ਭਾਰਤ ਦੇ ਸਰਬਜੋਤ ਸਿੰਘ ਅਤੇ ਦਵਿਿਆ ਟੀਐੱਸ ਨੂੰ ਏਸ਼ਿਆਈ ਖੇਡਾਂ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਚੀਨੀ ਜੋੜੀ ਤੋਂ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਛੇ ਸੋਨ, ਅੱਠ ਚਾਂਦੀ ਅਤੇ ਪੰਜ ਕਾਂਸੀ ਸਮੇਤ ਕੁੱਲ 19 ਤਗਮੇ ਜਿੱਤੇ ਹਨ।