No Result
View All Result
Sunday, October 12, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰੀ ਮੈਡੀਕਲ ਕਾਲਜ ਦੇ ਐਡਹਾਕ ਨਰਸਿੰਗ ਅਤੇ ਸਹਾਇਕ ਸਟਾਫ ਨੂੰ ਰੈਗੂਲਰ ਕਰਨ ਦੇ ਵਾਅਦੇ ਤੋਂ ਮੁਕਰਨ ਲਈ ਬ੍ਰਹਮ ਮਹਿੰਦਰਾ ਦੀ ਨਿਖੇਧੀ

admin by admin
May 14, 2020
in PUNJAB
0
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰੀ ਮੈਡੀਕਲ ਕਾਲਜ ਦੇ ਐਡਹਾਕ ਨਰਸਿੰਗ ਅਤੇ ਸਹਾਇਕ ਸਟਾਫ ਨੂੰ ਰੈਗੂਲਰ ਕਰਨ ਦੇ ਵਾਅਦੇ ਤੋਂ ਮੁਕਰਨ ਲਈ ਬ੍ਰਹਮ ਮਹਿੰਦਰਾ ਦੀ ਨਿਖੇਧੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

* ਸੁਰਜੀਤ ਸਿੰਘ ਰੱਖੜਾ ਨੇ ਨਰਸਾਂ ਦਾ ਪਰਖ ਸਮਾਂ ਇੱਕ ਸਾਲ ਘਟਾਉਣ ਦੀ ਮੰਗ ਦਾ ਵੀ ਸਮਰਥਨ ਕੀਤਾ

ਪਟਿਆਲਾ,14 ਮਈ (ਪੀਤੰਬਰ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਡਹਾਕ ਤੌਰ ਤੇ ਕੰਮ ਕਰ ਰਹੇ ਨਰਸਿੰਗ ਅਤੇ ਸਹਾਇਕ ਸਟਾਫ ਨੂੰ ਰੈਗੂਲਰ ਕਰਨ ਸੰਬੰਧੀ ਕੀਤੇ ਵਾਅਦੇ ਤੋਂ ਮੁਕਰਨ ਲਈ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਇਸ ਔਖ ਦੀ ਘੜੀ ਵਿਚ ਸਰਕਾਰ ਨੂੰ ਮੂਹਰਲੀ ਕਤਾਰ ਦੇ ਯੋਧਿਆਂ ਨੂੰ ਇਨਾਮ ਦੇਣਾ ਚਾਹੀਦਾ ਹੈ ਨਾ ਕਿ ਉਹਨਾਂ ਨਾਲ ਵਿਤਕਰਾ ਕਰਨਾ ਚਾਹੀਦਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਬ੍ਰਹਮ ਮਹਿੰਦਰਾ ਵੱਲੋਂ 2 ਮਾਰਚ ਨੂੰ ਦਿੱਤੇ ਭਰੋਸੇ ਉੱਤੇ ਸਿਹਤ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਅਤੇ ਅਜੇ ਤਕ ਨਰਸਿੰਗ ਅਤੇ ਸਹਾਇਕ ਸਟਾਫ ਦੀਆਂ ਸੇਵਾਵਾਂ ਪੱਕੀਆਂ ਨਹੀਂ ਕੀਤੀਆਂ ਹਨ। ਉਹਨਾਂ ਕਿਹਾ ਕਿ ਮੈਂ ਜਿੱਥੇ ਸਰਕਾਰ ਦੇ ਇਸ ਕਠੋਰ ਰਵੱਈਏ ਦੀ ਨਿੰਦਾ ਕਰਦਾ ਹਾਂ ਉੱਥੇ ਇਹਨਾਂ ਮੂਹਰਲੀ ਕਤਾਰ ਦੇ ਯੋਧਿਆਂ ਨੂੰ ਸਲਾਮ ਕਰਦਾ ਹਾਂ, ਜਿਹਨਾਂ ਨੇ ਇਸ ਮੁੱਦੇ ਉੱਤੇ ਸਿਰਫ ਦੋ ਘੰਟੇ ਲਈ ਪ੍ਰਦਰਸ਼ਨ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਆਪਣੀਆਂ ਰੈਗੂਲਰ ਡਿਊਟੀਆਂ ਕਰਨੀਆਂ ਜਾਰੀ ਰੱਖਣਗੇ।

ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਨੂੰ ਸਿਹਤ ਕਾਮਿਆਂ ਦੀ ਸਾਰੀਆਂ ਮੰਗਾਂ ਬਾਰੇ ਗੌਰ ਕਰਨਾ ਚਾਹੀਦਾ ਹੈ ਅਤੇ ਸਾਰੇ ਨਰਸਿੰਗ ਸਟਾਫ ਦੀਆਂ ਸੇਵਾਵਾਂ ਨੂੰ ਦੋ ਸਾਲ ਦੀ ਬਜਾਇ ਇੱਕ ਸਾਲ ਦੇ ਪਰਖ ਸਮੇਂ ਮਗਰੋਂ ਪੱਕਾ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੋਵਿਡ-19 ਵਾਰਡਾਂ ਵਿਚ ਤਾਇਨਾਤ ਨਰਸਿੰਗ ਸਟਾਫ ਵੱਲੋਂ ਕੀਤੀ ਜਾ ਰਹੀ ਬੀਮੇ ਦੀ ਮੰਗ ਬਿਲਕੁੱਲ ਜਾਇਜ਼ ਹੈ ਅਤੇ ਇਸ ਨੂੰ ਤੁਰੰਤ ਮੰਨ ਲੈਣਾ ਚਾਹੀਦਾ ਹੈ। ਸਰਦਾਰ ਰੱਖੜਾ ਸ੍ਰੀ ਬ੍ਰਹਮ ਮਹਿੰਦਰਾ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਨਰਸਿੰਗ ਅਤੇ ਸਹਾਇਕ ਸਟਾਫ ਦੀਆਂ ਮੰਗਾਂ ਮੰਨਣ ਬਾਰੇ ਹੋਰ ਟਾਲ-ਮਟੋਲ ਨਾ ਕਰਨ ਦਾ ਮਸ਼ਵਰਾ ਦਿੰਦਿਆਂ ਕਿਹਾ ਕਿ ਮੰਗਾਂ ਨਾ ਮੰਨਣ ਨਾਲ ਸਟਾਫ ਦਾ ਮਨੋਬਲ ਡਿੱਗ ਜਾਵੇਗਾ ਅਤੇ ਇਹ ਗੱਲ ਕੋਵਿਡ-19 ਦੀ ਰੋਕਥਾਮ ਦੀ ਜੰਗ ਲੜ ਰਹੇ ਸੂਬੇ ਲਈ ਬਹੁਤ ਜ਼ਿਆਦਾ ਘਾਤਕ ਹੋਵੇਗੀ।

Post Views: 53
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 2020 coronavirus pandemic in PunjabAkali Dal (1920)akali dal message for corona coronavirusAkali Dal: Latest NewsBikram Majithia (@bsmajithia)bikram singh majithiaBikram Singh Majithia Stock PicturesBikram Singh Majithia: Latest News & VideosbsmajithiaSAD - Shiromani Akali Dal Election UpdatesSardar Bikram Singh MajithiaShiromani Akali Dal (@Akali_Dal_)shiromani akali dal contact numberShiromani Akali Dal is an Indian state political party in Punjabshiromaniakalidal.comSurjit Singh Rakhra also endorses demand of Nurses to reduce their probation by one yearVideos on Akali DalYouth Akali Dalबिक्रम मजीठियाबिक्रम सिंह मजीठिया
Previous Post

ਉਦਯੋਗ ਵਿਭਾਗ ਨੇ ਪਲਾਟਾਂ ਦੀ ਈ ਆਕਸ਼ਨ ਰਾਹੀਂ ਜੁਟਾਏ 40 ਕਰੋੜ ਰੁਪਏ

Next Post

ਵਿਜੈ ਇੰਦਰ ਸਿੰਗਲਾ ਨੇ ਸਕੂਲਾਂ ਨੂੰ ਕਰਫਿਊ/ਲਾਕਡਾਊਨ ਦੌਰਾਨ ਟਰਾਂਸਪੋਰਟ, ਮੈੱਸ ਚਾਰਜ, ਬਿਲਡਿੰਗ ਚਾਰਜ, ਦਾਖ਼ਲਾ ਫੀਸ, ਵਰਦੀ ਖ਼ਰਚੇ ਜਾਂ ਕੋਈ ਹੋਰ ਵਾਧੂ ਫੀਸ/ਖ਼ਰਚਾ ਨਾ ਲੈਣ ਦੀ ਕੀਤੀ ਹਦਾਇਤ

Next Post

ਵਿਜੈ ਇੰਦਰ ਸਿੰਗਲਾ ਨੇ ਸਕੂਲਾਂ ਨੂੰ ਕਰਫਿਊ/ਲਾਕਡਾਊਨ ਦੌਰਾਨ ਟਰਾਂਸਪੋਰਟ, ਮੈੱਸ ਚਾਰਜ, ਬਿਲਡਿੰਗ ਚਾਰਜ, ਦਾਖ਼ਲਾ ਫੀਸ, ਵਰਦੀ ਖ਼ਰਚੇ ਜਾਂ ਕੋਈ ਹੋਰ ਵਾਧੂ ਫੀਸ/ਖ਼ਰਚਾ ਨਾ ਲੈਣ ਦੀ ਕੀਤੀ ਹਦਾਇਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In