ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਅੱਜ ਇਕ ਘੰਟੇ ਤੋਂ ਵੱਧ ਸਮੇਂ ਤੱਕ ਸੇਵਾ ਠੱਪ ਰਹੀ, ਜਿਸ ਕਾਰਨ ਉਪਭੋਗਤਾਵਾਂ ਨੇ ਪਲੇਟਫਾਰਮ ‘ਤੇ ਪੋਸਟਾਂ ਨਾ ਦੇਖਣ ਦੀ ਸ਼ਿਕਾਇਤ ਕੀਤੀ। ਡਾਊਨਡਿਟੈਕਟਰ ਮੁਤਾਬਕ ਅੱਜ ਸਵੇਰੇ ਕਰੀਬ 11.45 ਵਜੇ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ 4,000 ਤੋਂ ਵੱਧ ਉਪਭੋਗਤਾਵਾਂ ਨੇ ਗੜਬੜ ਦੀ ਰਿਪੋਰਟ ਕੀਤੀ। ਵਿਸ਼ਵ ਪੱਧਰ ‘ਤੇ ਸੇਵਾ ਵਿਘਨ ਨਾਲ ਸਬੰਧਤ 73,800 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ।