ਮਾਸਕੋ/ਕੀਵ (ਪ੍ਰੈਸ ਕੀ ਤਾਕਤ)- ਰੂਸ ਮਹਿਲਾ ਕੈਦੀਆਂ ਨੂੰ ਯੂਕ੍ਰੇਨ ਜੰਗ ਵਿਚ ਉਤਾਰਣ ਦੀ ਤਿਆਰੀ ਕਰ ਰਿਹਾ ਹੈ। ਯੂਕ੍ਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਜੰਗ ’ਚ ਭਾਰੀ ਨੁਕਸਾਨ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਿਰਦੇਸ਼ ’ਤੇ ਅਜਿਹਾ ਕੀਤਾ ਜਾ ਰਿਹਾ ਹੈ।
ਪਿਛਲੇ ਹਫ਼ਤੇ ਤੋਂ ਦੋਨੇ ਤਸਕ ਖੇਤਰ ਜਿਥੇ ਭਿਆਨਕ ਜੰਗ ਜਾਰੀ ਹੈ, ਇਸ ਲਈ ਇਕ ਟਰੇਨ ਰਾਹੀਂ ਵੱਡੀ ਗਿਣਤੀ ਵਿਚ ਕੈਦੀਆਂ ਨੂੰ ਭੇਜਿਆ ਗਿਆ ਹੈ। ਇਸ ਵਿਚ ਇਕ ਬੋਗੀ ਕੈਦੀ ਔਰਤਾਂ ਦਾ ਸੀ। ਪਿਛਲੇ ਹਫ਼ਤੇ ਇਹ ਰਿਪੋਰਟ ਵੀ ਆਈ ਸੀ ਰੂਸ ਨੇ ਮਹਿਲਾ ਕੈਦੀਆਂ ਨੂੰ ਜੰਗ ਦੇ ਇਲਾਕੇ ਦੇ ਬਿਲਕੁੱਲ ਨੇੜੇ ਇਲਾਕਿਆਂ ਵਿਚ ਭੇਜਿਆ ਹੈ। ਸਮਝਿਆ ਜਾ ਰਿਹਾ ਹੈ ਕਿ ਇਨ੍ਹਾਂ ਮਹਿਲਾ ਕੈਦੀਆਂ ਦੀ ਵਰਤੋਂ ਫੌਜ ਦੀ ਸਪਲਾਈ ਲਾਈਨ ਲਈ ਕੀਤਾ ਜਾਏਗਾ।
ਰੂਸ ਨੇ 10 ਹਜ਼ਾਰ ਮਰਦ ਕੈਦੀਆਂ ਦੀ ਵੀ ਇਸ ਸ਼ਰਤ ’ਤੇ ਫੌਜੀ ਭਰਤੀ ਕੀਤੀ ਹੈ ਕਿ ਜੇਕਰ ਉਹ ਫਰੰਟ ਲਾਈਨ ’ਤੇ 6 ਮਹੀਨੇ ਤੱਕ ਲੜਦੇ ਹਨ ਤਾਂ ਉਨ੍ਹਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਜਾਵੇਗੀ। ਇਸ ਤਰ੍ਹਾਂ ਦੇ ਵੀ ਸਬੂਤ ਹਨ ਕਿ ਰੂਸੀ ਰੱਖਿਆ ਮੰਤਰਾਲਾ ਇਨ੍ਹਾਂ ਕੈਦੀਆਂ ਨਾਲ ਸਿੱਧਾ ਸਮਝੌਤਾ ਕਰ ਰਿਹਾ ਹੈ।