No Result
View All Result
Sunday, October 12, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਅਕਾਲੀ-ਭਾਜਪਾ ਗਠਜੋੜ ਦੇ ਯਤਨ ਹੋਣਗੇ ਤੇਜ਼

admin by admin
July 6, 2023
in BREAKING, COVER STORY, POLITICS, PUNJAB
0
ਪੰਜਾਬ ’ਚ ਭਾਜਪਾ ਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾਏਗੀ, ਕਾਂਗਰਸ ’ਚ ਹੁਣ ਹਿੰਮਤ ਨਹੀਂ ਰਹੀ : ਸੁਨੀਲ ਜਾਖੜ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਜਲੰਧਰ,6 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)- ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਸੁਨੀਲ ਜਾਖੜ ਦਾ ਪੰਜਾਬ ਭਾਜਪਾ ਦਾ ਪ੍ਰਦੇਸ਼ ਪ੍ਰਧਾਨ ਬਨਣਾ ਅਤੇ ਅਸ਼ਵਨੀ ਸ਼ਰਮਾ ਦੀ ਪ੍ਰਧਾਨ ਦੇ ਅਹੁਦੇ ਤੋਂ ਵਿਦਾਇਗੀ ਇਸੇ ਸਿਲਸਿਲੇ ਦੀ ਕੜੀ ਦੱਸਿਆ ਜਾ ਰਿਹਾ ਹੈ। ਸੁਨੀਲ ਜਾਖੜ ਦੇ ਬਾਦਲ ਪਰਿਵਾਰ ਨਾਲ ਚੰਗੇ ਸੰਬੰਧ ਰਹੇ ਹਨ। ਪਰਿਵਾਰ ’ਚੋਂ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਨੀਲ ਜਾਖੜ ਵਿਚਾਲੇ ਵੀ ਦੋਸਤਾਨਾ ਸੰਬੰਧ ਹਨ। ਸੂਤਰ ਦੱਸਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਿਊਂਦੇ ਜੀਅ ਹੀ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦੀ ਗੱਲ ਫਿਰ ਤੋਂ ਸ਼ੁਰੂ ਹੋ ਗਈ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ, ਇਹ ਗੱਲਬਾਤ ਕੁਝ ਮੱਧਮ ਪੈ ਗਈ ਸੀ ਪਰ ਵੱਡੇ ਬਾਦਲ ਦੇ ਦਿਹਾਂਤ ਅਤੇ ਭੋਗ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਵੱਡੇ ਆਗੂ ਬਾਦਲ ਪਰਿਵਾਰ ਕੋਲ ਆਉਂਦੇ-ਜਾਂਦੇ ਰਹੇ। ਭੋਗ ਤੋਂ ਬਾਅਦ ਗੱਲਬਾਤ ਮੁੜ ਸ਼ੁਰੂ ਕੀਤੀ ਗਈ ਸੀ।

ਅਤੀਤ ’ਚ 1997 ਵਿਚ ਭਾਜਪਾ-ਅਕਾਲੀ ਗਠਜੋੜ ਹੋਇਆ ਸੀ। ਉਸ ਤੋਂ ਬਾਅਦ ਗਠਜੋੜ ਨੇ ਇਕ ਵਾਰ ਪੰਜ ਸਾਲ ਅਤੇ ਫਿਰ ਦੂਜੀ ਵਾਰ ਦਸ ਸਾਲ ਪੰਜਾਬ ਦੀ ਸੱਤਾ ਸੰਭਾਲੀ। ਗਠਜੋੜ ਟੁੱਟਣ ਤੋਂ ਬਾਅਦ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਅਤੇ ਭਾਜਪਾ ਨੇ ਵੱਖੋ-ਵੱਖ ਹੋ ਕੇ ਚੋਣ ਲੜੀ ਸੀ, ਜਿਸ ਵਿਚ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ ਅਕਾਲੀ ਦਲ ਨੇ 3 ਅਤੇ ਭਾਜਪਾ ਨੂੰ ਸਿਰਫ਼ 2 ਹੀ ਸੀਟਾਂ ਜਿੱਤੀਆਂ ਸਨ। ਹਾਲ ਹੀ ’ਚ ਹੋਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਚ ਜੇਕਰ ਅਕਾਲੀ ਦਲ ਅਤੇ ਭਾਜਪਾ ਨੂੰ ਮਿਲੀਆਂ ਵੋਟਾਂ ਨੂੰ ਮਿਲਾ ਲਿਆ ਜਾਵੇ ਤਾਂ ਉਨ੍ਹਾਂ ਨੂੰ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਲਗਭਗ ਹੀ ਵੋਟਾਂ ਮਿਲੀਆਂ। ਇਸ ਚੋਣ ’ਚ ਜੇਤੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 34.05 ਫ਼ੀਸਦੀ ਵੋਟਾਂ ਮਿਲੀਆਂ ਸੀ, ਜਦਕਿ ਅਕਾਲੀ ਦਲ ਨੂੰ 17.85 ਫ਼ੀਸਦੀ ਅਤੇ ਭਾਜਪਾ ਨੂੰ 15.19 ਫ਼ੀਸਦੀ ਵੋਟਾਂ ਮਿਲੀਆਂ। ਵੈਸੇ ਜਲੰਧਰ ਜ਼ਿਮਨੀ ਚੋਣ ਵਿਚ ਭਾਜਪਾ ਨੂੰ ਲੋਕ ਸਭਾ ਹਲਕੇ ਵਿਚ ਪੈਂਦੇ ਵਿਧਾਨ ਸਭਾ ਹਲਕਿਆਂ ਵਿਚ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ 5 ਫ਼ੀਸਦੀ ਵੱਧ ਵੋਟਾਂ ਮਿਲੀਆਂ ਹਨ।

ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਅਤੇ ਅਕਾਲੀ ਦਲ ਦੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਹੁਣ ਅਕਾਲੀ ਦਲ ਦੂਜੀ ਵਾਰ ਪੰਜਾਬ ਦੀ ਸੱਤਾ ਤੋਂ ਬਾਹਰ ਹੋਇਆ ਹੈ ਅਤੇ ਇਸ ਦਾ ਵੋਟ ਬੈਂਕ ਵੀ ਘਟਿਆ ਹੈ। ਫਿਲਹਾਲ ਦੂਜੇ ਪਾਸੇ ਅਗਲੇ ਸਾਲ 2024 ਵਿਚ ਲੋਕ ਸਭਾ ਚੋਣਾਂ ਵੀ ਹੋਣੀਆਂ ਹਨ। ਵਿਰੋਧੀ ਧਿਰ ਕਾਂਗਰਸ, ਆਮ ਆਦਮੀ ਪਾਰਟੀ ਸਮੇਤ ਹੋਰ ਪਾਰਟੀਆਂ ਵਿਚ ਏਕਤਾ ਦੀਆਂ ਗੱਲਾਂ ਅਤੇ ਮੀਟਿੰਗਾਂ ਚੱਲ ਰਹੀਆਂ ਹਨ ਤਾਂ ਅਜਿਹੇ ਵਿਚ ਭਾਜਪਾ ਵੀ ਐੱਨ. ਡੀ. ਏ. ਨੂੰ ਮਜ਼ਬੂਤ ਕਰਨ ਵਿਚ ਲੱਗੀ ਹੋਈ ਹੈ। ਪਾਰਟੀ ਆਪਣੇ ਪੁਰਾਣੇ ਸਹਿਯੋਗੀ ਅਕਾਲੀ ਦਲ ਨੂੰ ਆਪਣੇ ਨਾਲ ਮੁੜ ਜੋੜਨ ਦੀ ਤਿਆਰੀ ਵਿਚ ਹੈ। ਲੋਕ ਸਭਾ ਵਿਚ ਪੰਜਾਬ ਤੋਂ ਅਕਾਲੀ ਦਲ ਅਤੇ ਭਾਜਪਾ ਦੇ 2-2 ਮੈਂਬਰ ਹਨ। ਅਕਾਲੀ ਦਲ ਵੀ ਮਜ਼ਬੂਤ ਸਹਿਯੋਗੀ ਦੀ ਇੱਛਾ ਵਿਚ ਹੈ।

ਇਥੇ ਦੱਸ ਦੇਈਏ ਕਿ ਪਿਛਲੇ ਮਹੀਨੇ ਹੋਈ ਕਾਰਜਕਾਰਨੀ ਦੀ ਮੀਟਿੰਗ ਵਿਚ ਪੰਜਾਬ ਭਾਜਪਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਸੀ। ਹਾਲਾਂਕਿ ਇਸ ਦੇ ਕੁਝ ਮੈਂਬਰ ਗਠਜੋੜ ਦੇ ਹੱਕ ਵਿਚ ਸਨ। ਪੰਜਾਬ ਭਾਜਪਾ ਦਾ ਮੰਨਣਾ ਸੀ ਕਿ ਅਕਾਲੀ ਦਲ ਨਾਲ ਗਠਜੋੜ ਵਿਚ ਸਮਝੌਤੇ ਅਨੁਸਾਰ ਉਹ ਵਿਧਾਨ ਸਭਾ ਦੀਆਂ 23 ਸੀਟਾਂ ਅਤੇ ਲੋਕ ਸਭਾ ਦੀਆਂ 3 ਸੀਟਾਂ ਤਕ ਹੀ ਸੀਮਤ ਹੈ। ਪਾਰਟੀ ਹੁਣ ਹੋਰ ਸੀਟਾਂ ਚਾਹੁੰਦੀ ਹੈ, ਜਦਕਿ ਬਸਪਾ ਵੀ ਅਕਾਲੀ ਦਲ ਦੇ ਨਾਲ ਹੈ, ਜਿਸ ਕਰਕੇ ਉਹ ਸੀਟ ਦੇ ਫਾਰਮੂਲੇ ਨੂੰ ਵੱਖਰੇ ਤਰੀਕੇ ਨਾਲ ਦੇਖ ਰਹੇ ਹਨ। ਮਾਮਲਾ ਇੱਥੇ ਹੀ ਅਟਕਿਆ ਹੋਇਆ ਹੈ।

Post Views: 72
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: akali-bjp alliancealliance of bjpBJPbjp 2024bjp akali dalbjp akali failbjp delhiBJP leadersbjp newsbjp partybjp punjab newsbjp sadbjp sad alliancebjp today newsjds alliance with bjpjds and bjp allianceJP Naddajp nadda todaypunjab bjpPunjab BJP NewsSADsad meetingsad-bjpsad-bjp alliancesad-bjp alliance in punjabsad-bjp alliance newssunil jakhar on sad-bjp alliancetdp bjp alliance
Previous Post

ਰੋਹਿਤ-ਵਿਰਾਟ ਨੂੰ ਨਹੀਂ ਮਿਲੀ ਥਾਂ

Next Post

8 ਲੱਖ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਵਕੀਲ ਕਾਬੂ

Next Post
8 ਲੱਖ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਵਕੀਲ ਕਾਬੂ

8 ਲੱਖ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਵਕੀਲ ਕਾਬੂ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In