No Result
View All Result
Tuesday, October 14, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home HARYANA

ਸੰਸਦ ਮੈਂਬਰਾਂ ਨੂੰ ਸੰਤ ਸੀਚੇਵਾਲ ਨੇ ਪੜ੍ਹਾਇਆ ਵਾਤਾਵਰਨ ਦਾ ਪਾਠ

admin by admin
January 22, 2021
in HARYANA, PUNJAB
0
ਸੰਸਦ ਮੈਂਬਰਾਂ ਨੂੰ ਸੰਤ ਸੀਚੇਵਾਲ ਨੇ ਪੜ੍ਹਾਇਆ ਵਾਤਾਵਰਨ ਦਾ ਪਾਠ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਸੁਲਤਾਨਪੁਰ ਲੋਧੀ (ਪ੍ਰੈਸ ਕਿ ਤਾਕ਼ਤ ਬਯੂਰੋ) ਆਨ ਲਾਈਨ ਸ਼ੈਸ਼ਨ ਪਾਰਲੀਮੈਂਟ ਰਿਸਰਚਰ ਅਤੇ ਟਰੈਨਿੰਗ ਇੰਸਟੀਚਿਊਟ ਫਾਰ ਡੈਮੋਕਰੇਸੀ ਵੱਲੋਂ ਕਰਵਾਏ ਗਏ ਪੰਜ ਦਿਨਾਂ ਆਨ ਲਾਈਨ ਸ਼ੈਸ਼ਨ ਵਿੱਚ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਨੂੰ ਵਾਤਾਵਰਨ ਦਾ ਪਾਠ ਪੜ੍ਹਾਇਆ। ਇਹ ਆਨ ਲਾਈਨ ਸ਼ੈਸ਼ਨ 18 ਜਨਵਰੀ ਤੋਂ ਸ਼ੁਰੂ ਹੋਇਆ ਸੀ ਜਿਸ ਵਿੱਚ ਦੇਸ਼ ਦੀਆਂ 20 ਅਜਿਹੀਆਂ ਪਦਮਸ੍ਰੀ ਨਾਲ ਸਨਮਾਨਿਤ ਸਖਸ਼ੀਅਤਾਂ ਨੇ ਸੰਬੋਧਨ ਕੀਤਾ, ਜਿੰਨ੍ਹਾ ਨੇ ਆਪੋ ਆਪਣੇ ਖੇਤਰਾਂ ਵਿੱਚ ਸਮਾਜ ਸੇਵਾ ਦੇ ਵੱਡੇ ਕਾਰਜ ਕੀਤੇ ਹਨ। ਅੱਜ ਦੇ ਆਖਰੀ ਸ਼ੈਸ਼ਨ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿੱਥੇ ਕਾਲੀ ਵੇਈਂ, ਸਤਲੁਜ ਦਰਿਆ ਦੇ ਪ੍ਰਦੂਸ਼ਣ, ਬੀਕਾਨੇਰ ਦੇ ਕੈਂਸਰ ਹਸਪਤਾਲ ਅਤੇ ਹੜ੍ਹਾਂ ਵਿੱਚ ਕੀਤੇ ਕਾਰਜਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਆਨ-ਲਾਈਨ ਸ਼ੈਸ਼ਨ ਦਾ ਉਦਘਾਟਨ ਲੋਕ ਸਭਾ ਦੇ ਸਪੀਕਰ ਨੇ 18 ਜਨਵਰੀ ਨੂੰ ਕੀਤਾ ਸੀ। ਪੰਜਾਬ ਵਿੱਚੋਂ ਇਸ ਸ਼ੈਸ਼ਨ ਨੂੰ ਸੰਬੋਧਨ ਕਰਨ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਪਹਿਲੀ ਸਖਸ਼ੀਅਤ ਸਨ।
ਆਨ-ਲਾਈਨ ਸੰਬੋਧਨ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ 20 ਸਾਲਾਂ ਦੌਰਾਨ ਕਿਸਾਨਾਂ ਲਈ ਕੀਤੇ ਕਾਰਜਾਂ ਦਾ ਜ਼ਿਕਰ ਕੀਤਾ ਕਿ ਜੇਕਰ ਦੇਸ਼ ਦਾ ਕਿਸਾਨ ਬਚੇਗਾ ਤਾਂ ਹੀ ਦੇਸ਼ ਮਜ਼ਬੂਤ ਤੇ ਆਤਮ ਨਿਰਭਰ ਹੋਵੇਗਾ। ਦੋਨਾ ਇਲਾਕੇ ਵਿੱਚ ਰਸਤੇ ਬਣਾਉਣ, ਪਵਿੱਤਰ ਕਾਲੀ ਵੇਈਂ ਵਿੱਚ ਨਿਰਮਲ ਜਲਧਾਰਾ ਦੇ ਵਹਾ ਨਾਲ ਧਰਤੀ ਹੇਠਲੇੇ ਪਾਣੀ ਨੂੰ ਉਪਰ ਚੁੱਕਣ ਤੇ ਸੀਚੇਵਾਲ ਮਾਡਲ ਰਾਹੀਂ ਪਿੰਡਾਂ ਤੇ ਸ਼ਹਿਰਾਂ ਦੇ ਵਰਤੇ ਗਏ ਪਾਣੀ ਨੂੰ ਸੋਧ ਕੇ ਮੁੜ ਵਰਤਣ ਦਾ ਸਫਲ ਤਜ਼ਰਬਾ ਸਾਂਝਾ ਕੀਤਾ।ਇਹ ਸਾਰੇ ਕਾਰਜ ਖੇਤੀ ਲਈ ਲਾਹੇਵੰਦ ਸਾਬਤ ਹੋ ਰਹੇ ਹਨ।
ਦਸਤਾਵੇਜ਼ੀ ਫਿਲਮ ਵਿੱਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ: ਏਪੀਜੇ ਅਬਦੁੱਲ ਕਲਾਮ ਦਾ ਉਚੇਚਾ ਜ਼ਿਕਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਭਵਨ ਵਿੱਚ ਹੋਈ ਇੱਕ ਮੁਲਾਕਾਤ ਦੌਰਾਨ ਡਾ: ਕਲਾਮ ਜੀ ਨੇ ਇੱਕ ਵਾਰ ਸੰਤ ਸੀਚੇਵਾਲ ਜੀ ਨੂੰ ਕਿਹਾ ਸੀ ਕਿ ਰਾਜਨੀਤਿਕ ਸਖਸ਼ੀਅਤਾਂ ਦੀ ਕਲਾਸ ਜਰੂਰ ਲਗਾਇਆ ਕਰੋ ਤਾਂ ਜੋ ਉਨ੍ਹਾਂ ਨੂੰ ਕੰਮ ਕਰਨ ਦੇ ਢੰਗ ਤਾਰੀਕਿਆਂ ਬਾਰੇ ਪਤਾ ਲੱਗ ਸਕੇ।

