ਮੁੰਬਈ: ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ ਅੱਜ 9 ਪੈਸੇ ਡਿੱਗ ਕੇ 83.35 ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਗਿਆ। ਅੰਤਰਬੈਂਕ ਵਿਦੇਸ਼ੀ ਕਰੰਸੀ ਤਬਾਦਲਾ ਮਾਰਕੀਟ ਵਿੱਚ ਰੁਪਿਆ 83.25 ਦੇ ਪੱਧਰ ’ਤੇ ਖੁੱਲ੍ਹਿਆ ਸੀ ਤੇ 9 ਪੈਸੇ ਦੇ ਨਿਘਾਰ ਨਾਲ ਡਾਲਰ ਦੇ ਮੁਕਾਬਲੇ 83.35 ਦੇ ਪੱਧਰ ’ਤੇ ਬੰਦ ਹੋਇਆ, ਜੋ ਹੁਣ ਤੱਕ ਦਾ ਸਭ ਤੋਂ ਹੇਠਲੇ ਪੱਧਰ ਹੈ। ਸ਼ੁੱਕਰਵਾਰ ਨੂੰ ਅਮਰੀਕੀ ਕਰੰਸੀ ਦੇ ਮੁਕਾਬਲੇ ਭਾਰਤੀ ਰੁਪਏ ਦਾ ਮੁੱਲ 83.26 ਸੀ। ਇਸ ਤੋਂ ਪਹਿਲਾਂ ਇਸੇ ਸਾਲ 13 ਨਵੰਬਰ ਨੂੰ ਰੁਪਿਆ 83.33 ਨਾਲ ਡਾਲਰ ਮੁਕਾਬਲੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ ਸੀ।