ਪਟਿਆਲਾ, 2 ਸਤੰਬਰ (ਕੰਵਲਜੀਤ ਕੰਬੋਜ)- ਬਿਜਲੀ ਬੋਰਡ ਦੇ ਬਾਹਰ ਸੰਘਰਸ਼ ਕਰ ਰਹੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਆਖਿਆ ਕਿ ਕੀ ਸਾਡੇ ਮਾਤਾ-ਪਿਤਾ ਨੇ ਇੱਥੇ ਕੰਮ ਕੀਤਾ ਹੈ ਕਈ ਸਾਲ ਲੇਕਿਨ ਉਨ੍ਹਾਂ ਦੀ ਮੌਤ ਮਗਰੋਂ ਹਾਂ ਤਾਂ ਸਾਨੂੰ ਕੋਈ ਪੈਨਸ਼ਨ ਦਿੱਤੀ ਗਈ ਸਰਕਾਰ ਵੱਲੋਂ ਨਾ ਹੀ ਕੋਈ ਸਰਕਾਰੀ ਨੌਕਰੀ ਇਸ ਕਰਕੇ ਸਾਡੇ ਸੁਭਾ ਸਰਕਾਰ ਤੋਂ ਇਹ ਮੰਗ ਹੈ ਕਿ ਸਾਡੇ ਮਾਤਾ ਪਿਤਾ ਨੇ ਇੱਥੇ ਇੰਨੀ ਦੇਰ ਕੰਮ ਕੀਤਾ ਹੈ ਕੰਮ ਦੇ ਦੌਰਾਨ ਉਨ੍ਹਾਂ ਦੀ ਮੌਤ ਹੋਈ ਹੈ ਇਸ ਕਰਕੇ ਸਾਨੂੰ ਉਨ੍ਹਾਂ ਦੀ ਜਗ੍ਹਾ ਤੇ ਨੌਕਰੀ ਦਿੱਤੀ ਜਾਵੇ ਅਸੀਂ ਪੜ੍ਹੇ-ਲਿਖੇ ਲੋਕ ਹਾਂ ਇਸ ਕਰਕੇ ਸਾਨੂੰ ਆਸਾਨੀ ਦੇ ਨਾਲ ਨੌਕਰੀ ਮਿਲ ਸਕਦੀ ਹੈ ਜੇਕਰ ਸੂਬਾ ਸਰਕਾਰ ਦੇਣੀ ਚਾਹੇ ਸਾਨੂੰ ਕਈ ਸਾਲ ਹੋ ਚੁੱਕੇ ਹਨ ਨੌਕਰੀ ਦੇ ਪਿੱਛੇ ਧੱਕੇ ਖਾਂਦੇ ਨੂੰ ਅਸੀਂ ਕਈ ਵਾਰ ਪਾਣੀ ਵਾਲੀ ਟੈਂਕੀ ਦੇ ਉੱਪਰ ਵੀ ਚੜ੍ਹੇ ਹਾਂ ਇਸ ਕਰਕੇ ਸਾਡੀ ਮੰਗ ਹੈ ਸਾਨੂੰ ਨੌਕਰੀ ਦਿੱਤੀ ਜਾਵੇ ਜਿੰਨੀ ਦੇਰ ਤੱਕ ਸਾਡੀ ਇਹ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਗਗਨਦੀਪ ਸਿੰਘ ਚਹਿਲ ਬਿਜਲੀ ਬੋਰਡ ਮ੍ਰਿਤਕ ਕਰਮਚਾਰੀ ਪਰਿਵਾਰਕ ਮੈਂਬਰ ਨੇ ਆਖਿਆ ਕਿ ਮੇਰੇ ਪਿਤਾ ਦੇ ਬਿਜਲੀ ਬੋਰਡ ਦੇ ਵਿਚ ਕੰਮ ਕਰਦੇ ਸਨ ਜਿਨ੍ਹਾਂ ਦੀ 2008 ਦੇ ਵਿਚ ਮੌਤ ਹੋ ਗਈ ਸੀ ਲੇਕਿਨ ਉਨ੍ਹਾਂ ਦੀ ਮੌਤ ਮਗਰੋਂ ਨਾ ਤਾਂ ਸਾਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਅਤੇ ਨਾ ਹੀ ਕੋਈ ਸਰਕਾਰੀ ਨੌਕਰੀ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਸਾਡੇ ਮਾਤਾ ਪਿਤਾ ਨੇ ਇੱਥੇ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਡਿਊਟੀ ਦੇ ਦੌਰਾਨ ਮੌਤ ਹੋਈ ਹੈ
