No Result
View All Result
Tuesday, October 14, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home HARYANA

ਹਰਿਆਣਾ ਡੇਂਗੂ ਮਰੀਜਾਂ ਲਈ ਮੁਫਤ ਸਿੰਗਲ ਡੋਨਰ ਪਲੇਟਲੇਟਸ ਦੀ ਨਵੀਂ ਪਹਿਲ ਕਰਨ ਵਾਲਾ ਉੱਤਰ ਖੇਤਰ ਦਾ ਪਹਿਲਾ ਸੂਬਾ

admin by admin
September 12, 2020
in HARYANA, INDIA
0
ਹਰਿਆਣਾ ਡੇਂਗੂ ਮਰੀਜਾਂ ਲਈ ਮੁਫਤ ਸਿੰਗਲ ਡੋਨਰ ਪਲੇਟਲੇਟਸ ਦੀ ਨਵੀਂ ਪਹਿਲ ਕਰਨ ਵਾਲਾ ਉੱਤਰ ਖੇਤਰ ਦਾ ਪਹਿਲਾ ਸੂਬਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ 12 ਸਤੰਬਰ (ਵਰਸ਼ਾ ਵਰਮਾ/ਪੀਤੰਬਰ ਸ਼ਰਮਾ) – ਹਰਿਆਣਾ ਵਿਚ ਸਿਹਤ ਵਿਭਾਗ ਵੱਲੋਂ ਆਮ ਜਨਤਾ ‘ਤੇ ਮਾਲੀ ਦਬਾਅ ਪਾਏ ਬਿਨਾਂ ਵਧੀਆ ਸਿਹਤ ਸਹੂਲਤਾਂ ਦੇਣ ਦੇ ਯਤਨ ਕੀਤੇ ਜਾ ਰਹੇ ਹਨ| ਇਹ ਗੱਲ ਇਸ ਤੱਥ ਤੋਂ ਵੀ ਸਪਸ਼ਟ ਹੋ ਜਾਂਦੀ ਹੈ ਕਿ ਹਰਿਆਣਾ ਡੇਂਗੂ ਮਰੀਜਾਂ ਲਈ ਮੁਫਤ ਸਿੰਗਲ ਡੋਨਰ ਪਲੇਟਲੇਟਸ ਦੀ ਨਵੀਂ ਪਹਿਲ ਕਰਨ ਵਾਲਾ ਉੱਤਰ ਖੇਤਰ ਦਾ ਪਹਿਲਾ ਸੂਬਾ ਹੈ| ਇਸ ਤੋਂ ਇਲਾਵਾ, ਰਾਜ ਭਰ ਦੀ ਸਰਕਾਰੀ ਲੈਬਾਂ ਵਿਚ ਡੇਂਗੂ ਦੀ ਜਾਂਚ ਮੁਫਤ ਕੀਤੀ ਜਾ ਰਹੀ ਹੈ| ਵਿਭਾਗ ਜਿੱਥੇ ਇਕ ਪਾਸੇ ਕੋਵਿ 19 ‘ਤੇ ਕੰਟ੍ਰੋਲ ਲਈ ਮਿਹਨਤ ਕਰ ਰਿਹਾ ਹੈ, ਉੱਥੇ ਦੂਜੇ ਪਾਸੇ ਇਹ ਡੇਂਗੂ ਵਰਗੀ ਹੋਰ ਬਿਮਾਰੀਆਂ ਨੂੰ ਰੋਕਣ ਲਈ ਨਿਗਰਾਨੀ ਵੀ ਕਰ ਰਿਹਾ ਹੈ|
ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਕਿਹਾ ਕਿ ਸੂਬੇ ਵਿਚ ਸਾਲ 2017 ਤੋਂ ਡੇਂਗੂ ਦੇ ਮਾਮਲਿਆਂ ਵਿਚ ਕਮੀ ਆਈ ਹੈ ਅਤੇ ਸਤੰਬਰ, 2020 ਵਿਚ ਹੁਣ ਤਕ ਡੇਂਗੂ ਦੇ ਸਿਰਫ 33 ਮਾਮਲੇ ਸਾਹਮਣੇ ਆਏ ਹਨ| ਮੁੱਖ ਤੌਰ ‘ਤੇ ਦੋ ਜਿਲਿਆਂ ਗੁਰੂਗ੍ਰਾਮ (20) ਅਤੇ ਭਿਵਾਨੀ (10) ਤੋਂ ਡੇਂਗੂ ਦੇ ਮਾਮਲਿਆਂ ਦੀ ਰਿਪੋਰਟ ਮਿਲੀ ਹੈ| ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਉਨਾਂ ਕਿਹਾ ਕਿ ਡੇਂਗੂ ਦੇ ਕਾਰਣ ਹੋਣ ਵਾਲੀ ਮੌਤ ਨੂੰ ਰੋਕਣ ਦੇ ਮੰਤਵ ਨਾਲ ਨਵੀ ਪਹਿਲ ਦੇ ਤਹਿਤ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੇ ਰੋਗੀਆਂ ਲਈ ਮੁਫਤ ਸਿੰਗਲ ਡੋਨਰ ਪਲੇਟਲੇਟਸ (ਐਸਡੀਪੀ) ਦਾ ਪ੍ਰਵਧਾਨ ਸ਼ੁਰੂ ਕੀਤੀ ਗਈ ਹੈ| ਪਿਛਲੇ ਸਾਲ ਦੌਰਾਨ ਸਰਕਾਰੀ ਹਸਪਤਾਲਾਂ ਵਿਚ 8500 ਰੁਪਏ ਪ੍ਰਤੀ ਯੂਨਿਟ ਐਸਡੀਪੀ ਦੀ ਵਸੂਲੀ ਕੀਤੀ ਜਾ ਰਹੀ ਸੀ| ਉੱਤਰੀ ਖੇਤਰ ਵਿਚ ਹਰਿਆਣਾ ਡੇਂਗੂ ਰੋਗੀਆਂ ਲਈ ਮੁਫਲ ਸਿੰਗਲ ਡੋਨਰ ਪਲੇਟਲੇਟਸ (ਐਸਡੀਪੀ) ਸਹੂਲਤ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਹੈ| ਮੌਜ਼ੂਦਾ ਵਿਚ, ਜਿਲਾ ਗੁਰੂਗ੍ਰਾਮ,ਠ ਪੰਚਕੂਲਾ, ਕਰਨਾਲ, ਰੋਹਤਕ ਅਤੇ ਸੋਨੀਪਤ ਵਿਚ ਐਸਡੀਪੀ ਸਹੂਲਤ ਮਹੁੱਇਆ ਹੈ|
ਇਸ ਸਬੰਧ ਵਿਚ ਹੋਰ ਵੱਧ ਜਾਣਕਾਰੀ ਦਿੰਦੇ ਹੋਏ ਉਨਾਂ ਦਸਿਆ ਕਿ ਸਰਕਾਰੀ ਲੈਬਾਂ ਵਿਚ ਡੇਂਗੂ ਦੀ ਜਾਂਚ ਮੁਫਤ ਕੀਤਾ ਜਾ ਰਿਹਾ ਹੈ| ਮੌਜ਼ੂਦਾ ਵਿਚ ਸੂਬ ਵਿਚ ਕੁਲ 27 ਐਸਐਸਐਚ (ਡੇਂਗੂ ਜਾਂਚ ਲੈਬ) ਚਲ ਰਹੀ ਹੈ| ਉਨਾਂ ਕਿਹਾ ਕਿ ਇਸ ਤੋਂ ਇਲਾਵਾ, ਜਿਲਾ ਭਿਵਾਨੀ ਅਤੇ ਰੋਹਤਕ ਵਿਚ ਸ਼ੱਕੀ ਡੇਂਗੂ ਮਾਮਲਿਆਂ ਲਈ ਫਲੂ ਕਾਰਨਰ ਵਿਚ ਡੇਂਗੂ ਦੇ ਨਮੂਨੇ ਲੈਣ ਵੀ ਸ਼ੁਰੂ ਕੀਤਾ ਗਿਆ ਹੈ, ਕਿਉਂਕਿ ਜ਼ਿਆਦਾਤਰ ਮਾਮਲੇ ਇੰਨਾਂ ਜਿਲਿਆਂ ਵਿਚ ਸਾਹਮਣੇ ਆਏ ਹਨ|
