ਸਿੱਧੂ ਮੂਸੇਵਾਲਾ ਕਤਲ (Sidhu Moosewala murder) ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੁਲਿਸ ਨੇ ਸਚਿਨ ਬਿਸ਼ਨੋੋਈ ਉਰਫ਼ ਸਚਿਨ ਥਾਪਨ ਦਾ ਚਲਾਨ ਪੇਸ਼ ਕੀਤਾ ਹੈ, ਜਿਸ ਵਿਚ ਵੱਡੇ ਖੁਲਾਸੇ ਕੀਤੇ ਗਏ ਹਨ।
ਇਸ ਵਿਚ ਦੱਸਿਆ ਗਿਆ ਹੈ ਕਿ ਸਚਿਨ ਨੇ ਹੀ ਬੋੋਲੈਰੋ ਗੱਡੀ ਮੁਹੱਈਆ ਕਰਵਾਈ ਸੀ। ਇਸੇ ਬੋਲੈਰੋੋ ਗੱਡੀ ‘ਚ ਮੂਸੇਵਾਲਾ ਦੇ ਕਾਤਲ ਆਏ ਸਨ।ਇਸ ਤੋਂ ਇਲਾਵਾ ਬਲਦੇਵ ਸਿੰਘ ਨਿੱਕੂ ਤੇ ਸੰਦੀਪ ਕੇਕੜਾ ਨੂੰ ਰੇਕੀ ਲਈ ਸਚਿਨ ਨੇ ਹੀ ਤਿਆਰ ਕੀਤਾ ਸੀ। ਮੂਸੇਵਾਲਾ ਦੇ ਕਾਤਲ ਫਤਿਹਾਬਾਦ ‘ਚ ਠਹਿਰਾਏ ਗਏ ਸਨ। ਪੁਲਿਸ ਨੇ 151 ਗਵਾਹਾਂ ਦੀ ਸੂਚੀ ਵਾਲਾ ਚਲਾਨ ਪੇਸ਼ ਕਰ ਦਿੱਤਾ ਹੈ।
ਮਾਮਲੇ ਦੀ ਅਗਲੀ ਸੁਣਵਾਈ 23 ਜਨਵਰੀ ਨੂੰ ਹੋਵੇਗੀ। ਜਿਸ ਵਿਚ ਗੁਨਾਹਗਾਰਾਂ ‘ਤੇ ਦੋਸ਼ ਤੈਅ ਕੀਤੇ ਜਾਣਗੇ।