ਕਰਫ਼ਿਊ ਦੌਰਾਨ ਸਮਾਣਾ ‘ਚ ਦੋਹਰਾ ਕਤਲ, ਗਲ਼ੀ ‘ਚ ਪੈਦਲ ਤੁਰੇ ਜਾਂਦੇ ਪਿਓ-ਪੁੱਤ ਨੂੰ ਮਾਰੀਆਂ ਗੋਲ਼ੀਆਂ
ਸਮਾਣਾ/ਪਟਿਆਲਾ, 3 ਮਈ, (ਪ੍ਰੈਸ ਕੀ ਤਾਕਤ ਬਿਊਰੋ) – – ਸਾਰੇ ਪੰਜਾਬ ਦੇ ਕੋਰੋਨਾ ਵਾਇਰਸ ਵਿਰੁੱਧ ਜੰਗ ‘ਚ ਜੁਟੇ ਹੋਣ ਵਿਚਕਾਰ ਨੇੜਲੇ ਕਸਬਾ ਸਮਾਣਾ ਤੋਂ ਇੱਕ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਮਾਣਾ ਵਿੱਚ ਜਾਇਦਾਦ ਨੂੰ ਲੈ ਕੇ ਪੁਰਾਣੀ ਰੰਜਸ਼ ਨੂੰ ਲੈ ਕੇ ਗੋਲੀਆਂ ਮਾਰ ਕੇ ਪਿਉ-ਪੁੱਤ ਦਾ ਕਤਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਬ੍ਰਹਮ ਪ੍ਰਕਾਸ਼ ਪੰਜਾਬ ਪੁਲਿਸ ਦਾ ਸਾਬਕਾ ASI ਸੀ। ਦੱਸਣਯੋਗ ਹੈ ਕਿ ਉਹ ਆਪਣੇ ਪੁੱਤਰ ਸਨੀ ਨਾਲ ਪੈਦਲ ਜਾ ਰਿਹਾ ਸੀ ਕਿ ਹਮਲਾਵਰ ਜਿਸਦਾ ਨਾਂ ਪੀਟਰ ਦੱਸਿਆ ਜਾ ਰਿਹਾ ਹੈ ਨੇ ਰਿਵਾਲਵਰ ਨਾਲ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਸਿੱਟੇ ਵਜੋਂ ਬ੍ਰਹਮ ਪ੍ਰਕਾਸ਼ ਅਤੇ ਸਨੀ ਦੋਵਾਂ ਦੀ ਮੌਤ ਹੋ ਗਈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਇਹ ਵਾਰਦਾਤ ਸਮਾਣਾ ਦੀ ਸਰਾਂ ਪੱਤੀ ਚੌਂਕ ਨੇੜੇ ਘੁਮਾਰਾਂ ਮੁਹੱਲੇ ਵਿਖੇ ਵਾਪਰੀ ਅਤੇ ਮ੍ਰਿਤਕ ਸਾਬਕਾ ਪੁਲਿਸ ਮੁਲਾਜ਼ਮ ਦੀ ਪਛਾਣ ਬ੍ਰਹਮ ਪ੍ਰਕਾਸ਼ ਅਤੇ ਉਸ ਦੇ ਪੁੱਤਰ ਸਨੀ ਵਜੋਂ ਹੋਈ ਹੈ। ਥਾਣਾ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਥਾਂ ‘ਤੇ ਕਿਸੇ ਵਿਅਕਤੀ ਨੇ ਗੋਲੀਆਂ ਚਲਾ ਕੇ ਪਿਓ-ਪੁੱਤਰ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਵੇਂ ਪਿਓ-ਪੁੱਤਰ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਹੈ, ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਪੁਲਿਸ ਨੇ ਕਬਜ਼ੇ ਹੇਠ ਲੈ ਕੇ ਸਿਵਲ ਹਸਪਤਾਲ ਸਮਾਣਾ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤੀਆਂ। ਕਤਲ ਕਰਨ ਵਾਲੇ ਦੀ ਪਛਾਣ ਪੁਲਿਸ ਵੱਲੋਂ ਪੀਟਰ ਵਜੋਂ ਦੱਸੀ ਜਾ ਰਹੀ ਹੈ, ਅਤੇ ਇਸ ਦੂਹਰੇ ਕਤਲ ਪਿੱਛੇ ਕਾਰਨ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ।
ਕੋਰੋਨਾ ਮਹਾਮਾਰੀ ਦੇ ਕੇਸਾਂ ਵਿੱਚ ਲਗਾਤਾਰ ਤੇਜ਼ੀ ਨਾਲ ਹੋ ਰਹੇ ਵਾਧਿਆਂ ਕਾਰਨ ਪੰਜਾਬ ਦਾ ਮਾਹੌਲ ਪਹਿਲਾਂ ਹੀ ਬਹੁਤ ਸਹਿਮ ਭਰਿਆ ਬਣਿਆ ਹੋਇਆ ਹੈ ਅਤੇ ਅਜਿਹੇ ਵਿੱਚ ਦੂਹਰੇ ਕਤਲ ਦੀ ਇਸ ਘਟਨਾ ਨੇ ਦੋਹਰੇ ਕਤਲ ਕਰਕੇ ਸ਼ਹਿਰ ਵਿਚ ਜਿੱਥੇ ਦਹਿਸ਼ਤ ਦਾ ਮਾਹੌਲ ਹੈ