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਅਮਨਦੀਪ ਕੌਰ ਮਾਨਸਾ ਬਿਜਲੀ ਬੋਰਡ ਮ੍ਰਿਤਕ ਕਰਮਚਾਰੀ ਪਰਿਵਾਰਕ ਮੈਂਬਰ ਨੇ ਆਖਿਆ ਕਿ ਮੇਰੇ ਪਿਤਾ ਜੀ ਦੀ ਮੌਤ 2005 ਦੇ ਵਿਚ ਡਿਊਟੀ ਦੇ ਦੌਰਾਨ ਹੋਈ ਸੀ ਲੇਕਿਨ ਸੂਬਾ ਸਰਕਾਰ ਨੇ 2004 ਦੇ ਵਿੱਚ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰ ਮੈਂਬਰਾਂ ਨੂੰ ਨੌਕਰੀ ਦੇਣੀ ਬੰਦ ਕਰ ਦਿੱਤੀ ਸੀ ਲੇਕਿਨ 2010 ਵਿੱਚ ਫਿਰ ਤੋਂ ਇਨ੍ਹਾਂ ਨੇ ਨੌਕਰੀ ਦੇਣੀ ਸ਼ੁਰੂ ਕੀਤੀ ਅਤੇ ਇਨ੍ਹਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦ ਵੀ ਨੌਕਰੀਆਂ ਦੇਣੀਆਂ ਸ਼ੁਰੂ ਕਰਾਂਗੇ ਤਾਂ ਪਹਿਲ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇਗੀ ਲੇਕਿਨ ਸਾਨੂੰ ਕਾਫ਼ੀ ਸਮਾਂ ਹੋ ਚੁੱਕਿਆ ਹੈ ਸੰਘਰਸ਼ ਕਰਦਿਆਂ ਨੂੰ ਸਾਨੂੰ ਨੌਕਰੀ ਨਹੀਂ ਦਿੱਤੀ ਗਈ ਉਹ ਸਾਡੀ ਇੱਕੋ ਹੀ ਮੰਗ ਹੈ ਕਿ ਸਾਨੂੰ ਨੌਕਰੀ ਦਿੱਤੀ ਜਾਵੇ ਕਿਉਂਕਿ ਸਾਡੇ ਪਰਿਵਾਰਕ ਮੈਂਬਰਾਂ ਨੇ ਬਿਜਲੀ ਬੋਰਡ ਦੇ ਵਿਚ ਕਾਫੀ ਲੰਬੇ ਸਮੇਂ ਤੱਕ ਕੰਮ ਕੀਤਾ ਹੈ ਅਸੀਂ ਕਈ ਵਾਰ ਕਾਂਗਰਸ ਸਰਕਾਰ ਦੇ ਐੱਮ.ਐੱਲ.ਏ ਅਤੇ ਲੀਡਰਾਂ ਨੂੰ ਮਿਲ ਚੁੱਕੇ ਹਾਂ ਅਤੇ ਆਪਣਾ ਮੰਗ ਪੱਤਰ ਦੇ ਚੁੱਕੇ ਹਾਂ ਜਦ ਤੱਕ ਸਾਨੂੰ ਨੌਕਰੀ ਨਹੀਂ ਮਿਲਦੀ ਸੰਘਰਸ਼ ਜਾਰੀ ਰਹੇਗਾ