ਇਹ ਕਹਿੰਦੇ ਹੋਏ ਕਿ ਵਿਭਾਗ ਨੇ ਵਧੀਆ ਮੈਡੀਕਲ ਸਹੂਲਤਾਂ ਯਕੀਨੀ ਕੀਤੀ ਹੈ, ਉਨਾਂ ਕਿਹਾ ਕਿ ਸਾਰੇ ਐਸਐਸਐਚ ਵਿਚ ਜਾਂਚ ਕਿਟ (ਆਈਜੀਐਮ ਅਤੇ ਐਨਐਸਆਈ) ਮਹੁੱਇਆ ਹੈ| ਇਸ ਤੋਂ ਇਲਾਵਾ, ਡੇਂਗੂ ਰੋਗੀਆਂ ਲਈ ਬੈਂਡਾਂ ਦੀ ਪਛਾਣ ਕਰਨ ਤੋਂ ਇਲਾਵਾ ਸਤੰਬਰ, 2020 ਦੇ ਪਹਿਲੇ ਹਫਤੇ ਤਕ ਲਗਭਗ 1158 ਜਾਂਚ ਕੀਤੀ ਗਈ ਹੈ| ਇਸ ਦੌਰਾਨ, ਸਿਵਲ ਹਸਪਤਾਲਾਂ ਵਿਚ ਵਾਰਡ ਅਤੇ ਬੈਡ ਦੀ ਮੱਛਰ ਪਰੂਫਿੰਗ ਕੀਤੀ ਜਾ ਰਹੀ ਹੈ|
ਉਨਾਂ ਕਿਹਾ ਕਿ ਕੋਵਿਡ 19 ਗਤੀਵਿਧੀਆਂ ਨਾਲ ਹੀ ਸੂਬੇ ਵਿਚ ਵੈਕਟਰ ਜਨਿਤ ਰੋਗ ਕੰਟ੍ਰੋਲ ਉਪਾਇਆਂ ਨੂੰ ਜਾਰੀ ਰੱਖਿਆ ਗਿਆ ਹੈ| ਕੋਵਿਡ 19 ਦੇ ਕੰਟੇਨਮੈਂਟ ਜੋਨ ਵਿਚ ਕੋਵਿਡ 19 ਗਤੀਵਿਧੀਆਂ ਨਾਲ ਬੁਖਾਰ ਦੀ ਨਿਗਰਾਨੀ ਤੇ ਉਸ ਦੇ ਸਰੋਤ ਨੂੰ ਘੱਟ ਕਰਨ ਦੀ ਗਤੀਵਿਧੀਆਂ ਨੂੰ ਇੱਕਠਾ ਕੀਤਾ ਗਿਆ ਹੈ| ਕੰਟੇਨਮੈਂਟ ਜੋਨ ਤੋਂ ਬਾਹਰ ਸਾਰੀ ਗਤੀਵਿਧੀਆਂ ਰੈਗੂਲਰ ਤੌਰ ‘ਤੇ ਕੀਤੀ ਜਾ ਰਹੀ ਹੈ| ਸਰੋਤ ਨੂੰ ਘੱਟ ਕਰਨ ਦੀ ਗਤੀਵਿਧੀਆਂ ਨੂੰ ਮਜਬੂਤ ਕਰਨ ਲਈ ਲਗਭਗ 280 ਘਰੇਲੂ ਜਣੇਪਾ ਚੈਕਰ (ਡੀਬੀਸੀ) ਤੈਨਾਤ ਕੀਤੀ ਗਈ ਹੈ| ਸਬੰਧਤ ਡਿਪਟੀ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ ਸਾਰੇ ਜਿਲਿਆਂ ਵਿਚ ਘੱਟੋਂ ਘੱਟ ਇਕ ਅੰਤਰ ਖੇਤਰੀ ਮੀਟਿੰਗ ਬੁਲਾਈ ਗਈ ਹੈ| ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਹੋਰ ਯਤਨਾਂ ਦੇ ਤਹਿਤ ਵੱਖ-ਵੱਖ ਆਈਈਸੀ/ਬੀਸੀਸੀ ਗਤੀਵਿਧੀਆਂ ਜਿਵੇਂ ਪਰਚਿਆਂ ਦਾ ਵੰਡ, ਹੋਲਡਿੰਗ/ਬੈਨਰ/ਪੋਸਟਰ, ਅਖਬਾਰ ਇਸ਼ਤਿਹਾਰ, ਬਲਕ ਐਸਐਮਐਸ ਆਦਿ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ|
