼ ਬਚਪਨ ਵਿੱਚ ਪਹਿਲਾਂ ਬੀਜੇ ਸਨ ਤਾਂ ਕਤਲੇਆਮ ਤਬਾਹੀ ਬਰਬਾਦੀਆਂ ਹੋਈਆਂ ਅਤੇ ਅੱਜ ਦੇ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਵਫ਼ਾਦਾਰੀਆਂ, ਜ਼ੁਮੇਵਾਰੀਆਂ, ਸਹਿਣਸ਼ੀਲਤਾ, ਨਿਮਰਤਾ, ਪ੍ਰੇਮ, ਹਮਦਰਦੀ ਰਹਿਤ ਸਹੂਲਤਾਂ ਸਨਮਾਨ ਮੰਨੋਰੰਜ਼ਨ ਫੈਸ਼ਨ, ਫਾਸਟ ਫੂਡ, ਜੰਕ ਫੂਡ, ਕੋਲਡ ਨਸ਼ੇ ਦਵਾਈਆਂ ਹੋਰ ਭਿਆਨਕ ਤਬਾਹੀ ਬਰਬਾਦੀ ਦੇ ਰਸਤੇ ਤਾਂ ਨਹੀਂ ਆਪਣਾਏ ਜਾ ਰਹੇ ਅਤੇ ਬੱਚਿਆਂ ਨੋਜਵਾਨਾਂ ਦੀਆਂ ਤਬਾਹੀਆਂ ਬਰਬਾਦੀਆਂ ਬਿਮਾਰੀਆਂ ਦੇ ਰਸਤੇ ਤਾਂ ਨਹੀਂ ਆਪਣਾ ਰਹੇ।