ਚੰਡੀਗੜ੍ਹ, 10 ਅਕਤੂਬਰ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਰਾਜਸਤਾਨ ਵਿਚ ਵਿਧਾਨਸਭਾ ਦੇ ਆਮ ਚੋਣ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਸਪੰਨ ਕਰਵਾਉਣ ਲਈ ਹਰਿਆਣਾ ਸਰਕਾਰ ਨਾਲ ਲਗਦੇ ਜਿਲ੍ਹਿਆਂ ਵਿਚ ਸੰਯੁਕਤ ਰੂਪ ਨਾਲ ਨਾਕਾਬੰਦੀ ਕਰਨ , ਅਵੈਧ ਸ਼ਰਾਬ ਦੀ ਤਸਕਰੀ ਰੋਕਨ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਵਰਗੇ ਮਹਤੱਵਪੂਰਨ ਕੰਮਾਂ ਵਿਚ ਸਹਿਯੋਗ ਪ੍ਰਦਾਨ ਕਰੇਗੀ।
ਮੁੱਖ ਸਕੱਤਰ ਅੱਜ ਰਾਜਸਤਾਨ ਵਿਚ ਆਮ ਵਿਧਾਨਸਭਾ ਚੋਣ 2023 ਨੂੰ ਲੈ ਕੇ ਰਾਜਸਤਾਨ ਦੀ ਮੁੱਖ ਸਕੱਤਰ ਸ੍ਰੀਮਤੀ ਉਸ਼ਾ ਸ਼ਰਮਾ ਅਤੇ ਹੋਰ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਨਾਲ ਵਰਚੂਅਲ ਮਿਟਿੰਗ ਕੀਤੀ। ਮੁੱਖ ਸਕੱਤਰ ਨੇ ਕਿਹਾ ਕਿ ਚੋਣਾਵੀ ਸਮੇਂ ਦੋਰਾਨ ਦੋਵਾਂ ਸੂਬੇ ਬੋਡਰ ਖੇਤਰਾਂ ਵਿਚ ਸੁਰੱਖਿਆ ਊਪਾਆਂ ਦਾ ਮੁਲਾਂਕਨ ਕਰ ਵਧਾਇਆ ਜਾਵੇਗਾ।
ਮੁੱਖ ਸਕੱਤਰ ਨੇ ਕਿਹਾ ਕਿ ਹਰਿਆਣਾ ਅਤੇ ਰਾਜਸਤਾਨ ਦੀ ਸੀਮਾ ‘ਤੇ ਸੰਯੂਕਤ ਚੈਕਿੰਗ ਸਥਾਪਿਤ ਕਰਨ ਦੇ ਲਈ ਇਕ ਸਹਿਯੋਗਾਤਮਕ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਰਾਜਸਤਾਨ ਤੋਂ ਲਗਦੇ ਜਿਲ੍ਹਿਆਂ ਵਿਚ ਮਜਬੂਤ ਸੁਰੱਖਿਆ ਯਕੀਨੀ ਕਰਨ ਲਈ ਹਰਿਆਣਾ ਪੁਲਿਸ ਦੇ ਯਤਨਾਂ ‘ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਸ਼ਰਾਬ ਦੀ ਅਵੈਧ ਤਸਕਰੀ ਨੂੰ ਅਸਫਲ ਕਰਨਾ ਅਤੇ ਚੋਣ ਸਮੇਂ ਦੌਰਾਨ ਅਸਮਾਜਿਕ ਤੱਤਾਂ ਦੀ ਘੁਸਪੈਠ ਨੂੰ ਰੋਕਨਾ ਹੈ।
ਸ੍ਰੀ ਕੌਸ਼ਲ ਨੇ ਕਿਹਾ ਕਿ ਸੀਮਾ ਨਾਲ ਲਗਦੇ ਖੇਤਰਾਂ ਵਿਚ ਸੰਭਾਵਿਤ ਅਪਰਾਧੀਆਂ ਦੀ ਆਵਾਜਾਈ ਦੇ ਸਮੇਂ ਵਾਹਨਾਂ ਅਤੇ ਯਾਤਰੀਆਂ ਦੇ ਸਮਾਨ ਜਾਂਚ, ਅਵੈਧ ਸ਼ਰਾਬ ਅਤੇ ਨਗਦੀ ‘ਤੇ ਬਾਰੀਕੀ ਨਾਲ ਨਿਗਰਾਨੀ ਦੇ ਲਈ ਸੱਤ ਜਿਲ੍ਹਿਆਂ ਵਿਚ ਵੱਖ-ਵੱਖ ਸਥਾਨਾਂ ‘ਤੇ ਸੰਯੁਕਤ ਨਾਕੇ ਲਗਾਏ ਜਾਣਗੇ। ਏਕਸਾਇਜ ਨਾਲ ਸਬੰਧਿਤ ਮਾਮਲਿਆਂ ਦੇ ਲਈ ਉੱਪ ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਨਾਰਨੌਲ ਨੂੰ ਨੋਡਲ ਅਧਿਕਾਰੀ ਲਗਾਇਆ ਗਿਆ ਹੈ।
ਮੀਟਿੰਗ ਵਿਚ ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ, ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ, ਪ੍ਰਧਾਨ ਸਕੱਤਰ ਆਬਾਕਾਰੀ ਅਤੇ ਕਰਾਧਾਨ ਦੇਵੇਂਦਰ ਸਿੰਘ ਕਲਿਆਣ, ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਅਸ਼ੋਕ ਕੁਮਾਰ ਮੀਣਾ ਅਤੇ ਵਿਸ਼ੇਸ਼ ਗ੍ਰਹਿ ਸਕੱਤਰ ਮਹਾਵੀਰ ਕੌਸ਼ਿਕ ਮੌਜੂਦ ਸਨ।