ਮੁੰਬਈ,09-05-2023(ਪ੍ਰੈਸ ਕੀ ਤਾਕਤ)- ਮੁੰਬਈ ਇੰਡੀਅਨਜ਼ ਟੀਮ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ IPL 2023 ਤੋਂ ਬਾਹਰ ਕਰ ਦਿੱਤਾ ਗਿਆ ਹੈ। ਮੁੰਬਈ ਨੇ 2022 ‘ਚ ਜੋਫਰਾ ਆਰਚਰ ਨੂੰ 8 ਕਰੋੜ ਰੁਪਏ ‘ਚ ਖਰੀਦਿਆ ਸੀ। ਹੁਣ ਜੋਫਰਾ ਦੀ ਜਗ੍ਹਾ ਕ੍ਰਿਸ ਜਾਰਡਨ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਜੋਫਰਾ ਨੇ ਇਸ ਆਈਪੀਐਲ ਵਿੱਚ 5 ਮੈਚ ਖੇਡੇ ਹਨ। ਇਸ ‘ਚ ਉਸ ਨੂੰ ਸਿਰਫ ਦੋ ਵਿਕਟਾਂ ਮਿਲੀਆਂ। ਇਸ ਦੇ ਨਾਲ ਹੀ 2022 ਦੇ ਆਈਪੀਐਲ ਸੀਜ਼ਨ ਵਿੱਚ ਵੀ ਜੋਫਰਾ ਮੁੰਬਈ ਇੰਡੀਅਨਜ਼ ਲਈ ਇੱਕ ਵੀ ਮੈਚ ਨਹੀਂ ਖੇਡ ਸਕੇ ਸਨ। ਜੋਫਰਾ ਆਰਚਰ ਫਿਟਨੈੱਸ ਦੀ ਸਮੱਸਿਆ ਨਾਲ ਜੂਝ ਰਿਹਾ ਸੀ। ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਉਸ ਦੀ ਫਿਟਨੈੱਸ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਸੀ। ਮੁੰਬਈ ਇੰਡੀਅਨਜ਼ ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਜੋਫਰਾ ਹੁਣ ਘਰ ਚਲੇ ਜਾਣਗੇ, ਜਿੱਥੇ ਉਨ੍ਹਾਂ ਦੇ ਮੁੜ ਵਸੇਬੇ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਕ੍ਰਿਸ ਜਾਰਡਨ ਹੁਣ ਬਾਕੀ ਮੈਚਾਂ ‘ਚ ਮੁੰਬਈ ਟੀਮ ਦੇ ਨਾਲ ਮੌਜੂਦ ਰਹਿਣਗੇ।
ਕ੍ਰਿਸ ਜਾਰਡਨ ਦੀ ਪਿਛਲੀ ਆਈਪੀਐਲ ਵਿੱਚ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਪਰ, ਉਸਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਜੌਰਡਨ ਇਸ ਤੋਂ ਪਹਿਲਾਂ ਆਈਪੀਐਲ ਵਿੱਚ ਕਿੰਗਜ਼ ਇਲੈਵਨ ਪੰਜਾਬ, ਸਨਰਾਈਜ਼ਰਜ਼ ਹੈਦਰਾਬਾਦ, ਰਾਇਲ ਚੈਲੰਜਰਜ਼ ਬੈਂਗਲੁਰੂ, ਚੇਨਈ ਸੁਪਰ ਕਿੰਗਜ਼ ਲਈ ਖੇਡ ਚੁੱਕਾ ਹੈ।