ਪਟਿਆਲਾ,15-03-23(ਪ੍ਰੈਸ ਕੀ ਤਾਕਤ): ਦੀ ਨਾਮੀਂ ਨਿਸ਼ਕਾਮ ਭਾਵਨਾ ਨਾਲ ਚੁੱਪ ਚਪੀਤੇ ਮਾਨਵਤਾ ਦੀ ਸੇਵਾ ਸੰਭਾਲ ਭਲੇ ਲਈ ਯਤਨਸ਼ੀਲ ਸੋਨੀ ਬਲੱਡ ਡੋਨਰ ਸੁਸਾਇਟੀ ਵਲੋਂ ਦੌਲਤਪੁਰ ਵਿਖੇ ਸਿਲਾਈ ਕਢਾਈ ਸੈਂਟਰ ਸ਼ੁਰੂ ਕੀਤਾ। ਸੁਸਾਇਟੀ ਦੇ ਪ੍ਰਧਾਨ ਸ਼੍ਰੀਮਤੀ ਅਮਰਜੀਤ ਕੌਰ ਅਤੇ ਉਨ੍ਹਾਂ ਦੇ ਸਪੁੱਤਰ ਸ਼੍ਰੀ ਵਰਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੀ ਭਗਤ ਸਿੰਘ ਜੀ ਨੇ ਸੋਨੀ ਬਲੱਡ ਡੋਨਰ ਕਲੱਬ ਸ਼ੁਰੂ ਕਰਕੇ ਜ਼ਰੂਰਤਮੰਦਾਂ ਨੂੰ ਰਾਸ਼ਨ ਉਨ੍ਹਾਂ ਦੇ ਘਰ ਜਾਕੇ ਦੇਣ, ਬਹੁਤ ਜ਼ਰੂਰਤਮੰਦ ਵਿਦਿਆਰਥੀਆਂ ਦੀਆਂ ਫੀਸਾਂ ਕਿਤਾਬਾਂ ਕਾਪੀਆਂ ਵਰਦੀਆਂ, ਸਮੇਂ ਸਮੇਂ ਖ਼ੂਨ ਦਾਨ ਕੈਂਪ ਲਗਾਕੇ ਥੈਲਾਸੀਮੀਆ ਦੇ ਬੱਚਿਆਂ ਲਈ ਖ਼ੂਨ ਦਾ ਪ੍ਰਬੰਧ ਕਰਨਾ, ਅਤੇ ਜ਼ਰੂਰਤਮੰਦ ਲੜਕੀਆਂ ਇਸਤਰੀਆਂ ਨੂੰ ਹੱਥੀਂ ਕਿਰਤ ਕਰਨ ਲਈ ਸਿਲਾਈ ਕਢਾਈ ਸੈਂਟਰ ਸ਼ੁਰੂ ਕੀਤੇ। ਇਸ ਮੌਕੇ ਸੋਨੀ ਬਲੱਡ ਡੋਨਰ ਕਲੱਬ ਦੇ ਸਾਰੇ ਮੈਂਬਰ ਅਤੇ ਸ਼ਹਿਰ ਦੇ ਸਮਾਜ ਸੇਵੀ ਵਰਕਰ ਵੀ ਹਾਜ਼ਰ ਸਨ। ਕਲੱਬ ਵੱਲੋਂ ਇਸ ਸੈਂਟਰ ਲਈ ਅਧਿਆਪਕ ਸਿਲਾਈ ਮਸ਼ੀਨਾਂ ਵੀ ਉਪਲਬਧ ਕਰਵਾਏ ਗਏ ਹਨ। ਸੋਨੀ ਪਬਲਿਕ ਸਕੂਲ ਦੇ ਸਟਾਫ ਮੈਂਬਰਾਂ ਅਤੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਖੇਤਰ ਵਿੱਚ ਪਰਵਾਸੀ ਲੋਕ ਵਸਦੇ ਅਤੇ ਮਹਿਨਤ ਮਜਦੂਰੀ ਕਰਦੇ ਹਨ ਇਸ ਲਈ ਉਨ੍ਹਾਂ ਦੀਆਂ ਲੜਕੀਆਂ ਅਤੇ ਔਰਤਾਂ ਲਈ ਇਹ ਸੈਂਟਰ ਵੱਧ ਲਾਭਦਾਇਕ ਹੋਵੇਗਾ।