ਸ੍ਰੀ ਅਰੋੜਾ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਮੱਛਰਾਂ ਦੇ ਜਣੇਪੇ ਨੂੰ ਰੋਕਣ ਲਈ ਹਰੇਕ ਐਤਵਾਰ ਨੂੰ ਡ੍ਰਾਇੰਗ-ਡੇ ਵੱਜੋਂ ਮੰਨਿਆ ਜਾਣਾ ਚਾਹੀਦਾ ਹੈ ਅਰਥਾਤ ਪਾਣੀ ਦੇ ਕੰਟੇਨਰਾਂ ਨੂੰ ਖਾਲੀ ਕਰਨ ਅਤੇ ਹੋਰ ਸੰਭਾਵਿਤ ਮੱਛਰ ਫੈਲਣ ਥਾਂਵਾਂ ਜਿਵੇਂ ਕੂਲਰ, ਓਵਰਹੈਡ ਟੈਂਕ, ਡ੍ਰਮ, ਬਰਤਨਾਂ, ਕਪ, ਬੋਤਲਾਂ, ਟਾਇਰ, ਫ੍ਰੋਜਨ ਟ੍ਰੇ ਆਦਿ ਨੂੰ ਖਾਲੀ ਕਰਨ| ਪੂਰੀ ਬਾਹ ਦੇ ਕਪੜੇ ਪਾਉਣ ਅਤੇ ਮੱਛਰਾਂ ਨੂੰ ਭੱਜਣ ਵਾਲੇ ਸਾਧਨਾਂ ਦੀ ਵਰਤੋਂ ਕਰਨ| ਉਨਾਂ ਕਿਹਾ ਕਿ ਰੋਗ ਦੀ ਘਟਨਾਵਾਂ ਦੀ ਰੋਜਾਨਾ ਆਧਾਰ ‘ਤੇ ਡੇਂਗੂ ਅਤੇ ਹੋਰ ਵੈਕਟਰ ਵਾਲੇ ਰੋਗਾਂ ‘ਤੇ ਨਜਰ ਰੱਖੀ ਜਾ ਰਹੀ ਹੈ| ਕੋਵਿਡ 19 ਮਹਾਮਾਰੀ ਕਾਰਣ ਬਣੀ ਮੌਜੂਦਾ ਸਥਿਤੀ ਦੇ ਬਾਵਜੂਦ ਸੂਬੇ ਵਿਚ ਡੇਂਗੂ ਦੀ ਸਥਿਤੀ ਪੂਰੀ ਤਰਾਂ ਨਾਲ ਕੰਟ੍ਰੋਲ ਵਿਚ ਹੈ|

Post Views: 43
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਕੈਪਟਨ ਅਮਰਿੰਦਰ ਸਿੰਘ ਨੇ ਆਪ ਵਿਧਾਇਕ ਵੱਲੋਂ ਕੋਵਿਡ ਕਿੱਟਾਂ ਦੇ ਟੈਂਡਰ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ਖਰੀਦ ‘ਚ ਘਪਲੇਬਾਜ਼ੀ ਦੇ ਦੋਸ਼ ਲਾਉਣ ਨੂੰ ਹਾਸੋਹੀਣਾ ਤੇ ਬੇਤੁਕਾ ਕਰਾਰ ਦਿੱਤਾ

Next Post

ਹਰਿਆਣਾ ਦੇ ਮੁੱਖ ਮੰਤਰੀ ਨੇ ਮਾਇਨਿੰਗ ਗਾਰਡ ਦੀ 111 ਆਸਾਮੀਆਂ ਸਿਰਜਿਤ ਕਰਨ ਨੂੰ ਦਿੱਤੀ ਪ੍ਰਵਾਨਗੀ

Next Post
ਹਰਿਆਣਾ ਸਰਕਾਰ ਨੇ ਐਚਸੀਐਸ ਅਧਿਕਾਰੀ ਸਤੀਸ਼ ਕੁਮਾਰ ਸਿੰਗਲਾ ਨੂੰ ਤੁਰੰਤ ਪ੍ਰਭਾਵ ਨਾਲ ਇਕ ਖਾਲੀ ਅਹੁਦੇ ‘ਤੇ ਸਕੱਤਰ, ਲੋਕਾਯੁਕਤ ਹਰਿਆਣਾ ਨਿਯੁਕਤ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਮਾਇਨਿੰਗ ਗਾਰਡ ਦੀ 111 ਆਸਾਮੀਆਂ ਸਿਰਜਿਤ ਕਰਨ ਨੂੰ ਦਿੱਤੀ ਪ੍ਰਵਾਨਗੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In