ਚੰਡੀਗੜ੍ਹ,13 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਇਕ ਨਵੀਂ ਪਹਿਲ ਕਦਮੀ ਕਰਦਿਆਂ ਪੰਜਾਬ ਦੇ ਸਰਕਾਰੀ ਸਕੂਲ ਆਫ ਐਮੀਨੈਂਸ ਦੇ 40 ਵਿਦਿਆਰਥੀ ਚੰਡੀਗੜ੍ਹ ਹਵਾਈ ਅੱਡੇ ਤੋਂ ਸ਼੍ਰੀਹਰੀਕੋਟਾ ਲਈ ਰਵਾਨਾ ਹੋਏ, ਜਿੱਥੇ ਉਹ ਚੰਦਰਯਾਨ-3 ਦਾ ਲਾਂਚ ਦੇਖਣਗੇ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਟਵੀਟ ਰਾਹੀਂ ਸਾਂਝੀ ਕੀਤੀ ਗਈ ਹੈ।ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਰਵਾਨਾ ਹੋਏ ਵਿਦਿਆਰਥੀ ਉੱਥੇ 3 ਦਿਨ ਤੱਕ ਰੁਕਣਗੇ। ਇਸ ਦੌਰਾਨ ਉਹ ਸ਼੍ਰੀਹਰੀਕੋਟਾ ‘ਚ ਹੋਣ ਵਾਲੀ ਰਿਸਰਚ ਬਾਰੇ ਜਾਣਨਗੇ। ਇਹ ਵਿਦਿਆਰਥੀਆਂ ਲਈ ਇਕ ਨਵਾਂ ਤਜਰਬਾ ਹੋਵੇਗਾ।