Post Views: 45
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: enviornment newskisan muda newsparliament member online meeting newspress ki taquat newspunjab newssaint balbir singh sichewal newssultanpur lodhi news
Previous Post

25 ਜਨਵਰੀ ਨੂੰ 11 ਵਾਂ ਰਾਜ ਪੱਧਰੀ ਵੋਟਰ ਦਿਵਸ ਲਗਭਗ ਹਰਿਆਣੇ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮਨਾਇਆ ਜਾਵੇਗਾ

Next Post

21 ਜਨਵਰੀ- ਹਰਿਆਣਾ ਦੇ ਲੋਕਾਂ ਨੂੰ ਪੌਸ਼ਟਿਕ ਅਤੇ ਮਿਆਰੀ ਭੋਜਨ ਉਤਪਾਦ ਮੁਹੱਈਆ ਕਰਾਉਣ ਦੇ ਮੱਦੇਨਜ਼ਰ ਸੋਧੇ ਹੋਏ 6 ਮਹੱਤਵਪੂਰਨ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ

Next Post
21 ਜਨਵਰੀ- ਹਰਿਆਣਾ ਦੇ ਲੋਕਾਂ ਨੂੰ ਪੌਸ਼ਟਿਕ ਅਤੇ ਮਿਆਰੀ ਭੋਜਨ ਉਤਪਾਦ ਮੁਹੱਈਆ ਕਰਾਉਣ ਦੇ ਮੱਦੇਨਜ਼ਰ ਸੋਧੇ ਹੋਏ 6 ਮਹੱਤਵਪੂਰਨ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ

21 ਜਨਵਰੀ- ਹਰਿਆਣਾ ਦੇ ਲੋਕਾਂ ਨੂੰ ਪੌਸ਼ਟਿਕ ਅਤੇ ਮਿਆਰੀ ਭੋਜਨ ਉਤਪਾਦ ਮੁਹੱਈਆ ਕਰਾਉਣ ਦੇ ਮੱਦੇਨਜ਼ਰ ਸੋਧੇ ਹੋਏ 6 ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In